24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਸੁਖਬੀਰ ਸਿੰਘ ਬਾਦਲ ਦਾ ਪੰਜਾਬ, ਪੰਥ ਅਤੇ ਕਿਸਾਨਾਂ ਦੇ ਭਖ਼ਦੇ ਮਸਲੇ ਹੱਲ ਕਰਵਾਉਣ ਤੋਂ ਬਗ਼ੈਰ ਭਾਜਪਾ ਨਾਲ ਗੱਠਜੋੜ ਪੰਜਾਬ ਤੇ ਪੰਥ ਨਾਲ ਵੱਡਾ ਧੋਖਾ- ਜਸਵਿੰਦਰ ਸਿੰਘ ਡਰੋਲੀ

ਚੰਡੀਗੜ੍ਹ, 24 ਨਵੰਬਰ (ਪ੍ਰੋ. ਅਵਤਾਰ ਸਿੰਘ)- ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਿੰਸੀਪਲ ਡਰਾਫਟਿੰਗ ਕਮੇਟੀ ਦੇ ਸੀਨੀਅਰ ਆਗੂ ਸ.

Ad Position 21
No active advertisement
ਅਜੀਤ ਡੈਸਕ 25-11-2026
ਚੰਡੀਗੜ੍ਹ, 24 ਨਵੰਬਰ (ਪ੍ਰੋ. ਅਵਤਾਰ ਸਿੰਘ)- ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਿੰਸੀਪਲ ਡਰਾਫਟਿੰਗ ਕਮੇਟੀ ਦੇ ਸੀਨੀਅਰ ਆਗੂ ਸ. ਜਸਵਿੰਦਰ ਸਿੰਘ ਡਰੋਲੀ ਨੇ ਕਿਹਾ ਕਿ ਪੰਜਾਬ , ਪੰਥ ਤੇ ਕਿਸਾਨਾਂ ਦੇ ਭਖ਼ਦੇ ਮਸਲੇ ਹੱਲ ਕਰਵਾਉਣ ਤੋਂ ਬਗ਼ੈਰ ਭਾਜਪਾ ਨਾਲ ਗਠਜੋੜ ਬਾਦਲਾਂ ਲਈ ਆਤਮਘਾਤੀ ਸਾਬਤ ਹੋਵੇਗਾ। ਸ. ਡਰੋਲੀ ਨੇ ਕਿਹਾ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਵਿਚਕਾਰ ਹੋਇਆ ਸਮਝੌਤਾ ਕਿਸੇ ਸਿਧਾਂਤ ਜਾਂ ਪੰਜਾਬ ਦੇ ਹਿੱਤਾਂ ਉੱਤੇ ਆਧਾਰਿਤ ਨਹੀਂ, ਸਗੋਂ ਦੋਵਾਂ ਪਾਰਟੀਆਂ ਦੀਆਂ ਸਿਆਸੀ ਮਜਬੂਰੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਬੰਦੀ ਸਿੰਘਾਂ ਦੀਆਂ ਰਿਹਾਈਆਂ, ਕਰਤਾਰਪੁਰ ਸਾਹਿਬ ਲਾਂਘੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਕਿਸਾਨਾਂ ਦੇ ਭਖ਼ਦੇ ਮਸਲੇ, ਪੰਜਾਬ ਦੇ ਪਾਣੀਆਂ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ, ਕਿਸਾਨੀ ਅਤੇ ਹੋਰ ਅਹਿਮ ਮਸਲਿਆਂ ਬਾਰੇ ਕੋਈ ਠੋਸ ਹੱਲ ਸਾਹਮਣੇ ਨਹੀਂ ਆਇਆ। ਸਿਰਫ਼ ਇਹ ਕਹਿ ਕੇ ਗੱਲ ਮੁਕਾ ਦਿੱਤੀ ਗਈ ਕਿ ਦੋਵੇਂ ਪਾਰਟੀਆਂ ਆਪਸ ਵਿਚ ਗੱਲਬਾਤ ਕਰਨਗੀਆਂ। ਉਨ੍ਹਾਂ ਕਿਹਾ ਇਸ ਮੌਕਾਪ੍ਰਸਤ ਸਮਝੌਤੇ ਵਿਚੋਂ ਹਰਸਿਮਰਤ ਕੌਰ ਬਾਦਲ ਦੀ ਇਕ ਵਜ਼ੀਰੀ ਨਿਕਲੇਗੀ ।ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਦਿੱਤੇ ਜਾ ਰਹੇ ਬਿਆਨਾਂ ਨੂੰ ਵੀ ਉਨ੍ਹਾਂ ਨੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਅਤੇ ਗੁਮਰਾਹਕੁਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਪਹਿਲਾਂ ਵੀ ਭਾਜਪਾ ਨਾਲ ਸੱਤਾ ਸਾਂਝੀ ਕਰਨ ਦੇ ਬਾਵਜੂਦ ਪੰਜਾਬ ਦਾ ਕੋਈ ਅਹਿਮ ਮਸਲਾ ਹੱਲ ਨਹੀਂ ਕਰਵਾ ਸਕਿਆ ਅਤੇ ਹੁਣ ਵੀ ਇਸ ਸਮਝੌਤੇ ਤੋਂ ਪੰਜਾਬ ਨੂੰ ਕੋਈ ਲਾਭ ਹੋਣ ਦੀ ਉਮੀਦ ਨਹੀਂ ਹੈ। ਸ. ਜਸਵਿੰਦਰ ਸਿੰਘ ਡਰੋਲੀ ਨੇ ਕਿਹਾ ਕਿ ਪੰਜਾਬ ਦੀ ਧਾਰਮਿਕ ਸਾਂਝ ਅਤੇ ਭਾਈਚਾਰਕ ਏਕਤਾ ਨੂੰ ਸਿਆਸੀ ਲਾਹੇ ਲਈ ਵਰਤਣ ਵਾਲੀਆਂ ਤਾਕਤਾਂ ਨੂੰ ਲੋਕ ਪਹਿਲਾਂ ਨਾਲੋਂ ਵੀ ਵੱਧ ਸਖ਼ਤੀ ਨਾਲ ਨਕਾਰਨਗੇ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਹੈਰੋਇਨ ਦੀਆਂ ਛੋਟੀਆਂ-ਛੋਟੀਆਂ ਪੁੜੀਆਂ ਵੇਚਣ ਵਾਲੇ 2 ਨਸ਼ਾ ਤਸਕਰ ਗ੍ਰਿਫ਼ਤਾਰ ਅਗਲੀ ਖ਼ਬਰ ਪੀ.ਜੀ.ਆਈ ਕੈਂਪਸ ’ਚ ਕੁਦਰਤੀ ਜਣੇਪੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਪੈਦਲ ਯਾਤਰਾ ਕੱਢੀ
Ad Position 24