ਸਾਬਕਾ ਸਰਪੰਚ ਵਲੋਂ ਪਤਨੀ ਦੀ ਯਾਦ ਵਿਚ ਸਕੂਲ ਨੂੰ ਪੰਜ ਕੂਲਰ ਤੇ ਪਾਣੀ ਵਾਲੀ ਟੈਂਕੀ ਭੇਟ
ਕੋਟਫੱਤਾ, 18 ਅਗਸਤ (ਰਣਜੀਤ ਸਿੰਘ ਬੁੱਟਰ)-ਸਰਕਾਰੀ ਐਲੀਮੈਂਟਰੀ ਸਕੂਲ ਚਹਿਲ ਪੱਤੀ ਕੋਟਸ਼ਮੀਰ ਨੂੰ ਪਿੰਡ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਮਸਤਾਨਾ ਵਲੋਂ ਆਪਣੀ ਸਵ: ਧਰਮਪਤਨੀ ਮਾਤਾ ਅਮਰਜੀਤ ਕੌਰ ਦੀ ਯਾਦ ਅੰਤਿਮ ਅਰਦਾਸ ਮੌਕੇ 5 ਕੂਲਰ ਅਤੇ 2 ਹਜ਼ਾਰ ਲੀਟਰ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਭੇਂਟ ਕੀਤੀ। ਸਾਬਕਾ ਸਰਪੰਚ ਹਰਬੰਸ ਸਿੰਘ ਮਸਤਾਨਾ ਦੇ ਇਸ ਉਪਰਾਲੇ ਨਾਲ ਸਕੂਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਗਰਮੀ ਦੇ ਮੌਸਮ ਦੌਰਾਨ ਰਾਹਤ ਮਿਲਣ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਪ੍ਰਾਪਤ ਹੋਵੇਗੀ।
ਕੋਟਫੱਤਾ, 18 ਅਗਸਤ (ਰਣਜੀਤ ਸਿੰਘ ਬੁੱਟਰ)-ਸਰਕਾਰੀ ਐਲੀਮੈਂਟਰੀ ਸਕੂਲ ਚਹਿਲ ਪੱਤੀ ਕੋਟਸ਼ਮੀਰ ਨੂੰ ਪਿੰਡ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਮਸਤਾਨਾ ਵਲੋਂ ਆਪਣੀ ਸਵ: ਧਰਮਪਤਨੀ ਮਾਤਾ ਅਮਰਜੀਤ ਕੌਰ ਦੀ ਯਾਦ ਅੰਤਿਮ ਅਰਦਾਸ ਮੌਕੇ 5 ਕੂਲਰ ਅਤੇ 2 ਹਜ਼ਾਰ ਲੀਟਰ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਭੇਂਟ ਕੀਤੀ। ਸਾਬਕਾ ਸਰਪੰਚ ਹਰਬੰਸ ਸਿੰਘ ਮਸਤਾਨਾ ਦੇ ਇਸ ਉਪਰਾਲੇ ਨਾਲ ਸਕੂਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਗਰਮੀ ਦੇ ਮੌਸਮ ਦੌਰਾਨ ਰਾਹਤ ਮਿਲਣ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਪ੍ਰਾਪਤ ਹੋਵੇਗੀ। ਉਨ੍ਹਾਂ ਵਲੋਂ ਕੀਤੀ ਇਸ ਸੇਵਾ ਦੀ ਸਕੂਲ ਪ੍ਰਬੰਧਕਾਂ, ਸਕੂਲ ਸਟਾਫ਼ ਤੇ ਨਗਰ ਦੇ ਪਤਵੰਤਿਆਂ ਵਲੋਂ ਰੱਜ ਕੇ ਸ਼ਲਾਘਾ ਕੀਤੀ। ਇਸ ਮੌਕੇ ਨਗਰ ਪੰਚਾਇਤ ਕੋਟਸ਼ਮੀਰ ਦੇ ਪ੍ਰਧਾਨ ਜਸਵਿੰਦਰ ਕੌਰ ਦੇ ਪੁੱਤਰ ਅਤੇ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ, ਮੀਤ ਪ੍ਰਧਾਨ ਸੁਖਵਿੰਦਰ ਕੌਰ ਦੇ ਪਤੀ ਹਰਭਜਨ ਸਿੰਘ, ਕੌਂਸਲਰ ਸੁਖਪਾਲ ਸਿੰਘ ਹੈਡ ਗ੍ਰੰਥੀ, ਡਾ: ਗੁਰਨੈਬ ਸਿੰਘ, ਕੌਂਸਲਰ ਕਲੱਬ ਪ੍ਰਧਾਨ ਪਰਮਜੀਤ ਸਿੰਘ ਪੰਮਾ, ਕੌਂਸਲਰ ਮਨਜੀਤ ਕੌਰ ਦੇ ਪਤੀ ਸਵਰਨਜੀਤ ਸਿੰਘ ਸ਼ਰਨੀ, ਕੌਂਸਲਰ ਰਾਮ ਸਿੰਘ, ਕੌਂਸਲਰ ਸੰਦੀਪ ਸਿੰਘ ਸੰਧੂ, ਮਾ: ਭੋਲਾ ਸਿੰਘ ਸ਼ਮੀਰੀਆ, ਨੰਬਰਦਾਰ ਬਲਵਿੰਦਰ ਸਿੰਘ, ਸੇਵਾਮੁਕਤ ਸਕੱਤਰ ਗੁਰਦੀਪ ਸਿੰਘ, ਗੁਰਜੰਟ ਸਿੰਘ ਕਰਨ ਕਾ ਅਤੇ ਸ਼ਮਿੰਦਰ ਸਿੰਘ ਛਿੰਦਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਦੇ ਪਤਵੰਤੇ ਹਾਜ਼ਰ ਸਨ। ਸਕੂਲ ਦੀ ਮੁੱਖ ਅਧਿਆਪਕਾ ਅਮਨਦੀਪ ਕੌਰ ਅਤੇ ਸਮੂਹ ਸਟਾਫ਼ ਨੇ ਹਰਬੰਸ ਸਿੰਘ ਮਸਤਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਅਜਿਹੇ ਸਮਾਜ ਸੇਵੀ ਉਪਰਾਲੇ ਜ਼ਰੂਰੀ ਹਨ।