01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸੀ.ਪੀ.ਆਈ. ਦੀ ‘ਦਿੱਲੀ ਚਲੋ ਬਦਲਾਅ ਜ਼ਰੂਰੀ ਹੈ’ ਰੈਲੀ ਲਈ ਕਾਫ਼ਲੇ ਰਵਾਨਾ

ਮਾਨਸਾ, 31 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸੀ. ਪੀ.

Ad Position 21
No active advertisement
ਅਜੀਤ ਡੈਸਕ 01-09-2026
ਮਾਨਸਾ, 31 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸੀ.ਪੀ.ਆਈ. ਵਲੋਂ ਵਧ ਰਹੀ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ੇ, ਪੁਰਾਣੇ ਕਿਰਤ ਕਾਨੂੰਨਾਂ, ਰੁਜ਼ਗਾਰ ਗਰੰਟੀ ਕਾਨੂੰਨ, ਪੁਰਾਣੇ ਮਨਰੇਗਾ ਕਾਨੂੰਨ ਦੀ ਬਹਾਲੀ, ਕਰਜ਼ਾ ਮੁਆਫ਼ੀ, ਸੰਵਿਧਾਨ ਤੇ ਦੇਸ਼ ਨੂੰ ਬਚਾਉਣ ਲਈ 1 ਸਤੰਬਰ ਦੀ ‘ਦਿੱਲੀ ਚੱਲੋ ਬਦਲਾਅ ਜ਼ਰੂਰੀ ਹੈ’ ਰੈਲੀ ’ਚ ਸ਼ਮੂਲੀਅਤ ਕਰਨ ਲਈ ਇੱਥੋਂ ਵੱਡੇ ਕਾਫ਼ਲੇ ਰਵਾਨਾ ਕੀਤੇ ਗਏ ਹਨ। ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਅਤੇ ਸਹਾਇਕ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ ਨੇ ਕਿਹਾ ਕਿ ਪਾਰਟੀ ਦੀ ਦਿੱਲੀ ਰੈਲੀ ਇਤਿਹਾਸ ਸਿਰਜੇਗੀ। ਉਨ੍ਹਾਂ ਦੱਸਿਆ ਕਿ ਮਾਨਸਾ ਤੋਂ ਇਲਾਵਾ ਜੋਗਾ, ਬੁਢਲਾਡਾ, ਬਰੇਟਾ, ਬੋਹਾ, ਭੀਖੀ, ਸਰਦੂਲਗੜ੍ਹ ਆਦਿ ਪਿੰਡਾਂ ’ਚੋਂ ਰੂਪ ਸਿੰਘ ਢਿੱਲੋਂ, ਰਤਨ ਸਿੰਘ ਭੋਲਾ, ਸੀਤਾ ਰਾਮ ਗੋਬਿੰਦਪੁਰਾ, ਜਗਸੀਰ ਸਿੰਘ ਰਾਏਕੇ, ਗੁਰਮੀਤ ਸਿੰਘ ਜੋਗਾ, ਕਰਨੈਲ ਸਿੰਘ ਭੀਖੀ, ਕੇਵਲ ਸਿੰਘ ਸਮਾਓਂ, ਮਲਕੀਤ ਸਿੰਘ ਮੰਦਰਾਂ, ਬੂਟਾ ਸਿੰਘ ਬਾਜੇਵਾਲਾ ਆਦਿ ਆਗੂਆਂ ਦੀ ਅਗਵਾਈ ਹੇਠ ਸੈਂਕੜੇ ਲੋਕਾਂ ਦੇ ਕਾਫ਼ਲੇ ਦਿੱਲੀ ਲਈ ਰਵਾਨਾ ਕੀਤੇ ਗਏ ਹਨ। ਇਸ ਮੌਕੇ ਬਲਵੰਤ ਸਿੰਘ ਫ਼ੱਕਰ, ਸੁਖਰਾਜ ਸਿੰਘ ਜੋਗਾ, ਬੂਟਾ ਸਿੰਘ ਬਰਨਾਲਾ, ਗੁਰਦਿਆਲ ਸਿੰਘ, ਹਰਮੀਤ ਸਿੰਘ ਬੋੜਾਵਾਲ, ਚਿਮਨ ਲਾਲ ਕਾਕਾ, ਗੋਰਾ ਸਿੰਘ ਟਾਹਲੀਆਂ, ਮਲਕੀਤ ਸਿੰਘ ਬਖ਼ਸ਼ੀਵਾਲਾ, ਬੰਬੂ ਸਿੰਘ, ਭੁਪਿੰਦਰ ਸਿੰਘ ਗੁਰਨੇ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੋਟਧਰਮੂ ਸਕੂਲ ਦੇ ਖਿਡਾਰੀਆਂ ਦਾ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੀਨੀਅਰ ਸੀਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਇਕੱਤਰਤਾ
Ad Position 24