26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਡੇਰਾਬੱਸੀ ਬੱਸ ਸਟੈਂਡ ਦੇ ਨਵੇਂ ਪਾਰਕ ਵਿਚ ਤਿਲਕਣ ਵਾਲਾ ਮਾਰਬਲ ਬਣਿਆ ਹਾਦਸਿਆਂ ਦਾ ਕਾਰਨ, ਡਾਕਟਰ ਦੀ ਲੱਤ ਟੁੱਟੀ

ਡੇਰਾਬੱਸੀ, 26 ਨਵੰਬਰ (ਗੁਰਮੀਤ ਸਿੰਘ)-ਡੇਰਾਬੱਸੀ ਬੱਸ ਸਟੈਂਡ ਵਿਖੇ ਲੱਖਾਂ ਰੁ. ਦੀ ਲਾਗਤ ਨਾਲ ਬਣਾਏ ਗਏ ਨਵੇਂ ਜਨਤਕ ਪਾਰਕ ਵਿਚ ਲਗਾਇਆ ਮਾਰਬਲ ਹੁਣ ਲੋਕਾਂ ਲਈ ਸਹੂਲਤ ਦੀ ਬਜਾਏ ਹਾਦਸਿਆਂ ਦਾ ਕਾਰਨ ਬਣਨ ਲੱਗਾ ਹੈ।

Ad Position 21
No active advertisement
ਹਸਪਤਾਲ ਵਿਚ ਜ਼ੇਰੇ ਇਲਾਜ ਜ਼ਖ਼ਮੀ ਡਾਕਟਰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਗੁਰਮੀਤ ਸਿੰਘ 27-11-2026
ਡੇਰਾਬੱਸੀ, 26 ਨਵੰਬਰ (ਗੁਰਮੀਤ ਸਿੰਘ)-ਡੇਰਾਬੱਸੀ ਬੱਸ ਸਟੈਂਡ ਵਿਖੇ ਲੱਖਾਂ ਰੁ. ਦੀ ਲਾਗਤ ਨਾਲ ਬਣਾਏ ਗਏ ਨਵੇਂ ਜਨਤਕ ਪਾਰਕ ਵਿਚ ਲਗਾਇਆ ਮਾਰਬਲ ਹੁਣ ਲੋਕਾਂ ਲਈ ਸਹੂਲਤ ਦੀ ਬਜਾਏ ਹਾਦਸਿਆਂ ਦਾ ਕਾਰਨ ਬਣਨ ਲੱਗਾ ਹੈ। ਪਾਰਕ ਵਿਚ ਲੱਗੇ ਤਿਲਕਣ ਵਾਲੇ ਪੱਥਰ ਕਾਰਨ ਅੱਜ ਸਵੇਰੇ ਸੈਰ ਕਰਨ ਆਏ ਇਕ ਡਾਕਟਰ ਨੂੰ ਡਿੱਗਣ ਕਾਰਨ ਆਪਣੀ ਲੱਤ ਤੁੜਵਾਉਣੀ ਪਈ। ਇਸ ਘਟਨਾ ਤੋਂ ਬਾਅਦ ਪਾਰਕ ਦੀ ਉਸਾਰੀ ਤੇ ਵਰਤੇ ਗਏ ਮਟੀਰੀਅਲ ਦੀ ਗੁਣਵੱਤਾ ’ਤੇ ਸਵਾਲ ਖੜ੍ਹੇ ਹੋਣ ਲੱਗੇ ਹਨ। ਹਸਪਤਾਲ ਵਿਚ ਇਲਾਜ ਅਧੀਨ ਡਾਕਟਰ ਵਿਕਾਸ ਅਧਿਕਾਰੀ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਅੱਜ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਪਾਰਕ ਵਿਚ ਸੈਰ ਕਰ ਰਹੇ ਸਨ। ਇਸ ਦੌਰਾਨ ਪਾਰਕ ਵਿਚ ਲੱਗੀ ਟੂਟੀ ’ਚੋਂ ਪਾਣੀ ਵਗ ਕੇ ਮਾਰਬਲ ’ਤੇ ਡਿੱਗ ਰਿਹਾ ਸੀ। ਜਦੋਂ ਉਹ ਉਸ ਥਾਂ ਤੋਂ ਲੰਘਣ ਲੱਗੇ ਤਾਂ ਪੱਥਰ ’ਤੇ ਪੈਰ ਤਿਲਕਣ ਕਾਰਨ ਉਹ ਹੇਠਾਂ ਡਿੱਗ ਪਏ। ਉਨ੍ਹਾਂ ਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਦਰਦ ਕਾਰਨ ਉੱਠ ਨਹੀਂ ਸਕੇ। ਇਸ ਤੋਂ ਬਾਅਦ ਉਨ੍ਹਾਂ ਨੂੰ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਜਾਂਚ ਦੌਰਾਨ ਲੱਤ ਟੁੱਟਣ ਦੀ ਪੁਸ਼ਟੀ ਹੋਈ। ਡਾਕਟਰ ਨੇ ਕਿਹਾ ਕਿ ਜਨਤਕ ਪਾਰਕ ਲੋਕਾਂ ਦੀ ਸਿਹਤ ਤੇ ਸਹੂਲਤ ਲਈ ਬਣਾਏ ਜਾਂਦੇ ਹਨ, ਪਰ ਜੇਕਰ ਉੱਥੇ ਵਰਤਿਆ ਮਟੀਰੀਅਲ ਹੀ ਲੋਕਾਂ ਦੀ ਸੁਰੱਖਿਆ ਲਈ ਖਤਰਾ ਬਣ ਜਾਵੇ ਤਾਂ ਇਹ ਗੰਭੀਰ ਮਾਮਲਾ ਹੈ। ਉਨ੍ਹਾ ਕਿਹਾ ਕਿ ਪਾਰਕ ਵਿਚ ਸੈਰ ਕਰਨ ਵਾਲ਼ੇ ਟਰੈਕ ਤੇ ਤਿਲਕਣ ਵਾਲਾ ਮਾਰਬਲ ਪੱਥਰ ਲਾਉਣਾ ਗਲਤ ਹੈ। ਇਹ ਸਰਕਾਰੀ ਪੈਸੇ ਦੀ ਬਰਬਾਦੀ ਹੈ ਤੇ ਪ੍ਰਸਾਸਨ ਦੀ ਵੱਡੀ ਲਾਪਰਵਾਹੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਰਕ ਵਿਚ ਲਗਾਏ ਮਾਰਬਲ ਤੇ ਉਸਾਰੀ ਦੇ ਕੰਮ ਦੀ ਜਾਂਚ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਅਦਿੱਤਿਆ ਡਚਲਵਾਲ ਨੇ ਤਿੰਨ ਰੋਜ਼ਾ ਘੋੜ-ਸਵਾਰੀ ਖੇਡ ਮੇਲੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਸੋਨ ਤਗ਼ਮਾ ਜੇਤੂ ਅਧਿਆਪਕਾ ਗੁਰਜੀਤ ਕੌਰ ਦਾ ਸਕੂਲ ਪਹੁੰਚਣ ’ਤੇ ਸਨਮਾਨ
Ad Position 24