29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਲ਼ਹਿਰਾ ਥਰਮਲ ਦੀਆਂ ਮੁਲਾਜ਼ਮ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਰੈਲੀ

ਲਹਿਰਾ ਮੁਹੱਬਤ , 28 ਅਸਗਤ ( ਸੁਖਪਾਲ ਸਿੰਘ ਸੁੱਖੀ )- ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੇਨ ਗੇਟ ਤੇ ਟੈਕਨੀਕਲ ਸਰਵਿਸਜ ਯੂਨੀਅਨ , ਇੰਪਲਾਈਜ ਫੈਡਰੇਸਨ ਚਾਹਲ , ਗਰਿਡ ਸਬ ਸਟੇਸਨ ਯੂਨੀਅਨ , ਜੂਨੀਅਰ ਇੰਜੀਨੀਅਰ ਐਸੋਏਸਨ , ਗੁ . ਹ .

Ad Position 21
No active advertisement
ਲਹਿਰਾ ਮੁਹੱਬਤ ਵਿਖੇ ਠੇਕਾ ਮੁਲਾਜ਼ਮਾਂ ਦੇ ਮੋਰਚੇ ਦੌਰਾਨ ਰੈਗੂਲਰ ਜਥੇਬੰਦੀਆਂ ਦੇ ਆਗੂ ਹਮਾਇਤ ਕਰਨ ਸਮੇਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ। ਤਸਵੀਰ: ਸੁਖਪਾਲ ਸਿੰਘ ਸੁੱਖੀ 29-08-2026
ਲਹਿਰਾ ਮੁਹੱਬਤ , 28 ਅਸਗਤ ( ਸੁਖਪਾਲ ਸਿੰਘ ਸੁੱਖੀ )- ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੇਨ ਗੇਟ ਤੇ ਟੈਕਨੀਕਲ ਸਰਵਿਸਜ ਯੂਨੀਅਨ , ਇੰਪਲਾਈਜ ਫੈਡਰੇਸਨ ਚਾਹਲ , ਗਰਿਡ ਸਬ ਸਟੇਸਨ ਯੂਨੀਅਨ , ਜੂਨੀਅਰ ਇੰਜੀਨੀਅਰ ਐਸੋਏਸਨ , ਗੁ . ਹ . ਥ . ਪ ਇੰਪਲਾਈਜ ਯੂਨੀਅਨ ਤੇ ਮਨਿਸਟੀਰੀਅਲ ਸਰਵਿਸਜ ਯੂਨੀਅਨ ਵਲੋਂ ਸਾਂਝੀ ਰੈਲੀ ਦੌਰਾਨ ਸਰਕਾਰ ਦੀਆਂ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ । ਇਸ ਰੈਲੀ ਸੰਬੋਧਨ ਕਰਦਿਆਂ ਟੈਕਨੀਕਲ ਸਰਵਿਸਜ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਮੰਗਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੇ ਫਰੰਟ ਦੇ ਆਗੂਆਂ ਨਾਲ ਜਲੰਧਰ ਮੀਟਿੰਗ 27 ਅਗਸਤ ਰੱਖੀ ਸੀ , ਜੋ ਵੀ ਕੈਂਸਲ ਕਰ ਦਿੱਤੀ । ਮਾਨ ਸਰਕਾਰ ਵਾਰ ਵਾਰ ਮੀਟਿੰਗਾਂ ਦੇ ਕੇ ਭੱਜਣਾ ਬਹੁਤ ਹੀ ਨਿੰਦਣ ਯੋਗ ਹੈ । ਇਸ ਸਮੇਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇ , ਹਾਈਕੋਰਟ ਦੇ ਫੈਸਲੇ ਅਨੁਸਾਰ ਮੁਲਾਜਮਾਂ ਦੇ ਮਹਿੰਗਾਈ ਭੱਤੇ ’ ਚ 18 ਫੀਸਦ ਵਾਧਾ ਕਰੇ । ਇਸ ਸਮੇਂ ਇੰਪਲਾਈਜ਼ ਫੈਡਰੇਸ਼ਨ ਚਹਿਲ ਦੇ ਪ੍ਰਧਾਨ ਰਘਬੀਰ ਸਿੰਘ ਸੈਣੀ ਨੇ ਕਿਹਾ 17 ਜੁਲਾਈ 2020 ਤੋਂ ਭਰਤੀ ਹੋਏ ਮੁਲਾਜਮਾਂ ਲਈ 6 ਵਾਂ ਪੇਅ ਕਮਿਸ਼ਨ ਲਾਗੂ ਕਰੇ , ਕੱਚੇ ਮੁਲਾਜਮਾਂ ਨੂੰ ਨਿਯੱਕਤੀ ਪੱਤਰ ਜਾਰੀ ਕਰੇ , 15 ਜਨਵਰੀ 2015 ਦਾ ਨੋਟੀਫ਼ਿਕੇਸ਼ਨ ਰੱਦ ਕਰੇ । ਇਸ ਸਮੇਂ ਰੈਲੀ ਨੂੰ ਸੂਬਾ ਆਗੂ ਅਵਤਾਰ ਸਿੰਘ , ਪ੍ਰਧਾਨ ਰਣਜੀਤ ਸਿੰਘ ਸਹੋਤਾ , ਜਨਰਲ ਸਕੱਤਰ ਰਜਿੰਦਰ ਨਿੰਮਾ , ਐਮ ਐਸ ਯੂ ਦੇ ਪ੍ਰਧਾਨ ਸੁਖਦੇਵ ਸਿੰਘ ਗਰੇਵਾਲ , ਬਲਵਿੰਦਰ ਸਿੰਘ ਖਾਲਸਾ , ਇੰਜ . ਦਿਲਪ੍ਰੀਤ ਸਿੰਘ ਤੇ ਪਿਆਰਾ ਸਿੰਘ ਨੇ ਸੰਬੋਧਨ ਕੀਤਾ । ਮਾਤਾ ਸੁੰਦਰੀ ਪਬਲਿਕ ਸਕੂਲ ਕੋਟ ਸ਼ਮੀਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਵੇਗੀ ਅਰਦਾਸ ਕੋਟਫੱਤਾ , 28 ਅਗਸਤ ( ਰਣਜੀਤ ਸਿੰਘ ਬੁੱਟਰ )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੁਕਮਾਂ ਅਨੁਸਾਰ ਅਤੇ ਸੁਖਮਿੰਦਰ ਸਿੰਘ ( ਵਿੱਦਿਆ ਸਕੱਤਰ ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਡਾ . ਮਨੋਰਮਾ ਸਮਾਗ ਦੀ ਯੋਗ ਅਗਵਾਈ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਕੀਤੇ ਜਾਣਗੇ ਅਤੇ ਇਸ ਤੋਂ ਉਪਰੰਤ ਬੰਦੀ ਸਿੰਘਾਂ ਦੀ ਰਿਹਾਈ / ਪੈਰੋਲ ਲਈ ਅਰਦਾਸ ਜੋਦੜੀ ਕੀਤੀ ਜਾਏਗੀ । ਪ੍ਰੈਸ ਨੂੰ ਇਹ ਜਾਣਕਾਰੀ ਸਕੂਲ ਮੀਡੀਆ ਨਾਲ ਸਬੰਧਤ ਅਧਿਆਪਕ ਮੈਡਮ ਵੀਰਪਾਲ ਕੌਰ ਨੇ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਸਟਾਰ ਪਲੱਸ ਕਾਨਵੈਂਟ ਸਕੂਲ ’ਚ ਉਤਸ਼ਾਹ ਨਾਲ ਮਨਾਇਆ ਰੱਖੜੀ ਦਾ ਤਿਉਹਾਰ ਅਗਲੀ ਖ਼ਬਰ ਪ੍ਰੋ. ਕਰਮਪਾਲ ਕੌਰ । ਏਡਜ਼ ਕੰਟਰੋਲ ਸੁਸਾਇਟੀ ਦੇ ਕਰਮਚਾਰੀਆਂ ਵਲੋਂ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਭਲਕੇ
Ad Position 24