10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਤੋਂ ਬਚਾਅ ਬਾਰੇ ਦਿੱਤੀ ਜਾਣਕਾਰੀ

ਮਾਨਸਾ , 10 ਅਗਸਤ ( ਸ . ਰਿ .)

Ad Position 21
No active advertisement
ਮਾਨਸਾ ਵਿਖੇ ਡੇਂਗੂ ਦਾ ਲਾਰਵਾ ਚੈੱਕ ਕਰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ। ਅਜੀਤ ਤਸਵੀਰ 11-08-2026
ਮਾਨਸਾ , 10 ਅਗਸਤ ( ਸ . ਰਿ .)- ਸਿਹਤ ਵਿਭਾਗ ਦੀ ਟੀਮ ਵਲੋਂ ‘ ਹਰ ਸੋਮਵਾਰ / ਸ਼ੁੱਕਰਵਾਰ , ਡੇਂਗੂ ‘ ਤੇ ਵਾਰ ’ ਮੁਹਿੰਮ ਤਹਿਤ ਸਥਾਨਕ ਸ਼ਹਿਰ ਦੀਆਂ ਕਬਾੜ ਦੀਆਂ ਦੁਕਾਨਾਂ ਅਤੇ ਫ਼ਾਲਤੂ ਪਏ ਟਾਇਰਾਂ ‘ ਚ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ । ਡਾ . ਕੰਵਲਪ੍ਰੀਤ ਬਰਾੜ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਡੇਂਗੂ ਦੇ ਲੱਛਣਾਂ ਅਤੇ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਫ਼ਰਿਜ ਪਿੱਛੇ ਲੱਗੀ ਟਰੇਅ , ਗਮਲੇ , ਕੂਲਰ , ਟੈਂਕੀ ‘ ਚ ਹਫ਼ਤੇ ਤੋਂ ਵੱਧ ਪਾਣੀ ਖੜ੍ਹਨ ਨਾ ਦਿੱਤਾ ਜਾਵੇ । ਡਾ . ਬਲਜੀਤ ਕੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਡੇਂਗੂ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ‘ ਚ ਮੁਫ਼ਤ ਕੀਤਾ ਜਾਂਦਾ ਹੈ । ਇਸ ਮੌਕੇ ਡਾ . ਰਮਨਦੀਪ ਕੌਰ ਢਿੱਲੋਂ , ਸੰਤੋਸ਼ ਭਾਰਤੀ ਜ਼ਿਲ੍ਹਾ ਐਪੀਡਮੈਲੋਜਿਸਟ , ਡਿਪਟੀ ਮਾਸ ਮੀਡੀਆ ਅਫ਼ਸਰ ਦਰਸਨ ਸਿੰਘ , ਬਲਜੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ , ਸੁਖਜੀਤ ਕੌਰ ਏ . ਐਨ . ਐਮ ., ਕ੍ਰਿਸ਼ਨ ਕੁਮਾਰ ਇਨਸੈਕਟ ਕਲੈਕਟਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿਵਲ ਸਰਜਨ ਦਫ਼ਤਰ ਵਿਖੇ ਬੂਟੇ ਲਗਾਏ ਅਗਲੀ ਖ਼ਬਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੇ ਫ਼ਾਲਤੂ ਖਰਚੇ ਦੀ ਜਾਂਚ ਦੀ ਮੰਗ
Ad Position 24