ਯੂਰੀਆ ਦੀ ਥਾਂ ’ਤੇ ਜੈਵਿਕ ਖਾਦਾਂ ਵਰਗੇ ਬਦਲਾਂ ’ਤੇ ਧਿਆਨ ਦੇਣ ਦੀ ਲੋੜ- ਰੀਜਨਲ ਮੈਨੇਜਰ
ਮਾਨਸਾ, 26 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਇਫਕੋ ਵਲੋਂ ਇੱਥੇ ਜ਼ਿਲ੍ਹਾ ਪੱਧਰੀ ਸਹਿਕਾਰ ਪ੍ਰੋਗਰਾਮ ਕੀਤਾ ਗਿਆ। ਜੀਤ ਰਾਮ ਸੂਬਾ ਅਧਿਕਾਰੀ ਇਫਕੋ ਪੰਜਾਬ ਨੇ ਇਫਕੋ ਨੈਨੋ ਖਾਦਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਇਹ ਰਵਾਇਤੀ ਖਾਦਾਂ ਦੀ ਮਾਤਰਾ ਘਟਾ ਕੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਮਾਨਸਾ, 26 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਇਫਕੋ ਵਲੋਂ ਇੱਥੇ ਜ਼ਿਲ੍ਹਾ ਪੱਧਰੀ ਸਹਿਕਾਰ ਪ੍ਰੋਗਰਾਮ ਕੀਤਾ ਗਿਆ। ਜੀਤ ਰਾਮ ਸੂਬਾ ਅਧਿਕਾਰੀ ਇਫਕੋ ਪੰਜਾਬ ਨੇ ਇਫਕੋ ਨੈਨੋ ਖਾਦਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਇਹ ਰਵਾਇਤੀ ਖਾਦਾਂ ਦੀ ਮਾਤਰਾ ਘਟਾ ਕੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਚੱਲ ਰਹੇ ‘ਨੈਨੋ ਯੂਰੀਆ ਪਲੱਸ’ ਦੇ ਤਜਰਬਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਭਾਗੀਦਾਰਾਂ ਨੂੰ ਦੱਸਿਆ ਕਿ ਨੈਨੋ ਖਾਦਾਂ ‘ਸਮਾਰਟ ਖਾਦਾਂ’ ਹਨ ਅਤੇ ਖੇਤੀਬਾੜੀ ਦੇ ਖੇਤਰ ’ਚ ਸਭ ਤੋਂ ਵੱਡੀਆਂ ਕਾਢਾਂ ’ਚੋਂ ਇਕ ਹਨ, ਜੋ ਕਿ ਸਮੇਂ ਦੀ ਲੋੜ ਹਨ। ਓ. ਪੀ. ਪੂਨੀਆ ਰੀਜਨਲ ਮੈਨੇਜਰ ਬਠਿੰਡਾ ਨੇ ਦੱਸਿਆ ਕਿ ਯੂਰੀਆ ਦੀ ਖਪਤ ਵਧ ਰਹੀ ਹੈ ਅਤੇ ਜੈਵਿਕ ਖਾਦਾਂ ਵਰਗੇ ਬਦਲਾਂ ’ਤੇ ਧਿਆਨ ਦੇਣ ਦੀ ਲੋੜ ਹੈ। ਗੁਰਮੀਤ ਸਿੰਘ ਗਾਗੋਵਾਲ ਮੈਨੇਜਰ ਡੀ. ਸੀ. ਯੂ. ਮਾਨਸਾ ਤੇ ਬਲਕਰਨ ਸਿੰਘ ਇਫਕੋ ਐਮ. ਸੀ. ਨੇ ਖੇਤੀ-ਰਸਾਇਣਾਂ ਬਾਰੇ ਜਾਣਕਾਰੀ ਦਿੱਤੀ। ਕੁਲਜੀਤ ਸਿੰਘ ਇਫਕੋ ਟੋਕੀਓ ਨੇ ਸੁਸਾਇਟੀਆਂ ਲਈ ਬੀਮਾ ਯੋਜਨਾਵਾਂ ਅਤੇ ਗੁਰਪ੍ਰੀਤ ਸਿੰਘ ਨੇ ਬੀਜਾਂ ਦੀਆਂ ਕਿਸਮਾਂ ਤੇ ਗੁਣਵੱਤਾ ਬਾਰੇ ਦੱਸਿਆ। ਹਿਤੇਸ਼ ਗੁਪਤਾ ਜ਼ਿਲ੍ਹਾ ਪ੍ਰਤੀਨਿਧੀ ਇਫਕੋ ਨੇ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਯੂਰੀਆ ਦੀ ਵਰਤੋਂ ਅਤੇ ਮਿੱਟੀ ਦੀ ਜਾਂਚ ਦੇ ਮਹੱਤਵ ਬਾਰੇ ਜਾਣਕਾਰੀ ਦੇਣ ਤਾਂ ਜੋ ਕਿਸਾਨ ਖੇਤੀ ਲਾਗਤ ਨੂੰ ਘਟਾ ਸਕਣ। ਸੋਨੂੰ ਮਹਾਜਨ ਡੀ. ਆਰ. ਅਤੇ ਡਾ. ਹਰਜੀਤ ਸਿੰਘ ਭੰਦੋਲ ਏ. ਆਰ. ਨੇ ਵੀ ਵਿਚਾਰ ਪ੍ਰਗਟ ਕੀਤੇ। ਅਜੈ ਏ. ਜੀ. ਟੀ. ਇਫਕੋ ਮਾਨਸਾ ਨੇ ਸਭਨਾਂ ਦਾ ਧੰਨਵਾਦ ਕੀਤਾ।