24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਚੰਡੀਗੜ੍ਹ ਪ੍ਰੈੱਸ ਕਲੱਬ ’ਚ ਸਾਹਿਤਕਾਰ ਡਾ. ਅਵਤਾਰ ਸਿੰਘ ਪਤੰਗ ਦੀ ਪੁਸਤਕ ‘ਗੱਲ ਉਨ੍ਹਾਂ ਦਿਨਾਂ ਦੀ’ ਲੋਕ-ਅਰਪਣ

ਚੰਡੀਗੜ੍ਹ, 24 ਨਵੰਬਰ (ਅਜਾਇਬ ਸਿੰਘ ਔਜਲਾ)-ਪ੍ਰੈੱਸ ਕਲੱਬ ਵਿਖੇ ਸਾਹਿਤਕਾਰ ਡਾ. ਅਵਤਾਰ ਸਿੰਘ ਪਤੰਗ ਦੀ ਨਵੀਂ ਵਾਰਤਕ ਪੁਸਤਕ ‘ਗੱਲ ਉਨ੍ਹਾਂ ਦਿਨਾਂ ਦੀ’ ਦਾ ਲੋਕ ਅਰਪਣ ਤੇ ਵਿਚਾਰ ਚਰਚਾ ਸਮਾਰੋਹ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਕਰਵਾਇਆ।

Ad Position 21
No active advertisement
ਅਜੀਤ ਡੈਸਕ 25-11-2026
ਚੰਡੀਗੜ੍ਹ, 24 ਨਵੰਬਰ (ਅਜਾਇਬ ਸਿੰਘ ਔਜਲਾ)-ਪ੍ਰੈੱਸ ਕਲੱਬ ਵਿਖੇ ਸਾਹਿਤਕਾਰ ਡਾ. ਅਵਤਾਰ ਸਿੰਘ ਪਤੰਗ ਦੀ ਨਵੀਂ ਵਾਰਤਕ ਪੁਸਤਕ ‘ਗੱਲ ਉਨ੍ਹਾਂ ਦਿਨਾਂ ਦੀ’ ਦਾ ਲੋਕ ਅਰਪਣ ਤੇ ਵਿਚਾਰ ਚਰਚਾ ਸਮਾਰੋਹ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਕਰਵਾਇਆ। ਡਾ. ਪਤੰਗ ਦੀ ਇਸ ਸੱਤਵੀਂ ਪੁਸਤਕ ਵਿਚ ਰਹਿਤਲ ਤੇ ਬਹਿਤਲ ਨੂੰ ਸਮਰਪਿਤ 19 ਲੇਖ ਦਰਜ ਕਰਕੇ ਨਿਵੇਕਲਾ ਕਾਰਜ ਕੀਤਾ ਹੈ। ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਡਾ. ਪਤੰਗ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੀ 1982 ‘ਚ ਹੋਈ ਸਥਾਪਨਾ ਤੋਂ ਲੈ ਕੇ ਹੁਣ ਤੱਕ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ। ਪੁਸਤਕ ਦੇ ਲੋਕ ਅਰਪਣ ਕਰਨ ਸਮੇਂ ਪ੍ਰਧਾਨਗੀ ਮੰਡਲ ਵਿਚ ਲੇਖਕ ਡਾ. ਅਵਤਾਰ ਸਿੰਘ ਪਤੰਗ ਤੋਂ ਇਲਾਵਾ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ, ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਤੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਡਾ. ਸਰਬਜੀਤ ਸਿੰਘ, ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਹਰਬੰਸ ਸੋਢੀ, ਸੁਰਿੰਦਰ ਕੌਰ, ਪ੍ਰੀਤਮ ਸਿੰਘ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਸ਼ਾਮਿਲ ਸਨ। ਸਮਾਰੋਹ ਦੌਰਾਨ ਹਰਬੰਸ ਸੋਢੀ ਨੇ ਕਿਹਾ ਕਿ ਇਹ ਪੁਸਤਕ ਗਿਆਨੀ ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’ ਅਤੇ ਕ੍ਰਿਸ਼ਨਾ ਸੋਬਤੀ ਦੀ ‘ਜ਼ਿੰਦਗੀਨਾਮਾ’ ਦਾ ਰਲਿਆ ਮਿਲਿਆ ਰੂਪ ਹੈ ਜਿਸ ਵਿਚ ਲੇਖਕ ਨੇ ਰੋਚਕ ਬਿਰਤਾਂਤ ਸਿਰਜਿਆ ਹੈ। ਪ੍ਰਸਿੱਧ ਕਵਿੱਤਰੀ ਰਾਜਿੰਦਰ ਕੌਰ ਨੇ ਡਾ. ਪਤੰਗ ਨਾਲ਼ ਆਪਣੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਗੱਲ ਕੀਤੀ। ਚਿੰਤਕ ਗੁਰਨਾਮ ਕੰਵਰ ਨੇ ਕਿਹਾ ਕਿ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ‘ਕੱਠੀਆਂ ਕਰਕੇ ਡਾ. ਅਵਤਾਰ ਸਿੰਘ ਪਤੰਗ ਨੇ ਬਾਕਮਾਲ ਪੁਸਤਕ ਦੀ ਸਿਰਜਣਾ ਕੀਤੀ ਹੈ। ਲੇਖਿਕਾ ਯਤਿੰਦਰ ਮਾਹਲ, ਲੇਖਕ ਦਰਸ਼ਨ ਸਿੱਧੂ, ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਕਹਾਣੀਕਾਰ ਪਰਮਜੀਤ ਮਾਨ, ਸਭਿਆਚਾਰਕ ਵਿਸ਼ੇ ਦੇ ਮਾਹਿਰ ਜਲੌਰ ਸਿੰਘ ਖੀਵਾ ਨੇ ਵੀ ਵਿਚਾਰ ਰੱਖੇ। ‘ਗੱਲਾ ਉਨ੍ਹਾਂ ਦਿਨਾਂ ਦੀ’ ਪੁਸਤਕ ਦੇ ਲੇਖਕ ਡਾ. ਅਵਤਾਰ ਸਿੰਘ ਪਤੰਗ ਨੇ ਆਖਿਆ ਕਿ ਜ਼ਮਾਨੇ ਨਾਲ਼ ਲੋਕ ਬਦਲਦੇ ਹਨ ਅਤੇ ਲੋਕਾਂ ਨਾਲ਼ ਜ਼ਮਾਨਾ ਬਦਲਦਾ ਹੈ ਪਰ ਅੰਦਰ ਪਿਆ ਬਹੁਤ ਕੁਝ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਇਸ ਨੂੰ ਸ਼ਬਦੀ ਰੂਪ ਦਿੱਤਾ ਜਾਵੇ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਬਚਪਨ ਦੀਆਂ ਯਾਦਾਂ ਸਾਡਾ ਸਰਮਾਇਆ ਹੁੰਦੀਆਂ ਹਨ। ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਪੁਸਤਕ ਨੇ ਉਨ੍ਹਾਂ ਨੂੰ ਹਲੂਣ ਕੇ ਰੱਖ ਦਿੱਤਾ। ਪ੍ਰਧਾਨਗੀ ਭਾਸ਼ਨ ਵਿਚ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਲੇਖਕ ਨੇ ਸਾਹਿਤ ਦੀ ਹਰ ਵਿਧਾ ਵਿਚ ਸਿਰਜਣਾਤਮਕ ਕੰਮ ਕਰਕੇ ਇਕ ਵਿਲੱਖਣ ਮੁਕਾਮ ਹਾਸਿਲ ਕੀਤਾ ਹੈ। ਇਸ ਮੌਕੇ ਅਦਬੀ ਸ਼ਖ਼ਸੀਅਤਾਂ ’ਚ ਡਾ. ਲਾਭ ਸਿੰਘ ਖੀਵਾ, ਡਾ. ਹਰਬੰਸ ਕੌਰ ਗਿੱਲ, ਊਸ਼ਾ ਕੰਵਰ, ਡਾ. ਰਜਿੰਦਰ ਰੇਨੂੰ , ਗੁਰਦੇਵ ਸਿੰਘ ਗਿੱਲ, ਚਰਨਜੀਤ ਕੌਰ ਬਾਠ, ਡਾ. ਰੇਖਾ ਮਿੱਤਲ, ਇੰਦਰਜੀਤ ਪ੍ਰੇਮੀ, ਦਰਸ਼ਨ ਤਿਊਣਾ, ਸਵੈਰਾਜ ਸੰਧੂ, ਰਾਜਿੰਦਰ ਸਿੰਘ ਧੀਮਾਨ, ਜਸਵਿੰਦਰ ਕਾਇਨੌਰ, ਜੋਧ ਸਿੰਘ ਤੋਂ ਇਲਾਵਾ ਹਰਜੀਤ ਗੁਲਾਟੀ, ਗੁਰਮੇਲ ਸਿੰਘ ਮੋਜੋਵਾਲ, ਸੁਖਵਿੰਦਰ ਸਿੰਘ, ਗੁਰਮੀਤ ਸਿੰਗਲ, ਸੁਖਵਿੰਦਰ ਰਫੀਕ, ਜੋਧ ਸਿੰਘ, ਪੁਸ਼ਵਿੰਦਰ, ਜਸਜੋਤ ਕੌਰ, ਵਰਿੰਦਰ ਚੱਠਾ ਤੇ ਮਨਜੀਤ ਖਹਿਰਾ ਆਦਿ ਵਲੋਂ ਵੀ ਸ਼ਮੂਲੀਅਤ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਬਚਾਉਣ ਅਤੇ ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰਨ ਲਈ ਅਕਾਲੀ-ਭਾਜਪਾ ਗੱਠਜੋੜ ਸਮੇਂ ਦੀ ਲੋੜ– ਹਰਦੇਵ ਸਿੰਘ ਉੱਭਾ ਅਗਲੀ ਖ਼ਬਰ ਭਾਗੋਮਾਜਰਾ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ
Ad Position 24