24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਡੇਰਾਬੱਸੀ ਗੁਲਾਬਗੜ੍ਹ ਰੋਡ ’ਤੇ ਥਾਂ-ਥਾਂ ਖੁੱਲ੍ਹੇ ਮੌਤ ਦੇ ਖੂਹ, ਹਾਦਸਿਆਂ ਦੀ ਉਡੀਕ ’ਚ ਪ੍ਰਸ਼ਾਸਨ

ਡੇਰਾਬੱਸੀ, 24 ਨਵੰਬਰ (ਰਣਬੀਰ ਸਿੰਘ ਪੜ੍ਹੀ)-ਸ਼ਹਿਰ ਦੇ ਅਹਿਮ ਤੇ ਰੁਝੇਵਿਆਂ ਭਰੇ ਡੇਰਾਬੱਸੀ-ਗੁਲਾਬਗੜ੍ਹ ਮੁੱਖ ਮਾਰਗ ‘ਤੇ ਸੀਵਰੇਜ ਦੇ ਟੁੱਟੇ ਢੱਕਣ ਤੇ ਨਾਲਿਆਂ ਦੀਆਂ ਨੁਕਸਾਨੀਆਂ ਸਲੈਬਾਂ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਗਈਆਂ ਹਨ। ਸੜਕ ਦੇ ਵਿਚਕਾਰ ਤੇ ਕਿਨਾਰਿਆਂ ‘ਤੇ ਥਾਂ-ਥਾਂ ਬਣੇ ਡੂੰਘੇ ਟੋਏ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।

Ad Position 21
No active advertisement
ਡੇਰਾਬੱਸੀ-ਗੁਲਾਬਗੜ੍ਹ ਮੁੱਖ ਮਾਰਗ ‘ਤੇ ਟੁੱਟੇ ਪਏ ਸੀਵਰੇਜ ਦੇ ਢੱਕਣ ਅਤੇ ਨਾਲਿਆਂ ਦੀਆਂ ਸਲੈਬਾਂ। ਤਸਵੀਰ : ਰਣਬੀਰ ਸਿੰਘ ਪੜ੍ਹੀ 25-11-2026
ਡੇਰਾਬੱਸੀ, 24 ਨਵੰਬਰ (ਰਣਬੀਰ ਸਿੰਘ ਪੜ੍ਹੀ)-ਸ਼ਹਿਰ ਦੇ ਅਹਿਮ ਤੇ ਰੁਝੇਵਿਆਂ ਭਰੇ ਡੇਰਾਬੱਸੀ-ਗੁਲਾਬਗੜ੍ਹ ਮੁੱਖ ਮਾਰਗ ‘ਤੇ ਸੀਵਰੇਜ ਦੇ ਟੁੱਟੇ ਢੱਕਣ ਤੇ ਨਾਲਿਆਂ ਦੀਆਂ ਨੁਕਸਾਨੀਆਂ ਸਲੈਬਾਂ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਗਈਆਂ ਹਨ। ਸੜਕ ਦੇ ਵਿਚਕਾਰ ਤੇ ਕਿਨਾਰਿਆਂ ‘ਤੇ ਥਾਂ-ਥਾਂ ਬਣੇ ਡੂੰਘੇ ਟੋਏ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਵਲੋਂ ਵਾਰ-ਵਾਰ ਧਿਆਨ ਦਿਵਾਉਣ ਦੇ ਬਾਵਜੂਦ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਜਿਸ ਕਾਰਨ ਨਗਰ ਕੌਂਸਲ ਦੀ ਕਾਰਗੁਜ਼ਾਰੀ ‘ਤੇ ਸਵਾਲ ਉੱਠਣ ਲੱਗੇ ਹਨ। ਜ਼ਿਕਰਯੋਗ ਹੈ ਕਿ ਗੁਲਾਬਗੜ੍ਹ ਰੋਡ ਸਿਰਫ਼ ਆਵਾਜਾਈ ਦਾ ਮੁੱਖ ਰਸਤਾ ਹੀ ਨਹੀਂ, ਸਗੋਂ ਇਲਾਕੇ ਦੇ ਕਈ ਸਕੂਲਾਂ ਨੂੰ ਜਾਣ ਵਾਲੀ ਅਹਿਮ ਸੜਕ ਵੀ ਹੈ। ਸਵੇਰੇ ਸਕੂਲ ਲੱਗਣ ਤੇ ਦੁਪਹਿਰ ਛੁੱਟੀ ਸਮੇਂ ਇਥੋਂ ਵੱਡੀ ਗਿਣਤੀ ਵਿਚ ਬੱਚੇ, ਮਾਪੇ ਅਤੇ ਸਕੂਲੀ ਵਾਹਨ ਲੰਘਦੇ ਹਨ। ਅਜਿਹੇ ਵਿਚ ਟੁੱਟੀਆਂ ਸਲੈਬਾਂਅਤੇ ਸੀਵਰੇਜ ਦੇ ਨੁਕਸਾਨੇ ਢੱਕਣ ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਅਤੇ ਪੈਦਲ ਜਾਣ ਵਾਲਿਆਂ ਲਈ ਖ਼ਤਰਾ ਬਣੇ ਹੋਏ ਹਨ। ਰਾਤ ਸਮੇਂ ਘੱਟ ਰੌਸ਼ਨੀ ਜਾਂ ਮੀਂਹ ਦੌਰਾਨ ਇਹ ਖ਼ਤਰਾ ਹੋਰ ਵੀ ਵਧ ਸਕਦਾ ਹੈ। ਸਥਾਨਕ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਨਗਰ ਕੌਂਸਲ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਕਈ ਵਾਰ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਸਥਾਨਕ ਵਾਸੀਆਂ ਨੇ ਮੰਗ ਕੀਤੀ ਕਿ ਨਗਰ ਕੌਂਸਲ ਤੁਰੰਤ ਗੁਲਾਬਗੜ੍ਹ ਰੋਡ ਦਾ ਸਰਵੇਖਣ ਕਰਵਾ ਕੇ ਟੁੱਟੇ ਢੱਕਣਾਂ ਅਤੇ ਸਲੈਬਾਂ ਦੀ ਮੁਰੰਮਤ ਕਰਵਾਏ। 4
Ad Position 22
No active advertisement
ਪਿਛਲੀ ਖ਼ਬਰ ਭਾਂਖਰਪੁਰ ਤੋਂ ਤ੍ਰਿਵੇਦੀ ਕੈਂਪ ਨੂੰ ਜਾਂਦੀ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਹਾਦਸਿਆਂ ਦਾ ਖ਼ਤਰਾ ਵਧਿਆ ਅਗਲੀ ਖ਼ਬਰ ਗਰਦਨ ਝੁਕਾ ਕੇ ਮੋਬਾਈਲ ਦੇਖਣਾ ਸਿਹਤ ਲਈ ਬਣ ਰਿਹਾ ਖਤਰਾ, ਘੱਟ ਉਮਰ ’ਚ ਵੀ ਵਧ ਰਹੀਆਂ ਗਰਦਨ ਤੇ ਰੀੜ੍ਹ ਦੀਆਂ ਸਮੱਸਿਆਵਾਂ
Ad Position 24