ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ਕਿਸਾਨੀ ਮਸਲਿਆਂ ਸੰਬੰਧੀ ਇਕੱਤਰਤਾ
ਝੁਨੀਰ, 12 ਅਗਸਤ (ਸੰਜੀਵ ਸਿੰਗਲਾ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਧਿਆਨ ਦਾਸ ਦੇ ਡੇਰੇ ਵਿਖੇ ਹੋਈ। ਪ੍ਰਸ਼ੋਤਮ ਸਿੰਘ ਗਿੱਲ ਸੂਬਾ ਸੀਨੀਅਰ ਮੀਤ ਪ੍ਰਧਾਨ ਤੇ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਰੱਦ ਕੀਤੀ ਜਾਵੇ ਕਿਉਂਕਿ ਜ਼ਮੀਨ ਕਿਸਾਨ ਦੀ ਮਾਂ ਹੈ।
ਝ
ਝੁਨੀਰ ਵਿਖੇ ਭਾਕਿਯੂ (ਲੱਖੋਵਾਲ) ਦੀ ਮੀਟਿੰਗ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ। ਤਸਵੀਰ : ਸੰਜੀਵ ਸਿੰਗਲਾ
13-08-2026
ਝੁਨੀਰ, 12 ਅਗਸਤ (ਸੰਜੀਵ ਸਿੰਗਲਾ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਧਿਆਨ ਦਾਸ ਦੇ ਡੇਰੇ ਵਿਖੇ ਹੋਈ। ਪ੍ਰਸ਼ੋਤਮ ਸਿੰਘ ਗਿੱਲ ਸੂਬਾ ਸੀਨੀਅਰ ਮੀਤ ਪ੍ਰਧਾਨ ਤੇ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਰੱਦ ਕੀਤੀ ਜਾਵੇ ਕਿਉਂਕਿ ਜ਼ਮੀਨ ਕਿਸਾਨ ਦੀ ਮਾਂ ਹੈ। ਇਹ ਰੋਟੀ, ਕੱਪੜਾ, ਮਕਾਨ, ਸਬਜ਼ੀਆਂ, ਦਾਲਾਂ ਖਾਣ ਲਈ ਤੇ ਜਿਊਂਦਾ ਰਹਿਣ ਲਈ ਹਵਾ, ਪਾਣੀ ਵੀ ਦਿੰਦੀ ਹੈ, ਇਸ ਦੀ ਰਾਖੀ ਕਰਨਾ ਜ਼ਰੂਰੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲੈਂਡ ਪੂਲਿੰਗ ਨੀਤੀ ਲਿਆਉਣਾ ਚਾਹੁੰਦੀ ਹੈ, ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸਰਬਜੀਤ ਸਿੰਘ ਝੁਨੀਰ, ਗੁਰਚਰਨ ਸਿੰਘ ਸਰਦੂਲਗੜ੍ਹ, ਰਘਬੀਰ ਸਿੰਘ ਸ਼ੇਰਖਾਂ, ਘੁੱਕਰ ਸਿੰਘ ਭੱਠਲ, ਦਰਸਨ ਸਿੰਘ, ਕਰਨੈਲ ਸਿੰਘ, ਜਗਮੇਲ ਸਿੰਘ ਮੰਘਾਣੀਆਂ, ਸੱਤਪਾਲ ਸਿੰਘ ਸਰਦੂਲਗੜ੍ਹ, ਕੁਲਦੀਪ ਸਿੰਘ ਔਲਖ, ਜਾਗਰ ਸਿੰਘ ਝੁਨੀਰ, ਭੋਲਾ ਸਿੰਘ ਝੁਨੀਰ, ਗੁਰਮੇਲ ਸਿੰਘ ਅੱਕਾਂਵਾਲੀ, ਹਰਪਾਲ ਸਿੰਘ ਆਦਿ ਹਾਜ਼ਰ ਸਨ।