25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਚੰਡੀਗੜ੍ਹ ਪੁਲਿਸ ਵਲੋਂ ਪੰਜ ਭਗੌੜੇ ਗ੍ਰਿਫ਼ਤਾਰ ਤਿੰਨ ਭਗੌੜੇ ਅਪਰਾਧਿਕ ਮਾਮਲਿਆਂ ਅਤੇ ਦੋ ਚੈੱਕ ਬਾਊਂਸ ਕੇਸਾਂ ਵਿਚ ਸਨ ਲੋੜੀਂਦੇ

ਚੰਡੀਗੜ੍ਹ, 24 ਨਵੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਪੀ. ਓ.

Ad Position 21
No active advertisement
ਚੰਡੀਗੜ੍ਹ ਪੁਲਿਸ ਦੇ ਪੀ.ਓ. ਅਤੇ ਸੰਮਨ ਸਟਾਫ਼ ਵਲੋਂ ਗ੍ਰਿਫ਼ਤਾਰ ਭਗੌੜਾ ਮੁਲਜ਼ਮ ਪੁਲਿਸ ਹਿਰਾਸਤ ਦੌਰਾਨ। ਤਸਵੀਰ : ਕਮਲਜੀਤ ਸਿੰਘ 25-11-2026
ਚੰਡੀਗੜ੍ਹ, 24 ਨਵੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਪੀ.ਓ. ਐਂਡ ਸੰਮਨ ਸਟਾਫ਼ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੰਜ ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਤਿੰਨ ਭਗੌੜੇ ਅਪਰਾਧਿਕ ਮਾਮਲਿਆਂ ਅਤੇ ਦੋ ਭਗੌੜੇ ਚੈੱਕ ਬਾਊਂਸ ਦੇ ਕੇਸਾਂ ਵਿਚ ਵੱਖ-ਵੱਖ ਅਦਾਲਤਾਂ ਵਲੋਂ ਲੋੜੀਂਦੇ ਸਨ। ਪੁਲਿਸ ਅਨੁਸਾਰ ਮਹਿਲਾ ਐੱਸ.ਐੱਸ.ਪੀ ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਡੀ.ਐੱਸ.ਪੀ ਜਸਪਾਲ ਸਿੰਘ ਦੀ ਅਗਵਾਈ ਅਤੇ ਪੀ.ਓ. ਐਂਡ ਸੰਮਨ ਸਟਾਫ਼ ਦੇ ਇੰਚਾਰਜ ਇੰਸਪੈਕਟਰ ਨੀਰਜ ਕੁਮਾਰ ਦੀ ਨਿਗਰਾਨੀ ਹੇਠ ਇਹ ਕਾਰਵਾਈ ਕੀਤੀ ਗਈ। ਗ੍ਰਿਫ਼ਤਾਰ ਕੀਤੇ ਭਗੌੜਿਆਂ ਦੀ ਪਛਾਣ ਸੁਖਚੈਨ ਸਿੰਘ ਵਾਸੀ ਕੋਟਕਪੂਰਾ, ਮੋਹਿਤ ਉਰਫ਼ ਬੱਚਿਤ ਵਾਸੀ ਸੈਕਟਰ-25 ਚੰਡੀਗੜ੍ਹ, ਆਸ਼ੀਸ਼ ਉਰਫ਼ ਆਸ਼ੂ ਵਾਸੀ ਮਨੀਮਾਜਰਾ, ਕਪਿਲ ਸਾਹਨੀ ਵਾਸੀ ਸੈਕਟਰ-36 ਚੰਡੀਗੜ੍ਹ ਅਤੇ ਸਤਨਾਮ ਸਿੰਘ ਵਾਸੀ ਤੜਾੜ ਮਾਜਰਾ, ਖਰੜ ਵਜੋਂ ਹੋਈ ਹੈ। ਪੁਲਿਸ ਅਨੁਸਾਰ ਸੁਖਚੈਨ ਸਿੰਘ ਨੂੰ ਥਾਣਾ ਮਨੀਮਾਜਰਾ ਵਿਚ ਸਾਲ 2008 ਦੌਰਾਨ ਦਰਜ ਚੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ 13 ਦਸੰਬਰ 2023 ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਮੋਹਿਤ ਉਰਫ਼ ਬੱਚਿਤ ਨੂੰ ਥਾਣਾ ਸੈਕਟਰ-11 ਵਿਚ ਸਾਲ 2019 ਦੌਰਾਨ ਦਰਜ ਲੁੱਟ-ਖੋਹ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ 29 ਅਕਤੂਬਰ 2026 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਤੀਜੇ ਭਗੌੜੇ ਆਸ਼ੀਸ਼ ਉਰਫ਼ ਆਸ਼ੂ ਨੂੰ ਥਾਣਾ ਮਨੀਮਾਜਰਾ ਵਿਚ ਸਾਲ 2021 ਦੌਰਾਨ ਦਰਜ ਚੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ 21 ਜਨਵਰੀ 2026 ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕਪਿਲ ਸਾਹਨੀ ਅਤੇ ਸਤਨਾਮ ਸਿੰਘ ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਤਹਿਤ ਦਰਜ ਚੈੱਕ ਬਾਊਂਸ ਦੇ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਲੋੜੀਂਦੇ ਜ਼ਮਾਨਤੀ ਬਾਂਡ ਭਰਨ ਉਪਰੰਤ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਪੀ . ਜੀ . ਆਈ ਵਿਚ ਨੌਕਰੀ ਦਿਵਾਉਣ ਦੇ ਨਾਂਅ ’ ਤੇ 2.50 ਲੱਖ ਰੁਪਏ ਦੀ ਠੱਗੀ
Ad Position 24