16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕੰਡਕਟਰ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਡੇਢ ਦਰਜਨ ਦੇ ਕਰੀਬ ਵਿਅਕਤੀ ਨਾਮਜ਼ਦ <br/>

Ad Position 21
No active advertisement
ਅਜੀਤ ਡੈਸਕ 30-01-2026
ਰਾਮਾਂ ਮੰਡੀ, 29 ਜਨਵਰੀ (ਤਰਸੇਮ ਸਿੰਗਲਾ)- ਬੀਤੇ ਦਿਨੀਂ ਇੱਕ ਨਿੱਜੀ ਬੱਸ ਦੇ ਕੰਡਕਟਰ ਨੂੰ ਬੱਸ ਵਿਚੋਂ ਉਤਾਰ ਕੇ ਡੇਢ ਦਰਜਨ ਦੇ ਕਰੀਬ ਵਿਅਕਤੀਆਂ ਵਲੋਂ ਕੁੱਟਮਾਰ ਕੀਤੇ ਜਾਣ ਦਾ ਸਮਾਚਾਰ ਹੈ¢ ਜ਼ਖ਼ਮੀ ਕੰਡਕਟਰ ਹਰਪ੍ਰੀਤ ਸਿੰਘ ਵਾਸੀ ਪਿੰਡ ਬੰਗੀ ਦੀਪਾ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੈਂ ਨਿੱਜੀ ਸੇਖੂ ਕੋਚ ਬੱਸ ਨੰਬਰੀ ਪੀ.ਬੀ.-03.ਏ.ਟੀ.- 2965 ਜੋ ਕਿ ਬਠਿੰਡਾ ਤੇ ਰਾਮਾਂ ਨੂੰ ਚਲਦੀ ਹੈ, 'ਤੇ ਕੰਡਕਟਰੀ ਕਰਦਾ ਹਾਂ¢ ਬੀਤੇ ਦਿਨੀਂ ਅਸੀਂ ਸਵਾਰੀਆਂ ਨਾਲ ਭਰੀ ਬੱਸ ਸਮੇਤ ਵਕਤ ਕਰੀਬ 5.30 ਵਜੇ ਸ਼ਾਮ ਬਠਿੰਡਾ ਤੋਂ ਵਾਇਆ ਪੱਕਾ ਕਲਾਂ ਸੇਖੂ ਹੁੰਦੇ ਹੋਏ ਰਾਮਾਂ ਜਾ ਰਹੇ ਸੀ ਤਾਂ ਰਾਹ ਵਿਚ ਅਜੈ ਸਿੰਘ, ਜੱਸੂ ਸਿੰਘ, ਗੁਰਾ ਸਿੰਘ ਵਾਸੀਆਨ ਸ਼ੇਰਗੜ੍ਹ, ਜਸਵਿੰਦਰ ਸਿੰਘ, ਬਲਦੀਪ ਸਿੰਘ, ਪੱਪੂ ਸਿੰਘ, ਬੀਰੂ ਸਿੰਘ ਵਾਸੀਆਨ ਬੰਗੀ ਦੀਪਾ ਸਿੰਘ ਅਤੇ 12/13 ਨਾਮਾਲੂਮ ਵਿਅਕਤੀਆਂ ਨੇ ਮੈਨੂੰ ਬੱਸ ਵਿਚੋਂ ਥੱਲੇ ਉਤਾਰ ਲਿਆ ਅਤੇ ਅੰਨੇ੍ਹਵਾਹ ਡਾਂਗਾਂ ਸੋਟੀਆਂ, ਗੰਡਾਸਿਆਂ ਨਾਲ ਮੇਰੀ ਕੁੱਟਮਾਰ ਕੀਤੀ ਅਤੇ ਮੈਨੂੰ ਜ਼ਖ਼ਮੀ ਕਰਕੇ ਫ਼ਰਾਰ ਹੋ ਗਏ ¢ ਰਾਮਾਂ ਪੁਲਿਸ ਨੇ ਜ਼ਖ਼ਮੀ ਕੰਡਕਟਰ ਹਰਪ੍ਰੀਤ ਸਿੰਘ ਦੇ ਬਿਆਨਾਂ 'ਤੇ ਉਕਤ ਅਜੈ ਸਿੰਘ, ਜੱਸੂ ਸਿੰਘ, ਗੁਰਾ ਸਿੰਘ ਵਾਸੀਆਨ ਸ਼ੇਰਗੜ੍ਹ, ਜਸਵਿੰਦਰ ਸਿੰਘ, ਬਲਦੀਪ ਸਿੰਘ, ਪੱਪੂ ਸਿੰਘ, ਬੀਰੂ ਸਿੰਘ ਵਾਸੀਆਨ ਬੰਗੀ ਦੀਪਾ ਸਿੰਘ ਅਤੇ 12/13 ਨਾਮਾਲੂਮ ਵਿਅਕਤੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ¢ ਮਾਮਲੇ ਦੀ ਜਾਂਚ ਹੌਲਦਾਰ ਸੁਖਰਾਜ ਸਿੰਘ ਕਰ ਰਹੇ ਹਨ¢

Ad Position 22
No active advertisement
ਪਿਛਲੀ ਖ਼ਬਰ 'ਵਾਰਿਸ ਪੰਜਾਬ ਦੇ' ਵਲੋਂ ਮੌੜ ਮੰਡੀ ਹਲਕੇ ਵਿਚ ਇਕਾਈਆਂ ਸਥਾਪਿਤ ਅਗਲੀ ਖ਼ਬਰ ਸਿਲਵਰ ਓਕਸ ਸਕੂਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ- ਚੇਅਰਮੈਨ ਬਰਾੜ
Ad Position 24