16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੱਜ

Ad Position 21
No active advertisement
ਅਜੀਤ ਡੈਸਕ 30-01-2026
ਬਠਿੰਡਾ, 29 ਜਨਵਰੀ (ਅਵਤਾਰ ਸਿੰਘ ਕੈਂਥ): ਸਥਾਨਕ ਸ਼ਹਿਰ ਦੀ ਸੰਸਥਾ ਗੁਰੂ ਰਵਿਦਾਸ ਮਹਾਂਸਭਾ ਸ਼ਹਿਰੀ ਦੀ ਮੀਟਿੰਗ ਸੰਗੂਆਣਾ ਬਸਤੀ ਵਿਖੇ ਹੋਈ | ਜਿਸ ਵਿਚ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਪਾ: 10ਵੀ, ਧੋਬੀਆਣਾ ਨਗਰ ਦੇ ਮੱੁਖ ਸੇਵਾਦਾਰ ਸੁਖਵਿੰਦਰ ਸਿੰਘ ਘੁੰਬਣ ਅਤੇ ਗੁਰੂ ਸ੍ਰੀ ਰਵਿਦਾਸ ਮਹਾਂਸਭਾ ਸ਼ਹਿਰੀ ਬਠਿੰਡਾ ਦੇ ਪ੍ਰਧਾਨ ਗੋਰੀ ਸ਼ੰਕਰ, ਓਮ ਪ੍ਰਕਾਸ਼ ਕਟਾਰੀਆ ਦੀ ਹਾਜ਼ਰੀ ਮੌਕੇ ਸੀਨੀਅਰ ਮੈਂਬਰਾਂ ਨੇ ਭਾਗ ਲਿਆ ਅਤੇ ਜਨਮ ਦਿਹਾੜੇ 'ਤੇ ਵਿਸ਼ਾਲ ਨਗਰ ਕੀਰਤਨ ਸਜਾਉਣ ਬਾਬਤ ਵਿਚਾਰ ਵਟਾਂਦਰਾ ਕੀਤਾ ਗਿਆ | ਮਹਾਂਸਭਾ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਪਾ: 10ਵੀਂ ਧੋਬੀਆਣਾ ਨਗਰ ਵਲੋਂ 30 ਜਨਵਰੀ ਨੂੰ ਸਵੇਰੇ 10 ਵਜੇ ਵਿਸ਼ਾਲ ਨਗਰ ਕੀਰਤਨ ਅਰੰਭ ਕੀਤਾ ਜਾਵੇਗਾ | ਉਨ੍ਹਾਂ ਸਮੂਹ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਂਸਭਾ ਸ਼ਹਿਰੀ ਬਠਿੰਡਾ ਸਮਾਜ ਦੀ ਏਕਾ ਦਾ ਸਨਮਾਨ ਰੱਖਦਿਆਂ ਵਿਸ਼ਾਲ ਨਗਰ ਕੀਰਤਨ 'ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਇਹ ਨਗਰ ਕੀਰਤਨ ਨਰੂਆਣਾ ਰੋਡ, ਸੰਗੂਆਣਾ ਬਸਤੀ ਰਵਿਦਾਸ ਭਵਨ ਤੋਂ ਅਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕੇ ਤੋਂ ਹੁੰਦਾ ਹੋਇਆ ਵਾਪਸੀ ਭਵਨ ਪਹੁੰਚੇਗਾ | ਇਸ ਮੀਟਿੰਗ 'ਚ ਗੰਗਾ ਰਾਮ ਗੋਠਵਾਲ, ਪਿ੍ੰਸੀਪਲ ਪਾਵਾਂ ਕੁਮਾਰ ਦਸ਼ੋਦੀਆਂ, ਅਸ਼ੋਕ ਰੁਪਾ, ਮੁਖ ਸੇਵਾਦਾਰ ਸੁਖਜਿੰਦਰ ਸਿੰਘ ਘੁੰਬਣ, ਓਮ ਪ੍ਰਕਾਸ਼, ਪ੍ਰਧਾਨ ਗÏਰੀ ਸ਼ੰਕਰ, ਓਮ ਪ੍ਰਕਾਸ਼ ਕਟਾਰੀਆ, ਮਦਨ ਮੋਹਨ ਗੋਠਵਾਲ, ਵਿਜੈ ਕੁਮਾਰ ਮੁੱਖ ਸਲਾਹਕਾਰ, ਦੇਸ ਰਾਜ ਛਤਰੀਵਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਝੰਡੇ ਨੂੰ ਸਲਾਮੀ ਦੇ ਕੇ ਗਣਤੰਤਰ ਦਿਵਸ ਮਨਾਇਆ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਗਰੁੱਪ ਆਫ਼ ਇੰਸਟੀਚਿਊਟਸ 'ਚ ਬਸੰਤ ਪੰਚਮੀ ਤੇ ਗਣਤੰਤਰ ਦਿਵਸ ਨੂੰ ਸਮਰਪਿਤ ਸਮਾਗਮ
Ad Position 24