26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸੋਹਾਣਾ ਹਸਪਤਾਲ ਵਿਖੇ ਰੋਬੋਟਿਕ ਸਰਜਰੀ ਦੇ ਨਿਰੀਖਣ ਸੰਬੰਧੀ ਪ੍ਰੋਗਰਾਮ ਕਰਵਾਇਆ

ਐੱਸ. ਏ.

Ad Position 21
No active advertisement
ਅਜੀਤ ਡੈਸਕ 27-11-2026
ਐੱਸ. ਏ. ਐੱਸ. ਨਗਰ, 26 ਨਵੰਬਰ (ਪ੍ਰੋ. ਅਵਤਾਰ ਸਿੰਘ)-ਸੋਹਾਣਾ ਹਸਪਤਾਲ ਵਿਖੇ ਰੋਬੋਟਿਕ ਗੋਡੇ ਤੇ ਕੂਲ੍ਹੇ ਬਦਲਣ ਅਤੇ ਰੀਸਰਫੇਸਿੰਗ ਪ੍ਰਕਿਰਿਆਵਾਂ ਬਾਰੇ ਇਕ ਵਿਸ਼ੇਸ਼ ਨਿਰੀਖਣ ਪ੍ਰੋਗਰਾਮ ਕਰਵਾਇਆ, ਜਿਸ ‘ਚ ਭਾਰਤੀ ਤੇ ਵਿਦੇਸ਼ਾਂ ਦੇ ਨਾਮਵਰ ਹੱਡੀਆਂ ਦੇ ਸਰਜਨਾਂ ਅਤੇ ਡਾਕਟਰੀ ਪੇਸ਼ੇਵਰਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਅਗਵਾਈ ਡਾ. ਗਗਨਦੀਪ ਸਿੰਘ ਸਚਦੇਵਾ (ਸੀ. ਈ. ਓ.-ਕਮ-ਮੁੱਖ ਰੋਬੋਟਿਕ ਜੋੜ ਬਦਲਣ ਸਰਜਨ ਸੋਹਾਣਾ ਹਸਪਤਾਲ) ਨੇ ਕੀਤੀ। ਇਸ ਮੌਕੇ ਡਾ. ਸਚਦੇਵਾ ਨੇ ਆਏ ਹੋਏ ਸਰਜਨਾਂ ਤੇ ਡਾਕਟਰੀ ਪੇਸ਼ੇਵਰਾਂ ਸਾਹਮਣੇ ਕੁਵਿਸ, ਮਾਕੋ, ਸਮਾਰਟ ਰੋਬੋਟਿਕਸ ਤੇ ਇੰਟੈਲੀਜੁਇੰਟ ਵਰਗੀਆਂ ਰੋਬੋਟਿਕ ਤਕਨੀਕਾਂ ਦੀ ਵਰਤੋਂ ਕਰਦਿਆਂ ਉੱਨਤ ਸਰਜੀਕਲ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਪਰਥ (ਆਸਟ੍ਰੇਲੀਆ) ਤੋਂ ਆਏ ਨਾਮਵਰ ਹੱਡੀਆਂ ਦੇ ਸਰਜਨ ਡਾ. ਡਰਮੋਟ ਕੋਲੋਪੀ ਉਚੇਚੇ ਤੌਰ ‘ਤੇ ਹਾਜ਼ਰ ਰਹੇ, ਜਿਨ੍ਹਾਂ ਨੇ ਡਾ. ਸਚਦੇਵਾ ਨਾਲ ਮਿਲ ਕੇ ਆਪ੍ਰੇਸ਼ਨ ਕੀਤਾ ਅਤੇ ਜੋੜ ਬਦਲਣ ਦੀ ਸਰਜਰੀ ‘ਚ ਰੋਬੋਟਿਕ ਤਕਨੀਕ ਦੀ ਵਰਤੋਂ ਬਾਰੇ ਆਪਣਾ ਗਿਆਨ ਤੇ ਤਜ਼ਰਬਾ ਸਾਂਝਾ ਕੀਤਾ। ਇਸ ਮੌਕੇ ਪੂਨੇ ਤੋਂ ਆਏ ਕੂਲ੍ਹੇ ਦੇ ਪ੍ਰਸਿੱਧ ਸਰਜਨ ਡਾ. ਰੋਹਿਤ ਲੁਥਰਾ ਵੀ ਹਾਜ਼ਰ ਸਨ, ਜਿਨ੍ਹਾਂ ਨੇ ਡਾ. ਸਚਦੇਵਾ ਨਾਲ ਮਿਲ ਕੇ ਬਿਕਨੀ-ਇੰਸੀਜ਼ਨ ਡਾਇਰੈਕਟ ਐਂਟੀਰੀਅਰ ਅਪ੍ਰੋਚ (ਡੀ. ਏ. ਏ.) ਤਕਨੀਕ ਦੀ ਵਰਤੋਂ ਕਰਕੇ ਦੋ ਮਰੀਜ਼ਾਂ ਦੇ ਰੋਬੋਟਿਕ ਕੂਲ੍ਹੇ ਬਦਲਣ ਦੇ ਆਪ੍ਰੇਸ਼ਨ ਕੀਤੇ। ਦੋਵੇਂ ਮਰੀਜ਼ ਆਪ੍ਰੇਸ਼ਨ ਤੋਂ ਬਾਅਦ ਦੋ ਘੰਟਿਆਂ ਦੇ ਅੰਦਰ-ਅੰਦਰ ਤੁਰਨ ਦੇ ਯੋਗ ਹੋ ਗਏ। ਇਸ ਮੌਕੇ ਡਾ. ਕੋਲੋਪੀ ਨੇ ਸੋਹਾਣਾ ਹਸਪਤਾਲ ਦੇ ਬੁਨਿਆਦੀ ਢਾਂਚੇ, ਉਪਕਰਣਾਂ ਤੇ ਉੱਨਤ ਤਕਨੀਕਾਂ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਡਾ. ਸਚਦੇਵਾ ਨੇ ਕਲੀਨਿਕਲ ਕੇਸ ਸਟੱਡੀਜ਼ ਪੇਸ਼ ਕਰਦਿਆਂ ਹਾਜ਼ਰੀਨਾਂ ਨਾਲ ਆਪਣੇ ਗਿਆਨ ਤੇ ਤਜ਼ਰਬੇ ਵੀ ਸਾਂਝੇ ਕੀਤੇ। ਇਸੇ ਦੌਰਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ ਦੇ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸੋਹਾਣਾ ਹਸਪਤਾਲ ‘ਚ ਅਸੀਂ ਲਗਾਤਾਰ ਜੋੜ ਬਦਲਣ ਦੇ ਆਪਣੇ ਤਰੀਕੇ ਨੂੰ ਹੋਰ ਉੱਨਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਇਸ ਮੌਕੇ ਹਸਪਤਾਲ ਦੇ ਮੁੱਖ ਪ੍ਰਸ਼ਾਸਕ ਆਦਰਸ਼ ਸੂਰੀ ਨੇ ਕਿਹਾ ਕਿ ਸੋਹਾਣਾ ਹਸਪਤਾਲ ‘ਚ ਹੱਡੀਆਂ ਦੇ ਨਾਮਵਰ ਮਾਹਿਰਾਂ ਦੇ ਇਕੱਠ ਦੀ ਮੇਜ਼ਬਾਨੀ ਕਰਕੇ ਸਾਨੂੰ ਖੁਸ਼ੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਵੈੱਲਫੇਅਰ ਬੋਰਡ ਵਲੋਂ ਧਰਮਸ਼ਾਲਾ ਦੀ ਉਸਾਰੀ ਲਈ ਜਗ੍ਹਾ ਅਲਾਟ ਕਰਨ ਦੀ ਮੰਗ ਅਗਲੀ ਖ਼ਬਰ ਚੇਅਰਮੈਨ ਗੋਲਡੀ ਵਲੋਂ ਖਰੜ ਹਲਕੇ ਦੇ ਵਿਕਾਸ ਕਾਰਜਾਂ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਸੰਬੰਧੀ ਡੀ. ਸੀ. ਨਾਲ ਵਿਸ਼ੇਸ਼ ਮੀਟਿੰ...
Ad Position 24