ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਅਧੀਨ ਮਾਨਸਾ ਜ਼ਿਲ੍ਹੇ ਦੇ 9,815 ਗੈਰ-ਸਾਖਰਾਂ ਨੇ ਦਿੱਤੀ ਪ੍ਰੀਖਿਆ
ਬੁਢਲਾਡਾ, 26 ਸਤੰਬਰ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਲੋਂ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਹੇਠ ‘ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ’ ਤਹਿਤ ਜ਼ਿਲ੍ਹੇ ਭਰ ਦੇ 228 ਪ੍ਰੀਖਿਆ ਕੇਂਦਰਾਂ ’ਚ 9,815 ਗੈਰ-ਸਾਖਰਾਂ ਦਾ ਇਮਤਿਹਾਨ ਕਰਵਾਇਆ ਗਿਆ।
ਬੁਢਲਾਡਾ, 26 ਸਤੰਬਰ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਲੋਂ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਹੇਠ ‘ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ’ ਤਹਿਤ ਜ਼ਿਲ੍ਹੇ ਭਰ ਦੇ 228 ਪ੍ਰੀਖਿਆ ਕੇਂਦਰਾਂ ’ਚ 9,815 ਗੈਰ-ਸਾਖਰਾਂ ਦਾ ਇਮਤਿਹਾਨ ਕਰਵਾਇਆ ਗਿਆ। ਜ਼ਿਲ੍ਹਾ ਕੋਆਰਡੀਨੇਟਰ ਮਗਿੰਦਰਜੀਤ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ’ਚੋਂ ਗੈਰ-ਸਾਖਰਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਰਜਿਸਟਰੇਸ਼ਨ ਕੀਤੀ ਗਈ ਅਤੇ 20 ਸਤੰਬਰ ਨੂੰ ਜਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਬਣਾਏ ਗਏ 228 ਕੇਂਦਰਾਂ ’ਚ ਪ੍ਰੀਖਿਆ ਦਾ ਸੁਚਾਰੂ ਸੰਚਾਲਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਮਾਨਸਾ, ਝੁਨੀਰ, ਸਰਦੂਲਗੜ੍ਹ, ਬਰੇਟਾ ਅਤੇ ਬੁਢਲਾਡਾ ਬਲਾਕਾਂ ਲਈ ਡਾਇਟ ਵਲੋਂ ਨੋਡਲ ਅਧਿਕਾਰੀ ਲਗਾਏ ਗਏ। ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਦੇਸ਼ ਦੇ ਪੂਰਨ ਤੌਰ ’ਤੇ ਸਿੱਖਿਅਤ ਹੋਣ ਨਾਲ ਹੀ ‘ਸਿੱਖਿਅਤ ਭਾਰਤ, ਸਸ਼ਕਤ ਭਾਰਤ’ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਤੋਂ ਬਾਅਦ ਸਾਰੇ ਗੈਰ-ਸਾਖਰਾਂ ਦੇ ਪੇਪਰਾਂ ਦੇ ਅੰਕ ਆਨਲਾਈਨ ਦਰਜ ਕਰ ਕੇ 9,815 ਪ੍ਰੀਖਿਆਰਥੀਆਂ ਦਾ ਰਿਕਾਰਡ ਮੁੱਖ ਦਫ਼ਤਰ ਪੰਜਾਬ ਨੂੰ ਭੇਜ ਦਿੱਤਾ ਗਿਆ ਹੈ। ਇਸ ਮੌਕੇ ਡਾ. ਅੰਗਰੇਜ਼ ਸਿੰਘ ਵਿਰਕ, ਲੈਕਚਰਾਰ ਸਰੋਜ ਸਿੰਗਲਾ, ਬਲਵਿੰਦਰ ਸਿੰਘ ਬਾਘਾ, ਪਰਸ਼ੋਤਮ ਸਿੰਘ, ਸਤਨਾਮ ਸਿੰਘ ਡੀ. ਪੀ. ਈ., ਬਲਦੇਵ ਸਿੰਗਲਾ, ਡਾ. ਗੁਰਪ੍ਰੀਤ ਕੌਰ, ਹਰਵਿੰਦਰ ਕੌਰ, ਜਸਪਾਲ ਕੌਰ, ਕੇਤਨ ਕੁਮਾਰ ਆਦਿ ਹਾਜ਼ਰ ਸਨ।