14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਬੱਕਰੀਆਂ ਚਾਰਨ ਵਾਲੇ ਕੋਮਲਦੀਪ ਸਿੰਘ ਨੇ ਇੱਕ ਵਾਰ ਫੇਰ ਰਚਿਆ ਇਤਿਹਾਸ <br/>

Ad Position 21
No active advertisement
ਅਜੀਤ ਡੈਸਕ 02-03-2026
ਬੁਢਲਾਡਾ, 1 ਮਾਰਚ (ਸੁਨੀਲ ਮਨਚੰਦਾ)- ਬੁਢਲਾਡਾ ਹਲਕੇ ਦੇ ਕਸਬਾ ਬੋਹਾ ਦੇ ਬੱਕਰੀਆਂ ਚਾਰਨ ਵਾਲੇ ਵਿਦਿਆਰਥੀ ਕੋਮਲਦੀਪ ਸਿੰਘ ਨੇ ਯੂ.ਜੀ.ਸੀ. ਨੈੱਟ ਤੋਂ ਬਾਅਦ ਹੁਣ ਜੇ.ਆਰ.ਐਫ. ਪ੍ਰੀਖਿਆ ਪਾਸ ਕਰਦਿਆਂ ਦੇਸ਼ ਭਰ 'ਚੋ 6ਵਾਂ ਰੈਂਕ ਪ੍ਰਾਪਤ ਕਰ ਕੇ ਪੰਜਾਬ ਅਤੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ | ਦੱਸ ਦੇਈਏ ਕਿ ਗ਼ਰੀਬ ਪਰਿਵਾਰ 'ਚ ਪੈਦਾ ਹੋ ਕੇ ਉਸ ਨੇ ਮਿਹਨਤ ਦਾ ਪੱਲਾ ਨਹੀਂ ਛੱਡਿਆ ਅਤੇ ਇਹ ਪ੍ਰਾਪਤੀ ਕੀਤੀ | ਉਸ ਦੀ ਮਾਂ ਘਰ ਵਿਚ ਕੱਪੜੇ ਸਿਲਾਈ ਦਾ ਅਤੇ ਪਿਤਾ ਭੱਠੇ 'ਤੇ ਕੰਮ ਕਰਦਾ ਹੈ | ਕੋਮਲਦੀਪ ਭੱਠੇ 'ਤੇ ਦਿਹਾੜੀ ਕਰਨ ਦੇ ਨਾਲ-ਨਾਲ ਬੱਕਰੀਆਂ ਚਾਰਨ ਦਾ ਕੰਮ ਵੀ ਕਰਦਾ ਹੈ | ਪਿਤਾ ਹਰਜਿੰਦਰ ਸਿੰਘ ਅਤੇ ਮਾਂ ਲਖਵੀਰ ਕੌਰ ਨੇ ਆਪਣੇ ਪੁੱਤਰ ਦੀ ਮਿਹਨਤ 'ਤੇ ਮਾਣ ਕਰਦਿਆਂ ਕਿਹਾ ਕਿ ਉਹ ਜਿੱਥੇ ਪਰਿਵਾਰ ਲਈ ਦਿਨ-ਰਾਤ ਕੰਮ ਕਰਦਾ ਹੈ, ਉੱਥੇ ਉਸ ਨੇ ਪੜ੍ਹਾਈ 'ਚ ਵੀ ਸਖ਼ਤ ਮਿਹਨਤ ਕਰ ਕੇ ਮਾਅਰਕਾ ਮਾਰਿਆ ਹੈ | ਇਸ ਮੌਕੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ, ਠੇਕੇਦਾਰ ਗੁਰਪਾਲ ਸਿੰਘ, ਨਗਰ ਕੌਂਸਲ ਪ੍ਰਧਾਨ ਭਾਜਪਾ ਆਗੂ ਸੁਖਪਾਲ ਸਿੰਘ ਨੇ

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਅਤੇ ਇਜ਼ਰਾਈਲ ਨੇ ਇਸ ਹਮਲੇ ਰਾਹੀਂ ਨਿਰਦੋਸ਼ ਲੋਕਾਂ ਨੂੰ ਬਣਾਇਆ ਨਿਸ਼ਾਨਾ-ਜਗਮੇਲ ਸਿੰਘ <br/> ਈਰਾਨ ਉੱਤੇ... ਅਗਲੀ ਖ਼ਬਰ ਰਾਜ ਪੱਧਰੀ ਫੁੱਟਬਾਲ ਮੁਕਾਬਲਿਆਂ ਭਾਗ ਲੈ ਕੇ ਪਰਤੀਆਂ ਵਿਦਿਆਰਥਣਾਂ ਦਾ ਸਨਮਾਨ <br/>
Ad Position 24