25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਤੀਆਂ ਦੀ ਰਾਣੀ ਦਾ ਖ਼ਿਤਾਬ ਵਿਦਿਆਰਥਣ ਵੈਭਵੀ ਨੇ ਜਿੱਤਿਆ

ਮਾਨਸਾ , 24 ਅਗਸਤ ( ਰਵੀ )- ਸਥਾਨਕ ਐਸ . ਡੀ .

Ad Position 21
No active advertisement
ਪਿੰਡ ਮੰਡੇਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਦੇਵ ਸਿੰਘ ਅਰਸ਼ੀ।ਤਸਵੀਰ : ਪਾਲ ਸਿੰਘ ਮੰਡੇਰ 25-08-2026
ਮਾਨਸਾ , 24 ਅਗਸਤ ( ਰਵੀ )- ਸਥਾਨਕ ਐਸ . ਡੀ . ਕੇ . ਐਲ . ਡੀ . ਏ . ਵੀ . ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ । ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ , ਲੋਕ - ਪਰੰਪਰਾਵਾਂ ਅਤੇ ਵਿਰਸੇ ਦੀ ਮਨਮੋਹਕ ਝਲਕ ਪੇਸ਼ ਕੀਤੀ । ਉਨ੍ਹਾਂ ਸੰਮੀ , ਝੂਮਰ , ਕਿੱਕਲੀ ਅਤੇ ਗਿੱਧਾ ਰਾਹੀਂ ਤੀਜ ਦੇ ਚਾਅ , ਉਮੰਗ ਅਤੇ ਖ਼ੁਸ਼ੀ ਨੂੰ ਖ਼ੂਬਸੂਰਤੀ ਨਾਲ ਪ੍ਰਗਟ ਕੀਤਾ । ‘ ਵਿਰਾਸਤੀ ਸੰਦੂਕ ’ ਦੀ ਜੇਤੂ ਟੀਮ ਪਰਵਜਪ੍ਰੀਤ ਅਤੇ ਗੁਰਮਨਪ੍ਰੀਤ ਨੂੰ ਟਰਾਫ਼ੀ ਪ੍ਰਦਾਨ ਕੀਤੀ ਗਈ ਜਦਕਿ ਤੀਆਂ ਦੀ ਰਾਣੀ ਦਾ ਖ਼ਿਤਾਬ 10 ਵੀਂ ਜਮਾਤ ਦੀ ਵਿਦਿਆਰਥਣ ਵੈਭਵੀ ਨੇ ਜਿੱਤਿਆ । ਤੀਆਂ ਦੀ ਰਾਣੀ ਅਤੇ ‘ ਸਰਵੋਤਮ ਵਿਰਾਸਤੀ ਸੰਦੂਕ ’ ਦੀ ਚੋਣ ਲਈ ਨਰਿੰਦਰ ਕੌਰ ਅਤੇ ਬਲਜਿੰਦਰ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ । ਇਸ ਮੌਕੇ ਪ੍ਰਿੰਸੀਪਲ ਵਿਨੋਦ ਰਾਣਾ , ਸੁਖਪਾਲ ਕੌਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਿੱਖ ਅਤੇ ਗੁਰੂ ਦਰਮਿਆਨ ਅੜਿੱਕਾ ਬਣਨ ਵਾਲੀਆਂ ਤਾਕਤਾਂ ਤੋਂ ਕੌਮ ਸੁਚੇਤ ਹੋਵੇ–ਜਥੇਦਾਰ ਗੜਗੱਜ ਅਗਲੀ ਖ਼ਬਰ 1 ਸਤੰਬਰ ਦੀ ਦਿੱਲੀ ਰੈਲੀ ਲਈ ਤਿਆਰੀਆਂ ਜ਼ੋਰਾਂ ’ਤੇ
Ad Position 24