27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਚੰਡੀਗੜ੍ਹ ’ਚ ਰਾਸ਼ਟਰੀ ਸ਼ਿਲਪ ਮੇਲੇ ਦਾ ਹੋਵੇਗਾ ਆਗ਼ਾਜ਼ ਅੱਜ

ਚੰਡੀਗੜ੍ਹ, 26 ਨਵੰਬਰ (ਅਜਾਇਬ ਸਿੰਘ ਔਜਲਾ)-ਭਾਰਤ ਸਰਕਾਰ ਦੇ ਅਧੀਨ ਉੱਤਰ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 10 ਰੋਜ਼ਾ 16ਵੇਂ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ ਦਾ ਉਦਘਾਟਨ 27 ਨਵੰਬਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਗਾਰਾ ਵਜਾ ਕੇ ਕਰਨਗੇ। ਉਦਘਾਟਨ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਵੇਗੀ।

Ad Position 21
No active advertisement
ਅਜੀਤ ਡੈਸਕ 27-11-2026
ਚੰਡੀਗੜ੍ਹ, 26 ਨਵੰਬਰ (ਅਜਾਇਬ ਸਿੰਘ ਔਜਲਾ)-ਭਾਰਤ ਸਰਕਾਰ ਦੇ ਅਧੀਨ ਉੱਤਰ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 10 ਰੋਜ਼ਾ 16ਵੇਂ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ ਦਾ ਉਦਘਾਟਨ 27 ਨਵੰਬਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਗਾਰਾ ਵਜਾ ਕੇ ਕਰਨਗੇ। ਉਦਘਾਟਨ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਵੇਗੀ। ਮੇਲੇ ਵਿਚ ਹਰ ਰੋਜ਼ ਪ੍ਰਸਿੱਧ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਦੇਣਗੇ। ਇਸ ਵਾਰ ਸ਼ਿਲਪ ਮੇਲਾ ਨਵੇਂ ਰੰਗ-ਰੂਪ ਵਿਚ ਸਜਾਇਆ ਗਿਆ ਹੈ। ਉਦਘਾਟਨੀ ਸਮਾਰੋਹ ਵਿਚ ਚੰਡੀਗੜ੍ਹ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ, ਰਾਜਪਾਲ ਦੇ ਏ. ਸੀ. ਐੱਸ. ਵੀ. ਪੀ. ਸਿੰਘ, ਚੰਡੀਗੜ੍ਹ ਦੇ ਸੱਭਿਆਚਾਰ ਸਕੱਤਰ ਸੱਯਦ ਆਬਿਦ ਰਸ਼ੀਦ ਸ਼ਾਹ, ਸੱਭਿਆਚਾਰਕ ਮਾਮਲਿਆਂ ਦੇ ਡਾਇਰੈਕਟਰ ਨਵੀਨ ਰੱਤੂ ਅਤੇ ਉੱਤਰ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਦੇ ਡਾਇਰੈਕਟਰ ਡਾ. ਅਸ਼ਵਿਨ ਐੱਮ. ਦਲਵੀ ਮੌਜੂਦ ਰਹਿਣਗੇ। ਇਸ ਵਾਰ ਮੇਲੇ ਦੀ ਥੀਮ ‘ਚੰਡੀਗੜ੍ਹ-ਸੱਭਿਆਚਾਰਾਂ ਦਾ ਸੰਗਮ’ ਰਹੇਗੀ। ਉਦਘਾਟਨ ਸਮਾਰੋਹ ਵਿਚ ਕੋਰੀਓਗ੍ਰਾਫਰ ਸੁਸ਼ੀਲ ਸ਼ਰਮਾ ਦੇ ਨਿਰਦੇਸ਼ਨ ਹੇਠ ਲੋਕ ਤੇ ਸ਼ਾਸਤਰੀ ਨਾਚਾਂ ’ਤੇ ਆਧਾਰਿਤ 250 ਨਿ੍ਤਕਾਂ ਦੀ ਕੋਰੀਓਗ੍ਰਾਫਿਕ ਪੇਸ਼ਕਾਰੀ ਹੋਵੇਗੀ। ਇਸ ਦੇ ਨਾਲ ਹੀ ਪੂਜਾ ਦੀਦੀ ਬਰਸਾਨੇ ਵਾਲੀ ਆਪਣੇ ਭਜਨਾਂ ਰਾਹੀਂ ਕਲਾਗ੍ਰਾਮ ਨੂੰ ਭਗਤੀ ਰਸ ਨਾਲ ਸਰਾਬੋਰ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਜ਼ਖ਼ਮੀ ਮਹਿਲਾ ਕਰਮਚਾਰੀ ਨੂੰ ਇਨਸਾਫ਼ ਦਿਵਾਉਣ ਲਈ ਲਗਾਇਆ ਧਰਨਾ ਅਗਲੀ ਖ਼ਬਰ ‘ ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 310ਵਾਂ ਦਿਨ : ਪੰਜਾਬ ਪੁਲਿਸ ਵਲੋਂ 505 ਥਾਈਂ ਛਾਪੇਮਾਰੀ, 158 ਕਾਬੂ
Ad Position 24