03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪੀ.ਐਮ. ਵਿਸ਼ਵਕਰਮਾ ਦੀ ਨੌਵੀਂ ਮਾਰਕੀਟਿੰਗ ਮੁਹਿੰਮ ਤਹਿਤ ਬਠਿੰਡਾ ਦੇ ਕਾਰੀਗਰਾਂ ਤੱਕ ਪੁੱਜੇ ਏ.ਆਈ. ਸੰਦ

ਬਠਿੰਡਾ, 2 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੀ. ਐਮ ਵਿਸ਼ਵਕਰਮਾ ਬ੍ਰਾਂਡਿੰਗ ਅਤੇ ਮਾਰਕੀਟਿੰਗ ਮੁਹਿੰਮ ਤਹਿਤ ਜ਼ਿਲ੍ਹਾ ਬਠਿੰਡਾ ਦੇ ਰਵਾਇਤੀ ਕਾਰੀਗਰਾਂ ਲਈ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਬਠਿੰਡਾ, 2 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੀ.ਐਮ ਵਿਸ਼ਵਕਰਮਾ ਬ੍ਰਾਂਡਿੰਗ ਅਤੇ ਮਾਰਕੀਟਿੰਗ ਮੁਹਿੰਮ ਤਹਿਤ ਜ਼ਿਲ੍ਹਾ ਬਠਿੰਡਾ ਦੇ ਰਵਾਇਤੀ ਕਾਰੀਗਰਾਂ ਲਈ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ । 17 ਸਤੰਬਰ ਨੂੰ ਇਸ ਸਕੀਮ ਦੇ ਤਿੰਨ ਸਾਲ ਪੂਰੇ ਹੋ ਰਹੇ ਹਨ ਅਤੇ ਕਾਰੀਗਰਾਂ ਨੂੰ ਵੱਖ-ਵੱਖ ਲਾਭ ਦਿੱਤੇ ਜਾ ਰਹੇ ਹਨ । ਇਹ ਜਾਣਕਾਰੀ ਐਮ.ਐਸ.ਐਮ.ਈ ਵਿਕਾਸ ਅਤੇ ਮੈਡਮ ਜਸਪ੍ਰੀਤ ਕੌਰ ਨੇ ਸਾਂਝੀ ਕੀਤੀ । ਕਾਰੀਗਰਾਂ ਨੂੰ ਡਿਜ਼ਾਈਨ, ਬ੍ਰਾਂਡਿੰਗ ਅਤੇ ਮਾਰਕੀਟਿੰਗ ਲਈ ਏ.ਆਈ ਸੰਦਾਂ ਦੀ ਸਿਖਲਾਈ ਦਿੱਤੀ ਗਈ, ਜਿਸ ਵਿਚ ਕੁੱਲ 120 ਕਾਰੀਗਰ ਸ਼ਾਮਿਲ ਹੋਏ, ਜਿਨ੍ਹਾਂ ਵਿਚ ਸਕੀਮ ਦੇ 90 ਰਜਿਸਟਰਡ ਲਾਭਪਾਤਰੀ ਅਤੇ ਜ਼ਿਲ੍ਹੇ ਦੇ ਲਗਭਗ 30 ਅਜਿਹੇ ਕਾਰੀਗਰ ਸਨ, ਜਿਨ੍ਹਾਂ ਨੇ ਨਾਮ ਤਾਂ ਦਰਜ ਕਰਵਾ ਲਿਆ ਹੈ, ਪਰ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਬਾਕੀ ਹੈ । ਇਹ ਪ੍ਰੋਗਰਾਮ ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ ਹੇਠ ਐਮ.ਐਸ.ਐਮ.ਈ ਵਿਕਾਸ ਅਤੇ ਸਹੂਲਤ ਦਫ਼ਤਰ ਲੁਧਿਆਣਾ ਨੇ ਪੀ.ਐਮ ਵਿਸ਼ਵਕਰਮਾ ਸਕੀਮ ਦੀ ਰਾਜ ਪੱਧਰੀ ਪ੍ਰੋਜੈਕਟ ਪ੍ਰਬੰਧਨ ਇਕਾਈ ਨਾਲ ਮਿਲ ਕੇ ਕਰਵਾਇਆ। ਇਸ ਦੌਰਾਨ ਇੰਡੀਆ ਪੋਸਟ ਪੇਮੈਂਟਸ ਬੈਂਕ ਨੇ ਡਿਜੀਟਲ ਭੁਗਤਾਨ ਲੈਣ ਲਈ 15 ਕਿਊਆਰ ਕੋਡ ਜਾਰੀ ਕੀਤੇ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਅਮਲੇ ਨੇ ਮੌਕੇ ਉੱਤੇ ਤਿੰਨ ਨਵੀਆਂ ਉਦਮ ਰਜਿਸਟ੍ਰੇਸ਼ਨਾਂ ਮੁਕੰਮਲ ਕੀਤੀਆਂ । 120 ਭਾਗੀਦਾਰਾਂ ਵਿਚੋਂ 15 ਔਰਤਾਂ ਸਨ। ਏ.ਆਈ ਸੈਸ਼ਨ ਵਿਚ ਉਤਪਾਦ ਦੀ ਫ਼ੋਟੋਗ੍ਰਾਫ਼ੀ, ਉਤਪਾਦ ਦਾ ਵੇਰਵਾ, ਗਾਹਕ ਨਾਲ ਗੱਲਬਾਤ ਅਤੇ ਏ.ਆਈ ਦੀ ਅਮਲੀ ਸਿਖਲਾਈ ਸ਼ਾਮਿਲ ਰਹੀ ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਅਗਲੀ ਖ਼ਬਰ ਭਾਰਤੀ ਸਟੇਟ ਬੈਂਕ ਦੀ ਓ.ਬੀ.ਸੀ. ਕਰਮਚਾਰੀ ਭਲਾਈ ਐਸੋਸੀਏਸ਼ਨ ਦੇ ਦਫ਼ਤਰ ਦਾ ਉਦਘਾਟਨ
Ad Position 24