27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਭਾਰਤ ਵਿਕਾਸ ਪ੍ਰੀਸ਼ਦ ਨੇ ਪਰਿਵਾਰਕ ਪੁਨਰ - ਮਿਲਣ ਸਮਾਰੋਹ ਕਰਵਾਇਆ

ਬੁਢਲਾਡਾ, 27 ਸਤੰਬਰ (ਸਵਰਨ ਸਿੰਘ ਰਾਹੀ)- ਭਾਰਤ ਵਿਕਾਸ ਪ੍ਰੀਸ਼ਦ ਦੀ ਮੁੱਖ ਸ਼ਾਖਾ ਵਲੋਂ ਪਰਿਵਾਰਕ ਪੁਨਰ-ਮਿਲਣ ਸਮਾਰੋਹ ਕਰਵਾਇਆ ਗਿਆ। ਪ੍ਰਧਾਨ ਜੈਨੀ ਕਾਠ ਸਿੰਗਲਾ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੌਂਸਲ ਮੈਂਬਰ ਰਾਜ ਕੁਮਾਰ ਪਾਂਡੇ ਵਲੋਂ ਤਿਲਕ ਲਗਾਉਣ ਨਾਲ ਹੋਈ।

Ad Position 21
No active advertisement
ਅਜੀਤ ਡੈਸਕ 28-09-2026
ਬੁਢਲਾਡਾ, 27 ਸਤੰਬਰ (ਸਵਰਨ ਸਿੰਘ ਰਾਹੀ)- ਭਾਰਤ ਵਿਕਾਸ ਪ੍ਰੀਸ਼ਦ ਦੀ ਮੁੱਖ ਸ਼ਾਖਾ ਵਲੋਂ ਪਰਿਵਾਰਕ ਪੁਨਰ-ਮਿਲਣ ਸਮਾਰੋਹ ਕਰਵਾਇਆ ਗਿਆ। ਪ੍ਰਧਾਨ ਜੈਨੀ ਕਾਠ ਸਿੰਗਲਾ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੌਂਸਲ ਮੈਂਬਰ ਰਾਜ ਕੁਮਾਰ ਪਾਂਡੇ ਵਲੋਂ ਤਿਲਕ ਲਗਾਉਣ ਨਾਲ ਹੋਈ। ਮੁੱਖ ਮਹਿਮਾਨ ਡਾ. ਕਪਲਾਸ਼ ਗਰਗ, ਜਦਕਿ ਵਿਸ਼ੇਸ਼ ਮਹਿਮਾਨ ਰਾਜੇਸ਼ ਰਸਵੰਤਾ ਸਨ। ਸਕੱਤਰ ਐਡਵੋਕੇਟ ਮੁਕੇਸ਼ ਕੁਮਾਰ ਨੇ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਮੋਬਾਈਲ ਵਾਟਰ ਗੱਡੀਆਂ ਚਲਾਈਆਂ ਜਾਂਦੀਆਂ ਸਨ ਅਤੇ ਹਾਦਸੇ ’ਚ ਜ਼ਖਮੀ ਹੋਣ ਦੇ ਬਾਵਜੂਦ ਪ੍ਰੋਜੈਕਟ ਚੇਅਰਮੈਨ ਰਾਜਿੰਦਰ ਗੋਇਲ ਨੇ ਪੂਰੀ ਲਗਨ ਨਾਲ ਪ੍ਰੋਜੈਕਟ ਨੂੰ ਪੂਰਾ ਕੀਤਾ। ਇਸ ਦੌਰਾਨ ਨਵੇਂ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਗਰਗ, ਮੀਤ ਪ੍ਰਧਾਨ ਪ੍ਰਦੀਪ ਬਾਂਸਲ, ਖ਼ਜ਼ਾਨਚੀ ਬੌਬੀ ਬਾਂਸਲ, ਦੇਸਰਾਜ ਬਾਂਸਲ, ਵਿੱਕੀ ਸਿੰਗਲਾ, ਡਾ. ਰਾਜੇਸ਼ ਸਿੰਗਲਾ, ਡਾ. ਕ੍ਰਿਸ਼ਨ ਲਾਲ, ਸੁਭਾਸ਼ ਬਾਂਸਲ, ਹਰੀਸ਼ ਗਰਗ, ਯੋਗੇਸ਼ ਸ਼ਰਮਾ, ਅਸ਼ਵਨੀ ਜੈਨ, ਦੀਪਕ ਗੋਇਲ, ਵੰਦਨਾ ਕਾਠ, ਮੋਹਨ ਲਾਲ ਜੈਨ, ਵਿਮਲ ਜੈਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 5 ਅਕਤੂਬਰ ਦੇ ਧਰਨੇ ਸੰਬੰਧੀ ਕਿਸਾਨਾਂ ਨੂੰ ਕੀਤਾ ਸੰਬੋਧਨ ਅਗਲੀ ਖ਼ਬਰ ਸਮਾਲ ਸਕੇਲ ਇੰਡਸਟਰੀ ਨਾਲ ਜੁੜੇ ਕਾਰੋਬਾਰੀਆਂ ਦੀ ਇਕੱਤਰਤਾ
Ad Position 24