30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ, ਜਨਰਲ ਸਕੱਤਰ ਤੇ ਹੋਰ ਅਹੁਦੇਦਾਰਾਂ ਲਈ ਐਤਕੀਂ ਹੋਣਗੇ ਸਿੱਧੇ ਮੁਕਾਬਲੇ ਐਡਵੋਕੇਟ ਚਮਨਦੀਪ ਕੌਰ ਬਿਨਾਂ ਮੁਕਾਬਲੇ ਤਾਲਮੇਲ ਸਕੱਤਰ ਬਣੇ

ਮਾਨਸਾ, 29 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਐਤਕੀਂ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨਗੀ ਪਦ ਸਮੇਤ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਤੇ ਉਪ ਪ੍ਰਧਾਨ ਲਈ ਸਿੱਧੇ ਮੁਕਾਬਲੇ ਹੋਣਗੇ ਜਦਕਿ ਐਡਵੋਕੇਟ ਚਮਨਦੀਪ ਕੌਰ ਬਿਨਾਂ ਮੁਕਾਬਲਾ ਤਾਲਮੇਲ ਸਕੱਤਰ ਬਣ ਗਏ ਹਨ। ਅੱਜ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਨਾ ਵਾਪਸ ਲੈਣ ਕਰ ਕੇ ਚੋਣ ਮੁਕਾਬਲਾ ਹੋਣਾ ਨਿਸ਼ਚਿਤ ਹੋ ਗਿਆ ਹੈ।

Ad Position 21
No active advertisement
ਅਜੀਤ ਡੈਸਕ 30-08-2026
ਮਾਨਸਾ, 29 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਐਤਕੀਂ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨਗੀ ਪਦ ਸਮੇਤ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਤੇ ਉਪ ਪ੍ਰਧਾਨ ਲਈ ਸਿੱਧੇ ਮੁਕਾਬਲੇ ਹੋਣਗੇ ਜਦਕਿ ਐਡਵੋਕੇਟ ਚਮਨਦੀਪ ਕੌਰ ਬਿਨਾਂ ਮੁਕਾਬਲਾ ਤਾਲਮੇਲ ਸਕੱਤਰ ਬਣ ਗਏ ਹਨ। ਅੱਜ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਨਾ ਵਾਪਸ ਲੈਣ ਕਰ ਕੇ ਚੋਣ ਮੁਕਾਬਲਾ ਹੋਣਾ ਨਿਸ਼ਚਿਤ ਹੋ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਾਰ ਦੀਆਂ ਚੋਣਾਂ ਲਈ ਜ਼ਿਆਦਾਤਰ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦੇ ਲਈ ਹੀ ਵੋਟਾਂ ਪੈਂਦੀਆਂ ਸਨ ਅਤੇ ਬਾਕੀ ਅਹੁਦੇਦਾਰ ਆਮ ਤੌਰ ’ਤੇ ਬਿਨਾਂ ਮੁਕਾਬਲੇ ਚੁਣੇ ਜਾਂਦੇ ਸਨ। ਦਿਲਚਸਪ ਗੱਲ ਇਹ ਹੈ ਕਿ ਪ੍ਰਧਾਨ ਦਾ ਅਹੁਦਾ ਹਥਿਆਉਣ ਲਈ 2 ਸਾਬਕਾ ਜਨਰਲ ਸਕੱਤਰ ਚੋਣ ਮੈਦਾਨ ’ਚ ਹਨ, ਜਿਨ੍ਹਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਸਰਗਰਮੀਆਂ ਵਿੱਢੀਆਂ ਹੋਈਆਂ ਸਨ। ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸਾਰੇ ਉਮੀਦਵਾਰ ਨੌਜਵਾਨ ਹਨ। ਬੀਰਦਵਿੰਦਰ ਸਿੰਘ ਸਿੱਧੂ ਤੇ ਅੰਗਰੇਜ ਸਿੰਘ ਕਲੇਰ ਵਿਚਕਾਰ ਪ੍ਰਧਾਨਗੀ ਲਈ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਗੁਰਦੀਪ ਸਿੰਘ ਸਿੱਧੂ ਤੇ ਅਭਿਨੰਦਨ ਸ਼ਰਮਾ ਜਨਰਲ ਸਕੱਤਰ ਵਜੋਂ ਆਹਮੋ-ਸਾਹਮਣੇ ਹਨ। ਸੀਨੀਅਰ ਮੀਤ ਪ੍ਰਧਾਨ ਲਈ ਅਮਨਪ੍ਰੀਤ ਸਿੰਘ ਭੁੱਲਰ ਤੇ ਗੋਰਾ ਸਿੰਘ ਥਿੰਦ ਕਿਸਮਤ ਅਜ਼ਮਾ ਰਹੇ ਹਨ। ਔਰਤਾਂ ਲਈ ਰਾਖਵੇਂ ਉਪ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸ਼ਿਵਾਨੀ ਗਰਗ ਤੇ ਬਿਮਲ ਜਿੰਦਲ ’ਚ ਮੁਕਾਬਲਾ ਹੈ। ਬਾਰ ਦੇ ਪ੍ਰਧਾਨ ਤੇ ਚੋਣ ਅਫ਼ਸਰ ਗੁਰਦਾਸ ਸਿੰਘ ਮਾਨ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਕੁੱਲ 542 ਵੋਟਾਂ ਹਨ ਜਦਕਿ 7 ਵੋਟਾਂ ਵਿਚਾਰ ਅਧੀਨ ਹਨ। ਉਨ੍ਹਾਂ ਦੱਸਿਆ ਕਿ ਵੋਟਾਂ 11 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ ਪੈਣਗੀਆਂ ਅਤੇ ਨਤੀਜੇ ਵੀ ਉਸੇ ਦਿਨ ਸ਼ਾਮ ਨੂੰ ਘੋਸ਼ਿਤ ਕਰ ਦਿੱਤੇ ਜਾਣਗੇ। ਉੱਧਰ ਬਿਨਾਂ ਮੁਕਾਬਲੇ ਤਾਲਮੇਲ ਸਕੱਤਰ ਚੁਣੇ ਗਏ ਐਡਵੋਕੇਟ ਚਮਨਦੀਪ ਕੌਰ ਨੇ ਬਾਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਾਰ ਤੇ ਵਕੀਲਾਂ ਦੀ ਭਲਾਈ ਲਈ ਯਤਨ ਜੁਟਾਉਣਗੇ। ਕਾਬਲੇ ਗ਼ੌਰ ਰਹੇ ਬਾਰ ਦੀ ਚੋਣ ਸਮੇਂ ਪਿਛਲੇ ਦਹਾਕੇ ਤੋਂ ਲਾਲ ਪਰੀ ਦਾ ਪਹਿਰਾ ਜ਼ੋਰਾਂ ’ਤੇ ਰਹਿੰਦਾ ਹੈ ਅਤੇ ਇਸ ਵਾਰ ਵੀ ਕੌਕਟਲ ਪਾਰਟੀਆਂ ਦਾ ਦੌਰ ਜਲਦ ਸ਼ੁਰੂ ਹੋਵੇਗਾ, ਇਸ ਗੱਲ ਦੀ ਹਾਮੀ ਉਮੀਦਵਾਰ ਵੀ ਭਰ ਰਹੇ ਹਨ ਅਤੇ ਬਾਰ ਦੇ ਮੈਂਬਰ ਵੀ।
Ad Position 22
No active advertisement
ਪਿਛਲੀ ਖ਼ਬਰ ਕਿਸਾਨੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਮੋਰਚੇ ਦੇ ਸਬੰਧ ’ਚ ਤਿਆਰੀਆਂ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮਾਗਮ ਕਰਵਾਇਆ
Ad Position 24