ਬਾਬਾ ਮੋਨੀ ਜੀ ਕਾਲਜ ਦੇ ਐਮ. ਡੀ. ਲਖਵੀਰ ਸਿੰਘ ਸਿੱਧੂ ਦੇ ਦਿਹਾਂਤ ’ਤੇ ਦੁੱਖ ਸਾਂਝਾ
ਲਹਿਰਾ ਮੁਹੱਬਤ, 11 ਸਤੰਬਰ (ਸੁਖਪਾਲ ਸਿੰਘ ਸੁੱਖੀ)-ਸਥਾਨਕ ਬਾਬਾ ਮੋਨੀ ਜੀ ਗਰੁੱਪ ਆਫ ਕਾਲਜ ਦੇ ਐਮ. ਡੀ.
ਲਹਿਰਾ ਮੁਹੱਬਤ, 11 ਸਤੰਬਰ (ਸੁਖਪਾਲ ਸਿੰਘ ਸੁੱਖੀ)-ਸਥਾਨਕ ਬਾਬਾ ਮੋਨੀ ਜੀ ਗਰੁੱਪ ਆਫ ਕਾਲਜ ਦੇ ਐਮ. ਡੀ. ਲਖਵੀਰ ਸਿੰਘ ਸਿੱਧੂ ਲਹਿਰਾ ਮੁਹੱਬਤ ਦਾ ਬੀਤੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਇਸ ਸ਼ੋਕ ਦੀ ਘੜੀ ਵਿਚ ਸਵ. ਸਿੱਧੂ ਦੇ ਗ੍ਰਹਿ ਵਿਖੇ ਭਰਾ ਕੁਲਵੀਰ ਸਿੰਘ ਸਿੱਧੂ, ਸਤਵੀਰ ਸਿੰਘ ਸਿੱਧੂ ਤੇ ਉਨ੍ਹਾਂ ਦੇ ਮਾਮਾ ਕੇਸਰ ਸਿੰਘ ਧਲੇਵਾਂ ਨਾਲ ਡਾ. ਦਲਜੀਤ ਸਿੰਘ ਗੁਰੂ ਸੇਵਾਦਾਰ ਵਿਧਾਨ ਸਭਾ ਭੁੱਚੋ ਸ਼੍ਰੋਮਣੀ ਅਕਾਲੀ ਦਲ ਬਾਦਲ, ਸਿਕੰਦਰ ਸਿੰਘ ਬੇਗਾ ਰਾਜਸੀ ਮਾਮਲੇ ਕਮੇਟੀ ਮੈਂਬਰ ਅਕਾਲੀ ਦਲ (ਬ), ਦਲਜੀਤ ਸਿੰਘ ਬਾਬੇ ਤੋਲ੍ਹੇਕਾ ਸਰਕਲ ਜੱਥੇਦਾਰ ਅਕਾਲੀ ਦਲ (ਬ), ਸਾਬਕਾ ਸਰਪੰਚ ਨਛੱਤਰ ਸਿੰਘ ਜਰਨਲ ਕੌਂਸਲ ਮੈਂਬਰ ਅਕਾਲੀ ਦਲ (ਬ), ਸੁਖਪਾਲ ਸਿੰਘ ਸੁੱਖੀ ਸੀਨੀਅਰ ਅਕਾਲੀ ਆਗੂ, ਜਸਪਾਲ ਸਿੰਘ ਜੱਸਾ ਸਾਬਕਾ ਸਰਪੰਚ, ਪ੍ਰਕਾਸ਼ ਸਿੰਘ ਕਾਲਾ ਸੀਨੀਅਰ ਅਕਾਲੀ ਆਗੂ, ਜਰਨੈਲ ਸਿੰਘ ਭੋਲਾ, ਸੂਬਾ ਆਗੂ ਇਨਕਲਾਬੀ ਕੇਂਦਰ ਜਗਜੀਤ ਸਿੰਘ ਲਹਿਰਾ, ਕਰਨੈਲ ਕੌਰ ਪ੍ਰਧਾਨ ਨਗਰ ਪੰਚਾਇਤ ਲਹਿਰਾ ਮੁਹੱਬਤ, ਮੋਹਨ ਲਾਲ ਮੀਤ ਪ੍ਰਧਾਨ, ਬਲਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਕੌਰ ਕੌਂਸਲਰ, ਗੁਰਤੇਜ ਸਿੰਘ ਗੋਰਾ ਕੌਂਸ ਲਰ, ਕੌਂਸਲਰ ਮੇਵਾ ਸਿੰਘ ਡਿੱਪੂ ਹੋਲਡਰ, ਭੁਪਿੰਦਰ ਸਿੰਘ ਕੌਂਸਲਰ, ਗੁਰਭਗਤ ਸਿੰਘ ਭਗਤਾ, ਜੋਧਾ ਬੇਗਾ, ਅਜੀਤਪਾਲ ਬੇਗਾ, ਡਾ: ਪ੍ਰਗਟ ਸਿੰਘ, ਸੀਨੀਅਰ ਪੱਤਰਕਾਰ ਐਡ. ਜਸਪਾਲ ਸਿੰਘ ਸਿੱਧੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।