16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਗੁਰੂ ਰਵਿਦਾਸ ਦੇ ਜਨਮ ਦਿਹਾੜਾ ਕਾਸ਼ੀ ਬਨਾਰਸ ਵਿਖੇ ਮਨਾਉਣ ਲਈ ਸੰਗਤਾਂ ਰਵਾਨਾ

Ad Position 21
No active advertisement
ਅਜੀਤ ਡੈਸਕ 30-01-2026
ਬਠਿੰਡਾ, 29 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਗੁਰੂ ਰਵਿਦਾਸ ਦੇ ਜਨਮ ਦਿਹਾੜਾ ਉਤਸਵ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ, ਜਿਸ ਲਈ ਮਾਲਵੇ ਇਲਾਕੇ ਦੀਆਂ ਸੰਗਤਾਂ ਨੂੰ ਗੁਰੂ ਰਵਿਦਾਸ ਦੇ ਜਨਮ ਦਿਹਾੜੇ, ਮਹਾਂ ਉਤਸਵ ਮਨਾਉਣ ਲਈ ਬਠਿੰਡਾ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤਾ | ਇਸ ਮੌਕੇ ਬਲਜੀਤ ਸਿੰਘ ਬੱਲੀ ਚੇਅਰਮੈਨ ਮਾਰਕੀਟਿੰਗ ਕਮੇਟੀ, ਮਹਿੰਦਰ ਪਾਲ ਪ੍ਰਧਾਨ ਸ੍ਰੀ ਗੁਰੂ ਰਵੀਦਾਸ ਸਭਾ ਬਠਿੰਡਾ ਪੰਜਾਬ, ਅਜੈ ਅਮਨ ਸੈਟ ਵਾਰਡ ਜੈਵੀਆਰ ਸਕੂਲ, ਮਨਫੂਲ ਸਿੰਘ, ਮੈਡਮ ਚੰਦਰ ਕਾਂਤਾ, ਤੁਲਸੀ ਦੇਵੀ, ਪ੍ਰਦੀਪ ਨਾਹਰ, ਅਮਰਪਾਲ ਕੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਮਹਿੰਦਰ ਪਾਲ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਰਾਜ ਪੱਧਰ ਸ੍ਰੀ ਖੁਰਾਲਗੜ੍ਹ (ਹੁਸ਼ਿਆਰਪੁਰ) ਮਨਾਉਣ ਲਈ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ, ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਗੁਰੂ ਰਵਿਦਾਸ ਦੀ ਬਾਣੀ ਦਾ ਹਰ ਘਰ ਵਿਚ ਪ੍ਰਚਾਰ ਹੋਵੇ | ਇਸ ਮੌਕੇ ਰਾਜੇਸ਼ ਕੁਮਾਰ ਬੰਟੀ, ਪੁਸ਼ਪਾ ਰਾਣੀ ਐਮ.ਸੀ, ਪਿ੍ੰਸੀਪਲ ਪਵਨ ਕੁਮਾਰ, ਰਾਜੇਸ਼ ਕੁਮਾਰ ਕੀਲਾਨੀਆ, ਅਜੈ ਅਮਨ, ਹਰਬੰਸ ਖਿੱਚੀ, ਸੋਹਣ ਲਾਲ ਨਾਹਰਵਾਲ, ਗੋਬਿੰਦ ਲਾਲ, ਰਾਜਿੰਦਰ ਰਾਜੂ, ਦੋਲਤ ਰਾਮ, ਮੋਹਨ ਮਹਿੰਦਰ, ਐਡਵੋਕੇਟ ਨਵਨੀਤ ਕਟਾਰੀਆ, ਸੋਨੂੰ ਖਿੱਚੀ ਅਤੇ ਰਵੀਦਾਸੀਆ ਸਮਾਜ ਦੇ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਰੋਡ 'ਤੇ ਟਰੈਫ਼ਿਕ ਨੂੰ ਵੰਨ-ਵੇਅ ਕਰਨ ਦੇ ਨਾਲ ਨਾਜਾਇਜ਼ ਕਬਜ਼ੇ ਹਟਵਾਏ ਜਾਣ ਅਗਲੀ ਖ਼ਬਰ ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਨੇ ਸਰਕਾਰੀ ਸਕੂਲਾਂ 'ਚ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ
Ad Position 24