13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਉੱਡਤ ਸੜਕ ਟੁੱਟਣ ’ਤੇ ਆਵਾਜਾਈ ਹੋਈ ਬੁਰੀ ਤਰ੍ਹਾਂ ਪ੍ਰਭਾਵਿਤ

ਬੋਹਾ, 12 ਅਗਸਤ (ਰਮੇਸ਼ ਤਾਂਗੜੀ)- ਕਸਬੇ ਦੇ ਨਜ਼ਦੀਕੀ ਪਿੰਡਾਂ ਨੂੰ ਜਾਣ ਵਾਲੀਆਂ ਸੰਪਰਕ ਸੜਕਾਂ ਟੁੱਟ ਜਾਣ ’ਤੇ ਥਾਂ-ਥਾਂ ਖੱਡੇ ਬਣ ਗਏ ਹਨ ਅਤੇ 2 ਦਰਜਨ ਪਿੰਡਾਂ ਦੇ ਲੋਕਾਂ ਨੂੰ ਵਾਹਨ ਲੰਘਾਉਣ ਲੱਗੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸੀ ਆਗੂ ਤੇ ਮੌਜੂਦਾ ਕੌਂਸਲਰ ਐਡਵੋਕੇਟ ਮਨਜੀਤ ਸਿੰਘ ਨੇ ਕਿਹਾ ਕਿ ਸਾਲ 2016 ਦੌਰਾਨ ਕਸਬੇ ’ਚ ਮਨਜ਼ੂਰ ਹੋਏ ਸੀਵਰੇਜ ਪ੍ਰਬੰਧ ਪਾਉਣ ਵੇਲੇ ਸਬੰਧਿਤ ਕੰਪਨੀ ਵਲੋਂ ਨਾ ਤਾਂ ਕੋਈ ਇੰਜੀਨੀਅਰ ਅਤੇ ਨਾ ਹੀ ਕੋਈ ਮਿਸਤਰੀ ਕੰਮ ਲਈ ਭੇਜਿਆ ਗਿਆ ਸਗੋਂ ਕਿਸੇ ਬਾਹਰਲੇ ਰਾਜ ਦੀ ਕੰਪਨੀ ਦੇ ਮਾਲਕ ਨੇ ਇੱਥੇ ਆ ਕੇ ਸਥਾਨਕ ਕਸਬੇ ’ਚੋਂ ਆਰਜ਼ੀ ਠੇਕੇਦਾਰਾਂ ਨੂੰ ਕੰਮ ਵੰਡ ਦਿੱਤਾ।

Ad Position 21
No active advertisement
ਬੋਹਾ ਦੀ ਉੱਡਤ, ਹਾਕਮਵਾਲਾ ਤੇ ਰਿਉਂਦ ਸੜਕ ਦੇ ਟੁੱਟੇ ਹੋਣ ਦਾ ਦ੍ਰਿਸ਼। ਤਸਵੀਰ : ਰਮੇਸ਼ ਤਾਂਗੜੀ 13-08-2026
ਬੋਹਾ, 12 ਅਗਸਤ (ਰਮੇਸ਼ ਤਾਂਗੜੀ)- ਕਸਬੇ ਦੇ ਨਜ਼ਦੀਕੀ ਪਿੰਡਾਂ ਨੂੰ ਜਾਣ ਵਾਲੀਆਂ ਸੰਪਰਕ ਸੜਕਾਂ ਟੁੱਟ ਜਾਣ ’ਤੇ ਥਾਂ-ਥਾਂ ਖੱਡੇ ਬਣ ਗਏ ਹਨ ਅਤੇ 2 ਦਰਜਨ ਪਿੰਡਾਂ ਦੇ ਲੋਕਾਂ ਨੂੰ ਵਾਹਨ ਲੰਘਾਉਣ ਲੱਗੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸੀ ਆਗੂ ਤੇ ਮੌਜੂਦਾ ਕੌਂਸਲਰ ਐਡਵੋਕੇਟ ਮਨਜੀਤ ਸਿੰਘ ਨੇ ਕਿਹਾ ਕਿ ਸਾਲ 2016 ਦੌਰਾਨ ਕਸਬੇ ’ਚ ਮਨਜ਼ੂਰ ਹੋਏ ਸੀਵਰੇਜ ਪ੍ਰਬੰਧ ਪਾਉਣ ਵੇਲੇ ਸਬੰਧਿਤ ਕੰਪਨੀ ਵਲੋਂ ਨਾ ਤਾਂ ਕੋਈ ਇੰਜੀਨੀਅਰ ਅਤੇ ਨਾ ਹੀ ਕੋਈ ਮਿਸਤਰੀ ਕੰਮ ਲਈ ਭੇਜਿਆ ਗਿਆ ਸਗੋਂ ਕਿਸੇ ਬਾਹਰਲੇ ਰਾਜ ਦੀ ਕੰਪਨੀ ਦੇ ਮਾਲਕ ਨੇ ਇੱਥੇ ਆ ਕੇ ਸਥਾਨਕ ਕਸਬੇ ’ਚੋਂ ਆਰਜ਼ੀ ਠੇਕੇਦਾਰਾਂ ਨੂੰ ਕੰਮ ਵੰਡ ਦਿੱਤਾ। ਇਨ੍ਹਾਂ ਆਰਜ਼ੀ ਤੇ ਆਮ ਬੰਦਿਆਂ ਨੇ ਅੱਗੇ ਸਥਾਨਕ ਮਜ਼ਦੂਰਾਂ ਨੂੰ ਸਸਤੇ ਭਾਅ ’ਤੇ ਠੇਕੇ ਵੰਡ ਦਿੱਤੇ, ਜਿਨ੍ਹਾਂ ਨੇ ਸ਼ਹਿਰ ਦੀਆਂ ਗਲੀਆਂ, ਨਾਲੀਆਂ ਤੇ ਸੜਕਾਂ ’ਤੇ ਬਿਨਾਂ ਕਿਸੇ ਤਕਨੀਕ ਤੋਂ ਲਾਕ ਇੱਟਾਂ, ਟਾਈਲਾਂ ਲਗਾ ਕੇ ਕੰਮ ਪੂਰਾ ਕਰ ਦਿੱਤਾ। ਉੱਡਤ ਸੜਕ ’ਤੇ ਸਬੰਧਿਤ ਵਿਭਾਗ ਤੇ ਠੇਕੇਦਾਰਾਂ ਨੇ ਸੜਕ ਨੂੰ ਬੁਰੀ ਤਰਾਂ ਪੁੱਟ ਕੇ ਇੱਟਾਂ ਇੱਧਰ-ਉੱਧਰ ਸੁੱਟ ਦਿੱਤੀਆਂ। ਸੜਕ ’ਤੇ ਮਿੱਟੀ ਸੁੱਟ ਕੇ ਅਤੇ ਪੱਥਰ ਖਿਲਾਰ ਕੇ ਉਸ ਨੂੰ ਬੁਲਡੋਜ਼ਰ ਨਾਲ ਦਬਾਇਆ ਵੀ ਨਹੀਂ ਗਿਆ, ਜਿਸ ਕਾਰਨ ਸੜਕਾਂ ਥਾਂ-ਥਾਂ ਤੋਂ ਦੱਬ ਗਈਆਂ ਹਨ ਅਤੇ ਖੱਡੇ ਪੈ ਗਏ। ਹਾਕਮਵਾਲਾ ਸੜਕ ਦੀ ਮੁਰੰਮਤ ਵੀ ਨਹੀਂ ਹੋਈ ਅਤੇ ਸੜਕ ਥਾਂ-ਥਾਂ ਤੋਂ ਟੁੱਟੀ ਪਈ ਹੈ। ਰਿਉਂਦ ਸੜਕ ਦਾ ਵੀ ਇਹੋ ਹਾਲ ਹੈ। ਉੱਡਤ ਸੜਕ 6-7 ਸਾਲਾਂ ’ਚ ਹੀ ਟੁੱਟ ਗਈ। ਠੇਕੇਦਾਰਾਂ ਵਲੋਂ ਟੈਂਡਰਾਂ ਦੇ ਉਲਟ ਘਟੀਆ ਦਰਜੇ ਦਾ ਮਟਿਰੀਅਲ ਲਗਾਇਆ ਗਿਆ ਸੀ, ਜਿਸ ਕਾਰਨ ਲੋਕ ਤੰਗ ਆ ਕੇ ਧਰਨੇ, ਮੁਜ਼ਾਹਰੇ ਕਰਨ ਲਈ ਮਜਬੂਰ ਹੋ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪਾਬੰਦੀਆਂ ਦੇ ਹੁਕਮ ਜਾਰੀ ਅਗਲੀ ਖ਼ਬਰ ਭੀਖੀ ਵਿਖੇ 18 ਅਗਸਤ ਨੂੰ ਕੀਤੇ ਜਾ ਰਹੇ ਇਕੱਠ ਲਈ ਲੋਕਾਂ ’ਚ ਉਤਸ਼ਾਹ-ਔਲਖ
Ad Position 24