ਸ੍ਰੀ ਸ਼ਕਤੀ ਕੀਰਤਨ ਮੰਡਲ ਵਲੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਬੱਸ ਰਵਾਨਾ
ਮਾਨਸਾ, 6 ਅਗਸਤ (ਸੱਭਿ. ਪ੍ਰਤੀ)- ਸਥਾਨਕ ਜੈ ਮਾਂ ਮੰਦਰ ਅਤੇ ਸ੍ਰੀ ਸ਼ਕਤੀ ਕੀਰਤਨ ਮੰਡਲ ਵਲੋਂ ਮਾਤਾ ਨੈਣਾ ਦੇਵੀ ਤੇ ਮਾਤਾ ਚਿੰਤਪੁਰਨੀ ਦੇ ਝੰਡੇ ਲੈ ਕੇ 30ਵੀਂ ਬੱਸ ਯਾਤਰਾ ਮੰਡਲ ਪ੍ਰਧਾਨ ਰਾਜ ਕੁਮਾਰ ਮਿੱਤਲ ਦੀ ਪ੍ਰਧਾਨਗੀ ਹੇਠ ਰਵਾਨਾ ਕੀਤੀ ਗਈ।
ਮਾਨਸਾ, 6 ਅਗਸਤ (ਸੱਭਿ.ਪ੍ਰਤੀ)- ਸਥਾਨਕ ਜੈ ਮਾਂ ਮੰਦਰ ਅਤੇ ਸ੍ਰੀ ਸ਼ਕਤੀ ਕੀਰਤਨ ਮੰਡਲ ਵਲੋਂ ਮਾਤਾ ਨੈਣਾ ਦੇਵੀ ਤੇ ਮਾਤਾ ਚਿੰਤਪੁਰਨੀ ਦੇ ਝੰਡੇ ਲੈ ਕੇ 30ਵੀਂ ਬੱਸ ਯਾਤਰਾ ਮੰਡਲ ਪ੍ਰਧਾਨ ਰਾਜ ਕੁਮਾਰ ਮਿੱਤਲ ਦੀ ਪ੍ਰਧਾਨਗੀ ਹੇਠ ਰਵਾਨਾ ਕੀਤੀ ਗਈ। ਹਰੀ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਸ੍ਰੀ ਸਨਾਤਨ ਧਰਮ ਸਭਾ ਦੇ ਵਿਨੋਦ ਕੁਮਾਰ ਭੰਮਾ, ਹਰੀ ਰਾਮ ਡਿੰਪਾ, ਅੰਮ੍ਰਿਤਪਾਲ ਮਿੱਤਲ ਅਤੇ ਰਜੇਸ਼ ਕੁਮਾਰ ਪੰਧੇਰ ਨੇ ਨਿਭਾਈ। ਇਹ ਬੱਸ ਮਾਤਾ ਨੈਣਾ ਦੇਵੀ, ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਜੀ ਅਤੇ ਮਾਤਾ ਚਾਮੁੰਡਾ ਜੀ ਦੇ ਦਰਸ਼ਨ ਕਰ ਕੇ 8 ਅਗਸਤ ਦੀ ਰਾਤ ਨੂੰ ਵਾਪਸ ਪਹੁੰਚੇਗੀ। ਇਸ ਮੌਕੇ ਬਿੰਦਰਪਾਲ ਗਰਗ, ਭਗਵਾਨ ਦਾਸ, ਧਨੀ ਰਾਮ, ਨਿਸ਼ਾ ਹੰਸ ਆਦਿ ਹਾਜ਼ਰ ਸਨ।