19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਚੰਡੀਗੜ੍ਹ ’ ਚ ਮੇਜਰ ਜਰਨਲ ( ਰਿਟਾ ) ( ਡਾ. ) ਕੁਲਪ੍ਰੀਤ ਸਿੰਘ ਦੀ ਪੁਸਤਕ ‘ ਗ੍ਰੀਨ ਗਾਰਡੀਅਨਜ਼ , ਟ੍ਰੀਜ਼ ਆਫ਼ ਚੰਡੀਗੜ੍ਹ ’ ਲੋਕ ਅਰਪਣ ਲੈਂਫਟੀਨੈਂਟ ਜਰਨਲ ਹਰਵੰਤ ਸਿੰਘ, ਐਸ. ਐਸ. ਵਿਰਦੀ, ਵਿਵੇਕ ਅਤਰੇ, ਹਰਜੀਤ ਢਿੱਲੋਂ ਤੇ ਹਰਦੀਪ ਚਾਂਦਪੁਰੀ ਆਦਿ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

ਚੰਡੀਗੜ੍ਹ, 19 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਕਲੱਬ ਵਿਖੇ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਮੇਜਰ ਜਰਨਲ (ਰਿਟਾ) (ਡਾ) ਕੁਲਪ੍ਰੀਤ ਸਿੰਘ ਦੀ ਨਿਵੇਕਲੀ ਪੁਸਤਕ ‘ਗ੍ਰੀਨ ਗਾਰਡੀਅਨਜ਼, ਟ੍ਰੀਜ਼ ਆਫ਼ ਚੰਡੀਗੜ੍ਹ’ ਨੂੰ ਲੋਕ ਅਰਪਣ ਕੀਤਾ। ਸਮਾਰੋਹ ਵਿਚ ਵਿਸ਼ੇਸ਼ ਤੌਰ ’ਤੇ ਲੈਂਫਟੀਨੈਂਟ ਜਰਨਲ ਹਰਵੰਤ ਸਿੰਘ ਸਾਬਕਾ ਡਿਪਟੀ ਚੀਫ਼ ਆਰਮੀ ਸਟਾਫ਼, ‘ਅਜੀਤ’ ਟਰੱਸਟੀ ਸੁਰਿੰਦਰ ਸਿੰਘ ਵਿਰਦੀ, ਵਿਵੇਕ ਅਤਰੇ ਆਈ.

Ad Position 21
No active advertisement
ਅਜੀਤ ਡੈਸਕ 20-11-2026
ਚੰਡੀਗੜ੍ਹ, 19 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਕਲੱਬ ਵਿਖੇ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਮੇਜਰ ਜਰਨਲ (ਰਿਟਾ) (ਡਾ) ਕੁਲਪ੍ਰੀਤ ਸਿੰਘ ਦੀ ਨਿਵੇਕਲੀ ਪੁਸਤਕ ‘ਗ੍ਰੀਨ ਗਾਰਡੀਅਨਜ਼, ਟ੍ਰੀਜ਼ ਆਫ਼ ਚੰਡੀਗੜ੍ਹ’ ਨੂੰ ਲੋਕ ਅਰਪਣ ਕੀਤਾ। ਸਮਾਰੋਹ ਵਿਚ ਵਿਸ਼ੇਸ਼ ਤੌਰ ’ਤੇ ਲੈਂਫਟੀਨੈਂਟ ਜਰਨਲ ਹਰਵੰਤ ਸਿੰਘ ਸਾਬਕਾ ਡਿਪਟੀ ਚੀਫ਼ ਆਰਮੀ ਸਟਾਫ਼, ‘ਅਜੀਤ’ ਟਰੱਸਟੀ ਸੁਰਿੰਦਰ ਸਿੰਘ ਵਿਰਦੀ, ਵਿਵੇਕ ਅਤਰੇ ਆਈ. ਏ. ਐਸ. (ਰਿਟਾ), ਡਾ. ਹਰਜੀਤ ਢਿੱਲੋਂ ਤੇ ਹਰਦੀਪ ਚਾਂਦਪੁਰੀ, ਜਰਨਲ (ਰਿਟਾ) ਭੁਪਿੰਦਰ ਸਿੰਘ, ਜਰਨਲ (ਰਿਟਾ) ਟੀ. ਕੇ. ਸਪਰੂ, ਰਾਜਨ ਬਖ਼ਸ਼ੀ ਤੋਂ ਇਲਾਵਾ ਡਾ. ਏ. ਐਸ. ਬਿੰਦਰਾ, ਰਾਜ ਖੋਸਲਾ ਦੇ ਨਾਲ-ਨਾਲ ਫ਼ੌਜ ਦੇ ਹੋਰ ਵੀ ਸਾਬਕਾ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਪੁਸਤਕ ਦੇ ਲੇਖਕ ਮੇਜਰ ਜਰਨਲ (ਰਿਟਾ) (ਡਾ) ਕੁਲਪ੍ਰੀਤ ਸਿੰਘ ਨੇ ਕਿਹਾ ਕਿ ‘ਗ੍ਰੀਨ ਗਾਰਡੀਅਨਜ਼, ਟ੍ਰੀਜ਼ ਆਫ਼ ਚੰਡੀਗੜ੍ਹ’ ਵਿਚ ਭਾਰਤ ਦੇ ਪਹਿਲੇ ਯੋਜਨਾਬੱਧ ਸ਼ਹਿਰ ਦੀ ਜੀਵੰਤ ਹਰੇ ਵਿਰਾਸਤ ਦੀ ਪੜਚੋਲ ਨੂੰ ਦਰਸਾਉਂਦੀ ਹੈ। ਉਥੇ ਇਹ ਭਰਪੂਰ ਚਿੱਤਰਿਤ ਕੌਫੀ ਟੇਬਲ ਕਿਤਾਬ ਅਸਾਧਾਰਨ ਜੈਵ ਵਿਭਿੰਨਤਾ ਅਤੇ ਵਿਚਾਰਸ਼ੀਲ ਸ਼ਹਿਰੀ ਜੰਗਲਾਤ ਦਾ ਜਸ਼ਨ ਵੀ ਮਨਾਉਂਦੀ ਹੈ, ਜੋ ਚੰਡੀਗੜ੍ਹ ਦੇ ਲੈਂਡਸਕੇਪ ਨੂੰ ਪਰਿਭਾਸ਼ਿਤ ਕਰਦੀ ਹੈ। ਕੁਲਪ੍ਰੀਤ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਤੁਸੀਂ ਕੁਦਰਤ ਪ੍ਰੇਮੀ, ਸ਼ਹਿਰੀ ਯੋਜਨਾਕਾਰ, ਵਿਦਿਆਰਥੀ, ਜਾਂ ਹਰੀਆਂ ਥਾਵਾਂ ਦੇ ਇਕ ਉਤਸੁਕ ਪ੍ਰਸ਼ੰਸਕ ਹੋ, ਗ੍ਰੀਨ ਗਾਰਡੀਅਨਜ਼, ਟ੍ਰੀਜ਼ ਆਫ਼ ਚੰਡੀਗੜ੍ਹ ਇਸ ਵਿਲੱਖਣ ਸ਼ਹਿਰ ਦੀ ਆਤਮਾ ਵਿਚ ਇਕ ਤਾਜ਼ਗੀ ਭਰਿਆ ਲੈਂਸ ਪੇਸ਼ ਕਰਦਾ ਹੈ - ਜਿਥੇ ਲੇ ਕੋਰਬੁਜ਼ੀਅਰ ਦੇ ਠੋਸ ਸੁਪਨਿਆਂ ਨੂੰ ਜੀਵਨ ਦੀ ਛੱਤਰੀ ਹੇਠ ਛਾਂ ਮਿਲੀ। ਉਥੇ ਉਨ੍ਹਾਂ ਡਾ. ਐਮ. ਐਸ. ਰੰਧਾਵਾ ਦੀ ਵੀ ਚੰਡੀਗੜ੍ਹ ਨੂੰ ਖੂਬਸੂਰਤ ਬਣਾਉਣ ਦੀ ਅਹਿਮ ਭੂਮਿਕਾ ਦੀ ਗੱਲ ਵੀ ਸਾਂਝੀ ਕੀਤੀ। ਇਸੇ ਦੌਰਾਨ ਇੰਜੀਨੀਅਰ ਐਸ. ਐਸ. ਵਿਰਦੀ ਨੇ ਮੇਜਰ ਜਨਰਲ (ਡਾ.) ਕੁਲਪ੍ਰੀਤ ਸਿੰਘ (ਸੇਵਾਮੁਕਤ) ਦੇ ਕਾਰਜ ਨੂੰ ਸਲਾਹਿਆ ਤੇ ਕਿਹਾ ਕਿ ਪ੍ਰਸਿੱਧ ਰਣਨੀਤਕ ਨੇਤਾ, ਸਿੱਖਿਅਕ ਤੇ ਕੁਦਰਤ ਪ੍ਰੇਮੀ ਹਨ ਜੋ ਆਪਣੇ ਹਰ ਯਤਨ ਵਿਚ ਜੀਵਨ ਭਰ ਅਨੁਸ਼ਾਸਨ, ਦ੍ਰਿਸ਼ਟੀ ਤੇ ਉਤਸੁਕਤਾ ਲਿਆਉਂਦੇ ਹਨ। ਇਕ ਮਸ਼ਹੂਰ ਫੌਜੀ ਕਰੀਅਰ ਤੋਂ ਬਾਅਦ, ਜਨਰਲ ਕੁਲਪ੍ਰੀਤ ਨੇ ਚੰਡੀਗੜ੍ਹ ਨੂੰ ਇਸ ਦੇ ਕ੍ਰਮ, ਸ਼ਾਂਤੀ ਤੇ ਨਾਗਰਿਕ ਭਾਵਨਾ ਦੁਆਰਾ ਖਿੱਚੇ ਗਏ ਆਪਣੇ ਘਰ ਵਜੋਂ ਚੁਣਿਆ। ਇਸੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਡਾ. ਕੁਲਪ੍ਰੀਤ ਸਿੰਘ ਕੋਲ ਸਿੱਖਿਆ ਪ੍ਰਬੰਧਨ ਵਿਚ ਪੀ. ਐਚ. ਡੀ., ਰੱਖਿਆ ਅਤੇ ਰਣਨੀਤਕ ਅਧਿਐਨ ਵਿਚ ਐਮ. ਫਿਲ ਤੇ ਪ੍ਰਮੁੱਖ ਫੌਜੀ ਸੰਸਥਾਵਾਂ ਤੋਂ ਮਾਸਟਰ ਡਿਗਰੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਇੰਸਪੈਕਟਰ ਸੁਨੀਲ ਕੁਮਾਰ ਨੇ ਬਤੌਰ ਥਾਣਾ ਮੁਖੀ ਕੀਰਤਪੁਰ ਸਾਹਿਬ ਅਹੁਦਾ ਸੰਭਾਲਿਆ ਅਗਲੀ ਖ਼ਬਰ ਹੱਲੋਮਾਜਰਾ ਤੋਂ 96 ਪਊਏ ਨਾਜਾਇਜ਼ ਸ਼ਰਾਬ ਸਮੇਤ ਇਕ ਗ੍ਰਿਫ਼ਤਾਰ
Ad Position 24