24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਚੰਡੀਗੜ੍ਹ ਦੇ ਸਕੂਲੀ ਵਿਦਿਆਰਥੀਆਂ ਨੇ ਸਿੱਖਿਆ ਅਤੇ ਖੇਡਾਂ ਦੇ ਖੇਤਰਾਂ ’ਚ ਜਿੱਤ ਰੱਖੀ ਬਰਕਰਾਰ

ਚੰਡੀਗੜ੍ਹ, 24 ਨਵੰਬਰ (ਸੁਖਵਿੰਦਰ ਸਿੰਘ ਸ਼ਾਨ) ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਸਕੂਲੀ ਵਿਦਿਆਰਥੀਆਂ ਨੇ ਸਿੱਖਿਆ ਅਤੇ ਖੇਡਾਂ ਦੇ ਖੇਤਰਾਂ ਵਿਚ ਜਿੱਤ ਦਾ ਝੰਡਾ ਬਰਕਰਾਰ ਰੱਖਿਆ ਹੈ। ਇੱਥੋਂ ਦੇ ਵਿਦਿਆਰਥੀਆਂ ਨੇ ਜਿੱਥੇ ਪਰਫਾਰਮੌਂਸ ਗ੍ਰੇਡਿੰਗ ਇੰਡੈਕਸ (ਪੀ.

Ad Position 21
No active advertisement
ਅਜੀਤ ਡੈਸਕ 25-11-2026
ਚੰਡੀਗੜ੍ਹ, 24 ਨਵੰਬਰ (ਸੁਖਵਿੰਦਰ ਸਿੰਘ ਸ਼ਾਨ) ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਸਕੂਲੀ ਵਿਦਿਆਰਥੀਆਂ ਨੇ ਸਿੱਖਿਆ ਅਤੇ ਖੇਡਾਂ ਦੇ ਖੇਤਰਾਂ ਵਿਚ ਜਿੱਤ ਦਾ ਝੰਡਾ ਬਰਕਰਾਰ ਰੱਖਿਆ ਹੈ। ਇੱਥੋਂ ਦੇ ਵਿਦਿਆਰਥੀਆਂ ਨੇ ਜਿੱਥੇ ਪਰਫਾਰਮੌਂਸ ਗ੍ਰੇਡਿੰਗ ਇੰਡੈਕਸ (ਪੀ.ਜੀ.ਆਈ) 2026 ਵਿਚ ਪਹਿਲਾ ਸਥਾਨ ਮੱਲਿਆ, ਉੱਥੇ ਹੀ 70 ਵੀਆਂ ਨੈਸ਼ਨਲ ਸਕੂਲ ਖੇਡਾਂ (2026-27) ਅੰਡਰ-19 ਸੌਫਟਬਾਲ ਦੀ ਚੈਂਪੀਅਨਸ਼ਿਪ (ਮੁੰਡੇ ਅਤੇ ਕੁੜੀਆਂ) ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਜਿੱਤੀ ਹੈ। 70 ਵੀਆਂ ਨੈਸ਼ਨਲ ਸਕੂਲ ਖੇਡਾਂ ਅਧੀਨ ਸੌਫ਼ਟਬਾਲ ਚੈਂਪੀਅਨਸ਼ਿਪ ਦੇ ਮੁਕਾਬਲੇ ਚੰਡੀਗੜ੍ਹ ਵਿਚ 18 ਤੋਂ 22 ਨਵੰਬਰ ਤੱਕ ਕਰਵਾਏ ਗਏ ਸਨ। ਇਸ ਚੈਂਪੀਅਨਸ਼ਿਪ ਵਿਚ ਦੇਸ਼ ਦੇ ਵੱਖ ਵੱਖ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਤੋਂ ਕੁੜੀਆਂ ਅਤੇ ਮੁੰਡਿਆਂ ਦੀਆਂ ਕੁੱਲ 34 ਟੀਮਾਂ ਅਤੇ ਕਰੀਬ 650 ਖਿਡਾਰੀਆਂ ਨੇ ਭਾਗ ਲਿਆ। ਇਨਾਂ ਟੀਮਾਂ ਵਿਚ ਮੁੱਖ ਤੌਰ ’ਤੇ ਚੰਡੀਗੜ੍ਹ, ਛੱਤੀਸਗੜ੍ਹ, ਮਹਾਰਾਸ਼ਟਰ, ਪੰਜਾਬ, ਹਰਿਆਣਾ, ਆਂਧਰ ਪ੍ਰਦੇਸ਼, ਓਡੀਸ਼ਾ, ਦਿੱਲੀ, ਰਾਜਸਥਾਨ, ਕੇਰਲਮ ਅਤੇ ਤੇਲੰਗਾਨਾ ਸ਼ਾਮਲ ਸਨ। ਸੌਫ਼ਟਬਾਲ ਚੈਂਪੀਅਨਸ਼ਿਪ ਦੇ ਮੁਕਾਬਲੇ ਵਿਚ ਚੰਡੀਗੜ੍ਹ ਦੇ ਵਿਦਿਆਰਥੀਆਂ ਖਿਡਾਰੀਆਂ ਨੇ ਪਹਿਲੇ ਮੈਚ ਤੋਂ ਜਿੱਤ ਦਾ ਅਜਿਹਾ ਸਫ਼ਰ ਸ਼ੁਰੂ ਕੀਤਾ, ਜੋ ਅੰਤ ਚੈਂਪੀਅਨ ਬਣਨ ’ਤੇ ਹੀ ਸਮਾਪਤ ਹੋਇਆ। ਮੁੰਡਿਆਂ ਦੇ ਵਰਗ ਦੇ ਲੀਗ ਮੈਚਾਂ ਵਿਚ ਚੰਡੀਗੜ੍ਹ ਦੇ ਖਿਡਾਰੀਆਂ ਨੇ ਪੰਜਾਬ, ਮਹਾਂਰਾਸ਼ਟਰ ਅਤੇ ਜੰਮੂ ਤੇ ਕਸ਼ਮੀਰ ਦੀਆਂ ਟੀਮਾਂ ਨੂੰ ਹਰਾਇਆ। ਜਦੋਂ ਕਿ ਕੁੜੀਆਂ ਦੇ ਵਰਗ ਦੇ ਲੀਗ ਮੈਚਾਂ ਵਿਚ ਇੱਥੋਂ ਦੀਆਂ ਖਿਡਾਰਨਾਂ ਨੇ ਦਿੱਲੀ, ਓਡੀਸਾ ਅਤੇ ਪੰਜਾਬ ਦੀਆਂ ਟੀਮਾਂ ਨੂੰ ਮਾਤ ਦਿੱਤੀ। ਕੁਆਰਟਰ ਫਾਇਨਲ ਮੈਚ ’ਚ ਮੁੰਡਿਆਂ ਦੀ ਟੀਮ ਨੇ ਆਂਧਰਾ ਪ੍ਰਦੇਸ਼ ਨੂੰ 0 ਦੇ ਮੁਕਾਬਲੇ 15 ਅੰਕਾਂ ਨਾਲ, ਜਦੋਂ ਕਿ ਕੁੜੀਆਂ ਦੀ ਟੀਮ ਨੇ ਰਾਜਸਥਾਨ ਦੀ ਟੀਮ ਨੂੰ 0 ਦੇ ਮੁਕਾਬਲੇ 10 ਅੰਕਾਂ ਨਾਲ ਕਰਾਰੀ ਹਾਰ ਦਿੱਤੀ। ਇਸੇ ਤਰ੍ਹਾਂ ਸੈਮੀਫਾਇਨਲ ਮੈਚ ਵਿਚ ਮੁੰਡਿਆਂ ਦੀ ਟੀਮ ਨੇ ਆਪਣੇ ਨੇੜਲੇ ਵਿਰੋਧੀ ਹਰਿਆਣਾ ਦੀ ਟੀਮ ਨੂੰ 0 ਦੇ ਮੁਕਾਬਲੇ 4 ਅੰਕਾਂ ਅਤੇ ਕੁੜੀਆਂ ਦੀ ਟੀਮ ਨੇ ਛੱਤੀਸ਼ਗੜ੍ਹ ਦੀ ਟੀਮ ਨੂੰ 3 ਮੁਕਾਬਲੇ 14 ਅੰਕਾਂ ਨਾਲ ਮਾਤ ਦਿੱਤੀ। ਇਸੇ ਬੜ੍ਹਤ ਨੂੰ ਜਾਰੀ ਰੱਖਦਿਆਂ ਚੰਡੀਗੜ੍ਹ ਦੇ ਖਿਡਾਰੀਆਂ ਨੇ ਫਾਇਨਲ ਮੈਚ ਦਾ ਕਿਲਾ ਵੀ ਸਹਿਜੇ ਹੀ ਫ਼ਤਿਹ ਕਰ ਲਿਆ। ਮੁੰਡਿਆਂ ਦੀ ਟੀਮ ਨੇ ਫਾਇਨਲ ਵਿਚ ਪ੍ਰਮੁੱਖ ਟੀਮ ਛੱਤੀਸ਼ਗੜ੍ਹ ਨੂੰ 5 ਦੇ ਮੁਕਾਬਲੇ 15 ਅੰਕਾਂ ਅਤੇ ਕੁੜੀਆਂ ਦੀ ਟੀਮ ਨੇ ਪ੍ਰਸਿੱਧ ਟੀਮ ਮਹਾਂਰਾਸ਼ਟਰ ਨੂੰ 2 ਦੇ ਮੁਕਾਬਲੇ 4 ਅੰਕਾਂ ਨਾਲ ਹਰਾ ਕੇ ਪਹਿਲੇ ਸਥਾਨ ਹਾਸਲ ਕੀਤੇ ਅਤੇ 70ਵੀਆਂ ਨੈਸ਼ਨਲ ਸਕੂਲ ਖੇਡਾਂ ਅੰਡਰ-19 ਸੌਫਟਬਾਲ ਚੈਂਪੀਅਨਸ਼ਿਪ ਦੀਆਂ ਦੋਵੇਂ ਟਰਾਫ਼ੀਆਂ ’ਤੇ ਕਬਜਾ ਕੀਤਾ। ਇਸੇ ਤਰ੍ਹਾਂ ਮੁੰਡਿਆਂ ਦੇ ਵਰਗ ’ਚ ਛੱਤੀਸਗੜ੍ਹ ਨੇ ਦੂਸਰਾ ਅਤੇ ਮਹਾਰਾਸ਼ਟਰ ਨੇ ਤੀਸਰਾ ਸਥਾਨ ਜਦੋਂ ਕਿ ਕੁੜੀਆਂ ਦੇ ਵਰਗ ਵਿੱਚ ਮਹਾਰਾਸ਼ਟਰ ਨੇ ਦੂਜਾ ਅਤੇ ਛਤੀਸਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਅਤੇ ਬਟਾਲਾ ਵਿਚ ਦੋ-ਰੋਜ਼ਾ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ; 248 ਵਿਅਕਤੀ 1.9 ਕਿੱਲੋ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਪੀਣ ਵਾਲੇ ਪਾਣੀ ’ਚ ਬੈਕਟੀਰੀਆ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਪਛਾਣ ਕਰਨ ਲਈ...
Ad Position 24