29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਵੀਵੋ ਇੰਡੀਆ ਵਲੋਂ ਵੀਵੋ ਐਕਸ -500 ਸੀਰੀਜ਼ ਲਾਂਚ

ਚੰਡੀਗੜ੍ਹ, 28 ਨਵੰਬਰ (ਅ. ਬ.)

Ad Position 21
No active advertisement
ਅਜੀਤ ਡੈਸਕ 29-11-2026
ਚੰਡੀਗੜ੍ਹ, 28 ਨਵੰਬਰ (ਅ.ਬ.)-ਵੀਵੋ ਇੰਡੀਆ ਨੇ ਆਪਣੀ ਨਵੀਂ ਵੀਵੋ ਐਕਸ-500 ਸੀਰੀਜ਼ ਲਾਂਚ ਕਰਨ ਦਾ ਐਲਾਨ ਕੀਤਾ ਹੈ। ਜ਼ਾਈਸ ਦੇ ਸਹਿਯੋਗ ਨਾਲ ਤਿਆਰ ਕੀਤੀ ਸੀਰੀਜ਼ ਵਿਚ ਐਕਸ-500 ਪ੍ਰੋ ਮੈਕਸ, ਐਕਸ-500 ਪ੍ਰੋ ਤੇ ਐਕਸ-500 ਮਾਡਲ ਸ਼ਾਮਿਲ ਹਨ। ਇਹ ਸੀਰੀਜ਼ ਸਮਾਰਟਫੋਨ ਫੋਟੋਗ੍ਰਾਫੀ ਤੇ ਸਿਨੇਮੈਟਿਕ ਵੀਡੀਓਗ੍ਰਾਫੀ ਦੇ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਪੇਸ਼ ਕਰਦੀ ਹੈ। ਇਸ ਫਲੈਗਸ਼ਿਪ ਸੀਰੀਜ਼ ਦਾ ਪ੍ਰਮੁੱਖ ਮਾਡਲ ਵੀਵੋ ਐਕਸ-500 ਪ੍ਰੋ ਮੈਕਸ ਟੈਲੀਫੋਟੋ ਏਐਫ ਟ੍ਰੈਕਿੰਗ ਵੀਡੀਓ ਤੇ ਸਨੈਪਸ਼ਾਟ ਵਰਗੀਆਂ ਵਿਸ਼ੇਸ਼ਤਾਵਾਂ ਰਾਹੀਂ ਚਲਦੀਆਂ-ਫਿਰਦੀਆਂ ਤਸਵੀਰਾਂ ਅਤੇ ਵੀਡੀਓ ਬਣਾਉਣ ਦੇ ਤਜਰਬੇ ਨੂੰ ਨਵਾਂ ਰੂਪ ਦਿੰਦਾ ਹੈ। ਇਹ ਸਮਰਥਿਤ ਫੋਟੋ ਤੇ ਵੀਡੀਓ ਮੋਡਾਂ ਵਿਚ 60 ਐੱਫ. ਪੀ. ਐੱਸ. ਤੱਕ ਆਟੋਫੋਕਸ ਟ੍ਰੈਕਿੰਗ ਦੀ ਸਹੂਲਤ ਦਿੰਦਾ ਹੈ, ਜਿਸ ਨਾਲ ਤੇਜ਼ ਰਫ਼ਤਾਰ ਵਾਲੀਆਂ ਗਤੀਵਿਧੀਆਂ ਨੂੰ ਵੀ ਵਧੇਰੇ ਸਟੀਕਤਾ ਨਾਲ ਕੈਮਰੇ ਵਿਚ ਕੈਦ ਕੀਤਾ ਜਾ ਸਕਦਾ ਹੈ। ਇਸ ਮੌਕੇ ਵੀਵੋ ਇੰਡੀਆ ਦੇ ਮੁੱਖ ਤਕਨਾਲੋਜੀ ਅਧਿਕਾਰੀ ਤੇ ਉਤਪਾਦ ਤੇ ਜੀ. ਟੀ. ਐੱਮ. ਮੁਖੀ ਪੈਗਾਮ ਦਾਨਿਸ਼ ਨੇ ਕਿਹਾ ਕਿ ਵੀਵੋ ਇੰਡੀਆ ਵਿਖੇ ਸਾਡਾ ਉਦੇਸ਼ ਸਮਾਰਟਫੋਨ ਇਮੇਜਿੰਗ ਦੀਆਂ ਸੰਭਾਵਨਾਵਾਂ ਨੂੰ ਹੋਰ ਵਿਸ਼ਾਲ ਕਰਨਾ ਤੇ ਖਪਤਕਾਰਾਂ ਲਈ ਪੇਸ਼ੇਵਰ ਪੱਧਰ ਦਾ ਤਜਰਬਾ ਵਧੇਰੇ ਸੁਖਾਲਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀਆਂ ਪਸੰਦਾਂ ਤੇ ਲੋੜਾਂ ਵਿੱਚ ਲਗਾਤਾਰ ਆ ਰਹੇ ਬਦਲਾਅ ਦੇ ਮੱਦੇਨਜ਼ਰ ਸਾਡੀ ਰਣਨੀਤੀ ਉਨ੍ਹਾਂ ਦੀਆਂ ਬਦਲਦੀਆਂ ਲੋੜਾਂ ਨੂੰ ਡੂੰਘਾਈ ਨਾਲ ਸਮਝਣ ਅਤੇ ਨਵੀਨਤਾ ਪ੍ਰਤੀ ਖਪਤਕਾਰ-ਕੇਂਦਰਿਤ ਪਹੁੰਚ ਅਪਣਾਉਣ ‘ਤੇ ਆਧਾਰਿਤ ਹੈ, ਤਾਂ ਜੋ ਉਨ੍ਹਾਂ ਨੂੰ ਬਿਹਤਰੀਨ ਤਜਰਬਾ ਪ੍ਰਦਾਨ ਕੀਤਾ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਵਲੋਂ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਅਗਲੀ ਖ਼ਬਰ ਚੋਰੀ ਦੇ ਵਾਹਨਾਂ ਦੀ ਬਰਾਮਦਗੀ ਨੇ ਖੋਲ੍ਹੀਆਂ ਮੁਲਜ਼ਮਾਂ ਦੀਆਂ ਹੋਰ ਪੋਲਾਂ 5 ਦੋਪਹੀਆ ਵਾਹਨ , 6.52 ਗ੍ਰਾਮ ਹੈਰੋਇਨ ਤੇ ‘...
Ad Position 24