ਮੁੱਖ ਮੰਤਰੀ ਦੀ ਲੋਕ ਮਿਲਣੀ ਦੌਰਾਨ ਕਾਲੀਆਂ ਝੰਡੀਆਂ ਦਿਖਾਉਣ ਦਾ ਫ਼ੈਸਲਾ
ਭਗਤਾ ਭਾਈਕਾ, 2 ਸਤੰਬਰ (ਸੁਖਪਾਲ ਸਿੰਘ ਸੋਨੀ)- ਜੁਝਾਰੂ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਸ਼ਿੰਦਰ ਪਾਲ ਕੌਰ ਦਿਆਲਪੁਰਾ ਭਾਈਕਾ ਦੀ ਅਗਵਾਈ ਹੇਠ ਪਿੰਡ ਦਿਆਲਪੁਰਾ ਭਾਈਕਾ ਵਿਖੇ ਇਕ ਮੀਟਿੰਗ ਹੋਈ । ਮੀਟਿੰਗ ਦੌਰਾਨ ਭਖਦੀਆਂ ਮੰਗਾਂ ’ਤੇ ਵਿਚਾਰ ਵਿਟਾਂਦਰਾ ਕੀਤਾ ਗਿਆ ।
ਭਗਤਾ ਭਾਈਕਾ, 2 ਸਤੰਬਰ (ਸੁਖਪਾਲ ਸਿੰਘ ਸੋਨੀ)- ਜੁਝਾਰੂ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਸ਼ਿੰਦਰ ਪਾਲ ਕੌਰ ਦਿਆਲਪੁਰਾ ਭਾਈਕਾ ਦੀ ਅਗਵਾਈ ਹੇਠ ਪਿੰਡ ਦਿਆਲਪੁਰਾ ਭਾਈਕਾ ਵਿਖੇ ਇਕ ਮੀਟਿੰਗ ਹੋਈ । ਮੀਟਿੰਗ ਦੌਰਾਨ ਭਖਦੀਆਂ ਮੰਗਾਂ ’ਤੇ ਵਿਚਾਰ ਵਿਟਾਂਦਰਾ ਕੀਤਾ ਗਿਆ । ਇਸ ਦੌਰਾਨ ਸਰਬਜੀਤ ਕੌਰ ਮਹਿਰਾਜ ਅਤੇ ਆਰਤੀ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ । ਇਸ ਮੀਟਿੰਗ ਦੌਰਾਨ ਬੀਬੀ ਸ਼ਿੰਦਰਪਾਲ ਕੌਰ ਦਿਆਲਪੁਰਾ ਨੇ ਕਿਹਾ ਕਿ ਵਾਰ-ਵਾਰ ਆਮ ਆਦਮੀ ਪਾਰਟੀ ਦੇ ਵਿਭਾਗੀ ਮੰਤਰੀ ਡਾ. ਬਲਜੀਤ ਕੌਰ ਨਾਲ ਮੀਟਿੰਗਾਂ ਹੋਈਆਂ, ਪਰ ਸਿਵਾਏ ਲਾਰਿਆਂ ਤੋਂ ਮੁਲਾਜ਼ਮਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਉਸ ਤੋਂ ਬਿਨਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵੀ ਮੀਟਿੰਗਾਂ ਦੌਰਾਨ ਆਂਗਣਵਾੜੀ ਮੁਲਾਜ਼ਮਾਂ ਦੇ ਮਾਣ ਭੱਤੇ ਵਿਚ ਵਾਧਾ ਕਰਨ ਦੀ ਮੰਗ ਰੱਖੀ ਗਈ, ਪਰ ਉਨ੍ਹਾਂ ਨੇ ਵੀ 15 ਦਿਨ ਵਿਚ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਵਾਧਾ ਕਰਨ ਦਾ ਲਾਰਾ ਹੀ ਲਾ ਕੇ ਸਾਰ ਦਿੱਤਾ । ਉਨ੍ਹਾਂ ਨੇ ਝੂਠਾ ਲਾਰਾ ਲਾ ਕੇ ਅੱਜ ਤੱਕਵੀ ਕੋਈ ਮੀਟਿੰਗ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਵਾਰ-ਵਾਰ ਲਾਰੇ ਸੁਣ ਕੇ ਅੱਕ ਚੁੱਕੇ ਹਾਂ। ਹੁਣ 7 ਸਤੰਬਰ ਨੂੰ ਭਗਵੰਤ ਸਿੰਘ ਮਾਨ ਮਹਿਰਾਜ ਵਿਖੇ ਲੋਕ ਮਿਲਣੀ ਲਈ ਪਹੁੰਚ ਰਹੇ ਹਨ, ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਲੋਕ ਮਿਲਣੀ ਦੇ ਵਿਚ ਯੂਨੀਅਨ ਦੀ ਭਗਵੰਤ ਮਾਨ ਨਾਲ ਨਾ ਮੀਟਿੰਗ ਕਰਵਾਈ ਤਾਂ ਉਹ ਕਾਲੀਆਂ ਝੰਡੀਆਂ ਦਿਖਾ ਕੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ । ਇਸ ਮੀਟਿੰਗ ਦੌਰਾਨ ਗੁਰਮੀਤ ਕੌਰ ਆਕਲੀਆ, ਸਰਕਲ ਪ੍ਰਧਾਨ ਜਗਦੀਸ਼ ਕੌਰ ਦਿਆਲਪੁਰਾ ਭਾਈਕਾ, ਗੁਰਮੇਲ ਕੌਰ ਮਲੂਕਾ, ਬਲਵਿੰਦਰ ਕੌਰ ਭਗਤਾ, ਪਰਮਜੀਤ ਕੌਰ ਸਲਾਬਤਪੁਰਾ ਆਦਿ ਯੂਨੀਅਨ ਆਗੂ ਸ਼ਾਮਿਲ ਸਨ ।