12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬਿਜਲੀ ਸਪਲਾਈ ਪੂਰੀ ਨਾ ਮਿਲਣ ’ਤੇ ਖਫ਼ਾ ਹੋਏ ਕਿਸਾਨਾਂ ਵਲੋਂ ਕਸਬਾ ਭਾਈਰੂਪਾ ਵਿਖੇ ਨੈਸ਼ਨਲ ਹਾਈਵੇ ਉਪਰ ਧਰਨਾ

ਭਾਈਰੂਪਾ, 11 ਸਤੰਬਰ (ਵਰਿੰਦਰ ਲੱਕੀ)-ਅੱਜ ਭਾਈਰੂਪਾ ਵਿਖੇ ਖੇਤੀ ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧ ਨੂੰ ਲੈ ਕੇ ਕਸਬਾ ਭਾਈਰੂਪਾ, ਪਿੰਡ ਸੇਲਬਰਾਹ ਦੇ ਕਿਸਾਨਾਂ ਨੇ ਸਾਂਝੇ ਤੌਰ ’ਤੇ ਕੌਮੀ ਸ਼ਾਹਰਾਹ 254 ਤੇ ਕਸਬਾ ਭਾਈਰੂਪਾ ਵਿਖੇ ਪੰਜਾਬ ਸਰਕਾਰ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕਰਦੇ ਧਰਨਾ ਮਾਰ ਦਿੱਤਾ ਤੇ ਐਲਾਨ ਕੀਤਾ ਕੀ ਜਦੋਂ ਤੱਕ ਝੋਨੇ ਲਈ ਬਿਜਲੀ ਸਪਲਾਈ 8 ਘੰਟੇ ਨਹੀਂ ਕੀਤੀ ਜਾਦੀ ਤਦ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਦੱਸਿਆ ਕਿ ਬੇਸ਼ੱਕ ਪੰਜਾਬ ਸਰਕਾਰ ਖੇਤੀ ਬਿਜਲੀ ਸਬੰਧੀ ਵੱਡੇ-ਵੱਡੇ ਦਾਅਵੇ ਕਰਦੀ ਹੈ ਪ੍ਰੰਤੂ ਹਕੀਕਤ ਇਹ ਆਹ ਕਿ ਕਿਸਾਨਾਂ ਨੂੰ ਕਿੱਧਰੇ ਵੀ ਪੂਰੀ ਬਿਜਲੀ ਨਹੀਂ ਮਿਲ ਰਹੀ ਜਿਸ ਕਾਰਨ ਫ਼ਸਲਾਂ ਸੁੱਕ ਰਹੀਆਂ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਭਾਈਰੂਪਾ, 11 ਸਤੰਬਰ (ਵਰਿੰਦਰ ਲੱਕੀ)-ਅੱਜ ਭਾਈਰੂਪਾ ਵਿਖੇ ਖੇਤੀ ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧ ਨੂੰ ਲੈ ਕੇ ਕਸਬਾ ਭਾਈਰੂਪਾ, ਪਿੰਡ ਸੇਲਬਰਾਹ ਦੇ ਕਿਸਾਨਾਂ ਨੇ ਸਾਂਝੇ ਤੌਰ ’ਤੇ ਕੌਮੀ ਸ਼ਾਹਰਾਹ 254 ਤੇ ਕਸਬਾ ਭਾਈਰੂਪਾ ਵਿਖੇ ਪੰਜਾਬ ਸਰਕਾਰ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕਰਦੇ ਧਰਨਾ ਮਾਰ ਦਿੱਤਾ ਤੇ ਐਲਾਨ ਕੀਤਾ ਕੀ ਜਦੋਂ ਤੱਕ ਝੋਨੇ ਲਈ ਬਿਜਲੀ ਸਪਲਾਈ 8 ਘੰਟੇ ਨਹੀਂ ਕੀਤੀ ਜਾਦੀ ਤਦ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਦੱਸਿਆ ਕਿ ਬੇਸ਼ੱਕ ਪੰਜਾਬ ਸਰਕਾਰ ਖੇਤੀ ਬਿਜਲੀ ਸਬੰਧੀ ਵੱਡੇ-ਵੱਡੇ ਦਾਅਵੇ ਕਰਦੀ ਹੈ ਪ੍ਰੰਤੂ ਹਕੀਕਤ ਇਹ ਆਹ ਕਿ ਕਿਸਾਨਾਂ ਨੂੰ ਕਿੱਧਰੇ ਵੀ ਪੂਰੀ ਬਿਜਲੀ ਨਹੀਂ ਮਿਲ ਰਹੀ ਜਿਸ ਕਾਰਨ ਫ਼ਸਲਾਂ ਸੁੱਕ ਰਹੀਆਂ ਹਨ। ਕਿਸਾਨ ਲਾਲੀ ਸੰਘਾ ਸੇਲਬਰਾਹ ਨੇ ਕਿਹਾ ਕਿ ਭਾਵੇਂ ਸਰਕਾਰ 8 ਘੰਟੇ ਬਿਜਲੀ ਦੇਣ ਦੀ ਗੱਲ ਕਰਦੀ ਆ ਪ੍ਰੰਤੂ ਸਰਕਾਰੀ ਦਾਅਵਿਆਂ ਦੇ ਉਲਟ ਬਿਜਲੀ ਢਾਈ ਤੋਂ ਤਿੰਨ ਘੰਟੇ ਹੀ ਮਿਲਦੀ ਹੈ, ਉਨ੍ਹਾਂ ਕਿਹਾ ਕਿ ਸਥਿਤੀ ਦਾ ਆਲਮ ਇਹ ਹੈ ਕਿ ਝੋਨੇ ’ਚ ਕੀੜੇ ਭੌਣ ਕੇਢੀ ਬੈਠੇ ਹਨ ਕਿਉਂਕਿ ਝੋਨਾ ਬਿਲਕੁਲ ਸੁੱਕਾ ਪਿਆ ਹੈ । ਕਿਸਾਨ ਆਗੂ ਰਾਜਿਦਰਪਾਲ ਸਿੰਘ ਨੇ ਕਿਹਾ ਕਿ ਜਦ ਤੱਕ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾਂ ਤਦ ਤੱਕ ਉਕਤ ਧਰਨਾ ਜਾਰੀ ਰਹੇਗਾ । ਧਰਨੇ ਦੇ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਤੇ ਰਾਹਗੀਰਾਂ ਨੂੰ ਬਦਲਵੇ ਪ੍ਰਬੰਧਾਂ ਰਾਹੀ ਆਪਣੇ ਰਸਤੇ ਵੱਲ ਨੂੰ ਜਾਣਾ ਪਿਆ । ਖਬਰ ਸਿਖੇ ਜਾਣ ਤੱਕ ਧਰਨਾ ਜਾਰੀ ਸੀ । ਇਸ ਮੌਕੇ ਵੱਡੀ ਗਿਣਤੀ ਚ ਤਿਸਾਨ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਪਨਗ੍ਰੇਨ ਦੇ ਕਰਮਚਾਰੀ ਦੀ ਮੌਤ ਅਗਲੀ ਖ਼ਬਰ ਮੋਹਨਜੀਤ ਸਿੰਘ ਸ਼ੇਰੋਂ ਅਤੇ ਗੁਲਜ਼ਾਰ ਸਿੰਘ ਦੇ ਮਾਮਲੇ ’ਤੇ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਭਲਕੇ
Ad Position 24