ਕੋਟਧਰਮੂ ਸਕੂਲ ਦੇ ਖਿਡਾਰੀਆਂ ਦਾ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
ਮਾਨਸਾ, 31 ਅਗਸਤ (ਸੱਭਿ. ਪ੍ਰਤੀ.)
ਮਾਨਸਾ, 31 ਅਗਸਤ (ਸੱਭਿ.ਪ੍ਰਤੀ.)- ਸਾਹਿਬਜ਼ਾਦਾ ਜੁਝਾਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੋਟਧਰਮੂ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਲਾਅਨ ਟੈਨਿਸ ਅੰਡਰ-19 ਲੜਕਿਆਂ ਨੇ ਪਹਿਲਾ ਅਤੇ ਲੜਕੀਆਂ ਨੇ ਦੂਜਾ ਸਥਾਨ ਜਦਕਿ ਅੰਡਰ-17 ਲੜਕਿਆਂ ਤੇ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਗਤਕਾ ਅੰਡਰ-14 ਲੜਕੀਆਂ ਨੇ ਪਹਿਲਾ ਤੇ ਲੜਕਿਆਂ ਨੇ ਤੀਜਾ ਮੱਲਿਆ। ਅੰਡਰ-19 ’ਚ ਰਮਨਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਹਾਕੀ ਅੰਡਰ-19 ਤੇ 17 ਲੜਕਿਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 25 ਖਿਡਾਰੀ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ ਹੈ। ਪ੍ਰਿੰਸੀਪਲ ਸਤਵਿੰਦਰ ਕੌਰ ਤੇ ਕੋਚ ਸਤਨਾਮ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।