ਸ਼ਹਿਰ ਦੀਆਂ ਸੜਕਾਂ ’ਤੇ ਬੇਖ਼ੌਫ਼ ਦੌੜ ਰਹੇ ਨੇ ਰੇਤ ਨਾਲ ਲੋਡ ਟਰੱਕ -ਐਡਵੋਕੇਟ ਅਟਵਾਲ
ਖਰੜ, 24 ਨਵੰਬਰ (ਜੰਡਪੁਰੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਮੁਹਾਲੀ ਦੇ ਲੀਗਲ ਸੈੱਲ ਦੇ ਚੇਅਰਮੈਨ ਐਡਵੋਕੇਟ ਪੁਨੀਤ ਸਿੰਘ ਅਟਵਾਲ ਨੇ ਕਿਹਾ ਕਿ ਰੇਤ ਅਤੇ ਮਿੱਟੀ ਨਾਲ ਲੋਡ ਭਾਰੀ ਟਰੱਕਾਂ ਦੀ ਆਵਾਜਾਈ ‘ਤੇ ਤੁਰੰਤ ਸਖ਼ਤ ਨਿਗਰਾਨੀ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਈ ਟਰੱਕਾਂ ਦੇ ਪਿਛਲੇ ਪਾਸੇ ਨੰਬਰ ਪਲੇਟ ਦਿਖਾਈ ਹੀ ਨਹੀਂ ਦਿੰਦੀ, ਜਦਕਿ ਕੁਝ ਨੰਬਰ ਪਲੇਟਾਂ ਚਿੱਕੜ ਨਾਲ ਢੱਕੀਆਂ ਹੁੰਦੀਆਂ ਹਨ ਅਤੇ ਕੁਝ ਦੇ ਸਾਹਮਣੇ ਟਰੱਕ ਦੀ ਬਾਡੀ ਨਾਲ ਲੋਹੇ ਦੀ ਰਾਡ ਲੱਗੀ ਹੁੰਦੀ ਹੈ।
ਖਰੜ, 24 ਨਵੰਬਰ (ਜੰਡਪੁਰੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਮੁਹਾਲੀ ਦੇ ਲੀਗਲ ਸੈੱਲ ਦੇ ਚੇਅਰਮੈਨ ਐਡਵੋਕੇਟ ਪੁਨੀਤ ਸਿੰਘ ਅਟਵਾਲ ਨੇ ਕਿਹਾ ਕਿ ਰੇਤ ਅਤੇ ਮਿੱਟੀ ਨਾਲ ਲੋਡ ਭਾਰੀ ਟਰੱਕਾਂ ਦੀ ਆਵਾਜਾਈ ‘ਤੇ ਤੁਰੰਤ ਸਖ਼ਤ ਨਿਗਰਾਨੀ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਈ ਟਰੱਕਾਂ ਦੇ ਪਿਛਲੇ ਪਾਸੇ ਨੰਬਰ ਪਲੇਟ ਦਿਖਾਈ ਹੀ ਨਹੀਂ ਦਿੰਦੀ, ਜਦਕਿ ਕੁਝ ਨੰਬਰ ਪਲੇਟਾਂ ਚਿੱਕੜ ਨਾਲ ਢੱਕੀਆਂ ਹੁੰਦੀਆਂ ਹਨ ਅਤੇ ਕੁਝ ਦੇ ਸਾਹਮਣੇ ਟਰੱਕ ਦੀ ਬਾਡੀ ਨਾਲ ਲੋਹੇ ਦੀ ਰਾਡ ਲੱਗੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨੰਬਰ ਪੜ੍ਹਿਆ ਹੀ ਨਾ ਜਾ ਸਕਦਾ ਤਾਂ ਹਾਦਸੇ ਮਗਰੋਂ ਟਰੱਕ ਦੀ ਪਛਾਣ ਕਿਵੇਂ ਹੋਵੇਗੀ। ਉਨ੍ਹਾਂ ਕਿਹਾ ਕਿ ਰੇਤ ਜਾਂ ਮਿੱਟੀ ਨਾਲ ਭਰੇ ਇਹ ਟਰੱਕ ਸ਼ਹਿਰ ਦੀਆਂ ਛੋਟੀਆਂ ਸੜਕਾਂ ‘ਤੇ ਵੀ ਬੇਖ਼ੌਫ਼ ਦੌੜਦੇ ਦਿਖਾਈ ਦਿੰਦੇ ਹਨ, ਲਿਹਾਜ਼ਾ ਭਾਰੀ ਵਾਹਨਾਂ ਦੀ ਆਵਾਜਾਈ ਦੀ ਇਜਾਜ਼ਤ ਅਤੇ ਨਿਰਧਾਰਤ ਰੂਟ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰੀ ਵਾਹਨਾਂ ਕਾਰਨ ਟ੍ਰੈਫ਼ਿਕ ਜਾਮ ਦੀ ਸਮੱਸਿਆ ਪੈਦਾ ਹੁੰਦਾ ਹੈ ਅਤੇ ਪੈਦਲ ਚੱਲਣ ਵਾਲਿਆਂ ਤੇ ਦੋ-ਪਹੀਆ ਵਾਹਨ ਚਾਲਕਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਭਾਰੀ ਟਰੱਕਾਂ ਖ਼ਿਲਾਫ਼ ਵੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵਾਹਨ ਦੀ ਪਿਛਲੀ ਨੰਬਰ ਪਲੇਟ ਗਾਇਬ ਹੋਣਾ ਜਾਂ ਉਸ ਨੂੰ ਪੜ੍ਹਨ ਤੋਂ ਰੋਕਣਾ ਕੋਈ ਛੋਟੀ ਗੱਲ ਨਹੀਂ। ਜੇਕਰ ਅਜਿਹੇ ਵਾਹਨ ਸੜਕ ‘ਤੇ ਚੱਲ ਰਹੇ ਹਨ ਤਾਂ ਟ੍ਰੈਫ਼ਿਕ ਪੁਲਿਸ ਅਤੇ ਸਥਾਨਕ ਪੁਲਿਸ ਦੀ ਜਾਂਚ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰੇਤ ਲਿਜਾਣ ਵਾਲੇ ਟਰੱਕਾਂ ਦੀ ਮਾਈਨਿੰਗ ਪਰਮਿਟ, ਈ-ਰਵਾਨਾ, ਲੋਡ ਅਤੇ ਰੂਟ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਗ਼ੈਰਕਾਨੂੰਨੀ ਮਾਈਨਿੰਗ ਨਾਲ ਕਿਸੇ ਤਰ੍ਹਾਂ ਦੇ ਸੰਬੰਧ ਦਾ ਪਤਾ ਚੱਲ ਸਕੇ। ਉਨ੍ਹਾਂ ਪੰਜਾਬ ਪੁਲਿਸ ਤੋਂ ਮੰਗ ਕੀਤੀ ਕਿ ਰੇਤ ਅਤੇ ਮਿੱਟੀ ਲਿਜਾਣ ਵਾਲੇ ਟਰੱਕਾਂ ਦੀ ਪਿਛਲੀ ਨੰਬਰ ਪਲੇਟ ਦੀ ਲਾਜ਼ਮੀ ਜਾਂਚ ਲਈ ਨਿਯਮਿਤ ਨਾਕੇ ਅਤੇ ਕੈਮਰਾ ਆਧਾਰਿਤ ਨਿਗਰਾਨੀ ਸ਼ੁਰੂ ਕੀਤੀ ਜਾਵੇ। ਗਾਇਬ, ਚਿੱਕੜ ਨਾਲ ਢੱਕੀਆਂ ਜਾਂ ਰਾਡ ਨਾਲ ਲੁਕਾਈਆਂ ਗਈਆਂ ਲੰਬਰ ਪਲੇਟਾਂ ਵਾਲੇ ਵਾਹਨਾਂ ਨੂੰ ਰੋਕ ਕੇ ਚਾਲਕਾਂ ਦੀ ਪਛਾਣ ਅਤੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਹੋਵੇ। ਇਸ ਤੋਂ ਇਲਾਵਾ ਭਾਰੀ ਟਰੱਕਾਂ ਦੇ ਮਨਜ਼ੂਰਸ਼ੁਦਾ ਰੂਟ ਅਤੇ ਰਫ਼ਤਾਰ ਦੀ ਵੀ ਨਿਗਰਾਨੀ ਕੀਤੀ ਜਾਵੇ। ਐਡਵੋਕੇਟ ਅਟਵਾਲ ਨੇ ਅੱਗੇ ਕਿਹਾ ਕਿ ਜੇਕਰ ਸੜਕ ‘ਤੇ ਦੌੜ ਰਿਹਾ ਰੇਤ ਨਾਲ ਲੋਡ ਵੱਡਾ ਟਰੱਕ ਪੁਲਿਸ ਨੂੰ ਦਿਖਾਈ ਨਹੀਂ ਦਿੰਦਾ ਤਾਂ ਆਮ ਨਾਗਰਿਕ ਆਪਣੀ ਸੁਰੱਖਿਆ ਲਈ ਕਿਸ ‘ਤੇ ਭਰੋਸਾ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਗੰਭੀਰ ਮਸਲੇ ਬਾਰੇ ਬਿਆਨ ਨਹੀਂ, ਸਗੋਂ ਸੜਕ ‘ਤੇ ਕਾਰਵਾਈ ਕਰਕੇ ਦਿਖਾਉਣੀ ਪਵੇਗੀ। 24 ਐਮਓਐਚ 37 ਐਡਵੋਕੇਟ ਪੁਨੀਤ ਸਿੰਘ ਅਟਵਾਲ।