13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਦਸਮੇਸ਼ ਕਾਨਵੈਂਟ ਸਕੂਲ ਦੇ ਬੈਡਮਿੰਟਨ ਖਿਡਾਰੀਆਂ ਨੇ ਓਵਰਆਲ ਜ਼ੋਨ ਟਰਾਫ਼ੀ ਜਿੱਤੀ

ਸਰਦੂਲਗੜ੍ਹ, 12 ਅਗਸਤ (ਜੀ. ਐਮ.

Ad Position 21
No active advertisement
ਅਜੀਤ ਡੈਸਕ 13-08-2026
ਸਰਦੂਲਗੜ੍ਹ, 12 ਅਗਸਤ (ਜੀ.ਐਮ.ਅਰੋੜਾ)- ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੇ ਬੈਡਮਿੰਟਨ ਖਿਡਾਰੀਆਂ ਨੇ ਬੈਡਮਿੰਟਨ ਕੋਚ ਸਾਹਿਲ ਗੋਇਲ ਦੀ ਅਗਵਾਈ ’ਚ ਜ਼ੋਨ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੈਚਾਂ ’ਚ ਅੰਡਰ-14 ਲੜਕੀਆਂ ਧਰੁਵ, ਮਨਮਿੰਦਰ, ਜਾਗ੍ਰਿਤੀ, ਅਰਸ਼ਦੀਪ ਅਤੇ ਪ੍ਰਭਲੀਨ ਨੇ ਸੋਨ ਤਗਮਾ ਜਿੱਤਿਆ। ਅੰਡਰ-17 ਲੜਕੀਆਂ ਜੀਆ, ਸੁਖਪ੍ਰੀਤ, ਮੰਨਤ, ਸ਼ਗਨ ਅਤੇ ਸਹਿਜਪ੍ਰੀਤ ਨੇ ਸੋਨ ਤਗਮਾ ਜਿੱਤਿਆ। ਅੰਡਰ-19 ਲੜਕੀਆਂ ਮਨਦੀਪ, ਅਵਨੀਤ, ਅਬਜੋਤ, ਏਕਮਪ੍ਰੀਤ ਅਤੇ ਖੁਸ਼ਬੂ ਖਿਡਾਰਨਾਂ ਨੇ ਸੋਨ ਤਗਮਾ ਜਿੱਤਿਆ। ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ ’ਚ ਦਸਮੇਸ਼ ਸਕੂਲ ਦੀਆਂ ਖਿਡਾਰਨਾਂ ਨੇ ਸੋਨ ਤਗਮੇ ਜਿੱਤੇ। ਲੜਕਿਆਂ ਦੇ ਬੈਡਮਿੰਟਨ ਮੁਕਾਬਲਿਆਂ ’ਚ ਅੰਡਰ-17 ਲੜਕੇ ਲਕਸ਼ੈ, ਅੰਕਤ ਜਿਆਣੀ, ਧੀਰਜ, ਪਾਰਸ ਅਤੇ ਅਰਚਿਤ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲਾ ਜਿੱਤ ਕੇ ਸੋਨ ਤਗਮਾ ਜਿੱਤਿਆ। ਅੰਡਰ-14-ਲੜਕਿਆਂ ਲਕਸ਼ੈ, ਅਭਿਮਨਯੂ, ਕਬੀਰ, ਤੇਜਿੰਦਰ, ਕੁਨਾਲ ਵਰਮਾ ਨੇ ਵੀ ਫਾਈਨਲ ਮੁਕਾਬਲਾ ਜਿੱਤ ਕੇ ਸੋਨ ਤਗਮਾ ਜਿੱਤਿਆ। ਜ਼ੋਨ ਬੈਡਮਿੰਟਨ ਦੇ ਕੁੱਲ 6 ਤਗਮਿਆਂ ’ਚੋਂ 5 ਸੋਨ ਤਗਮੇ ਜਿੱਤ ਕੇ ਦਸਮੇਸ਼ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਰਿਕਾਰਡ ਕਾਇਮ ਕਰ ਕੇ ਜ਼ੋਨ ਦੀ ਓਵਰਆਲ ਬੈਡਮਿੰਟਨ ਟਰਾਫ਼ੀ ਜਿੱਤੀ। ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਖਿਡਾਰੀਆਂ, ਕੋਚ ਸਾਹਿਲ ਗੋਇਲ ਅਤੇ ਕਿਰਨਦੀਪ ਕੌਰ ਨੂੰ ਵਧਾਈਆਂ ਦਿੰਦਿਆਂ 1 7 ਖਿਡਾਰੀਆਂ ਦੇ ਜ਼ਿਲ੍ਹਾ ਬੈਡਮਿੰਟਨ ਖੇਡਾਂ ਲਈ ਚੁਣੇ ਜਾਣ ’ਤੇ ਜਿਲ੍ਹੇ ’ਚੋਂ ਵੀ ਸ਼ਾਨਦਾਰ ਖੇਡ ਦਿਖਾਉਣ ਲਈ ਪ੍ਰੇਰਿਤ ਕੀਤਾ। ਕਨਵੀਨਰ ਡੀ.ਪੀ.ਈ. ਬੂਟਾ ਸਿੰਘ, ਡੀ.ਪੀ.ਈ. ਗੁਰਨਾਮ ਸਿੰਘ, ਡੀ.ਪੀ.ਈ. ਪਰਮਿੰਦਰ ਸਿੰਘ ਜਟਾਣਾ ਅਤੇ ਡੀ.ਪੀ.ਈ. ਅਮਨਦੀਪ ਸਿੰਘ, ਡੀ.ਪੀ.ਈ. ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਵਲੋਂ ਤਜਵੀਜ਼ਤ ਸੀਮਿੰਟ ਫ਼ੈਕਟਰੀ ਲਗਾਉਣ ਦਾ ਤਿੱਖਾ ਵਿਰੋਧ ਅਗਲੀ ਖ਼ਬਰ ਲਵਪ੍ਰੀਤ ਕੌਰ, ਕੁਲਵੀਰ ਕੌਰ ਤੇ ਮਨਪ੍ਰੀਤ ਕੌਰ। ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24