18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਐਲ. ਈ. ਡੀ. ਟੀ. ਵੀ. ਚੋਰੀ ਕਰਨ ਵਾਲੇ ਪੰਜ ਮੈਂਬਰੀ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

ਐੱਸ. ਏ.

Ad Position 21
No active advertisement
ਅਜੀਤ ਡੈਸਕ 19-11-2026
ਐੱਸ. ਏ. ਐੱਸ. ਨਗਰ, 18 ਨਵੰਬਰ (ਕਪਿਲ ਵਧਵਾ)-ਮੁਹਾਲੀ ਪੁਲਿਸ ਨੇ ਜ਼ੀਰਕਪੁਰ ਦੇ ਮੋਦੀਕੁੰਜ ਸਥਿਤ ਸ਼ਿਵਾਲਿਕ ਡਿਸਟ੍ਰੀਬਿਊਸ਼ਨ ਪ੍ਰਾ. ਲਿ. ਦੇ ਗੁਦਾਮ ‘ਚੋਂ ਲੱਖਾਂ ਰੁ. ਦੀ ਕੀਮਤ ਦੇ ਐਲ. ਈ. ਡੀ. ਟੀ. ਵੀ. ਚੋਰੀ ਕਰਨ ਵਾਲੇ ਪੰਜ ਮੈਂਬਰੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਚੋਰੀਸ਼ੁਦਾ 98 ਐਲ. ਈ. ਡੀ. ਟੀ. ਵੀ. ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੀਮਤ 42.14 ਲੱਖ ਰੁ. ਦੱਸੀ ਜਾ ਰਹੀ ਹੈ। ਪੁਲਿਸ ਨੇ ਵਾਰਦਾਤ ਵਿਚ ਵਰਤਿਆ ਕੈਂਟਰ ਵੀ ਬਰਾਮਦ ਕਰ ਲਿਆ ਹੈ, ਜਦਕਿ ਗਰੋਹ ਦੇ ਦੋ ਹੋਰਨਾਂ ਮੈਂਬਰਾਂ ਦੀ ਗ੍ਰਿਫ਼ਤਾਰੀ ਪੈਣੀ ਹਾਲੇ ਬਾਕੀ ਹੈ। ਪੁਲਿਸ ਦੀ ਇਸ ਕਾਰਵਾਈ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ. ਪੀ. ਸੌਰਵ ਜਿੰਦਲ ਨੇ ਦੱਸਿਆ ਕਿ ਐੱਸ. ਐੱਸ. ਪੀ. ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਪ੍ਰੇਸ਼ਨ ਸੈੱਲ ਨੇ ਕਾਰਵਾਈ ਕਰਦਿਆਂ ਇਹ ਸਫ਼ਲਤਾ ਹਾਸਿਲ ਕੀਤੀ ਹੈ। ਉਨ੍ਹਾਂ ਦੱਸਿਆ ਕਿ 12 ਨਵੰਬਰ ਨੂੰ ਗੁਦਾਮ ਦੇ ਕਰਮਚਾਰੀ ਸੁਮਿਤ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਜ਼ੀਰਕਪੁਰ ਵਿਖੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਦੀਵਾਲੀ ਦੀਆਂ ਛੁੱਟੀਆਂ ਕਾਰਨ 6 ਨਵੰਬਰ ਨੂੰ ਸ਼ਾਮ ਦੇ ਕਰੀਬ 6.30 ਵਜੇ ਸਟਾਫ਼ ਗੁਦਾਮ ਬੰਦ ਕਰਕੇ ਘਰ ਚਲਾ ਗਿਆ ਸੀ। ਜਦੋਂ 10 ਨਵੰਬਰ ਨੂੰ ਸਵੇਰੇ ਕਰੀਬ 10.15 ਵਜੇ ਕਰਮਚਾਰੀਆਂ ਨੇ ਵਾਪਸ ਆ ਕੇ ਦੇਖਿਆ ਤਾਂ ਗੁਦਾਮ ਦੇ ਸ਼ਟਰ ਟੁੱਟੇ ਹੋਏ ਸਨ ਅਤੇ ਅੰਦਰੋਂ 133 ਐਲ. ਈ. ਡੀ. ਟੀ. ਵੀ. ਗਾਇਬ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਆਪ੍ਰੇਸ਼ਨ ਸੈੱਲ ਦੀਆਂ ਵੱਖ-ਵੱਖ ਟੀਮਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਾਰਵਾਈ ਕਰਦਿਆਂ ਤਕਨੀਕੀ ਅਤੇ ਮਨੁੱਖੀ ਸੂਤਰਾਂ ਦੀ ਸਹਾਇਤਾ ਨਾਲ ਮੁਲਜ਼ਮਾਂ ਦਾ ਸੁਰਾਗ ਲਗਾ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਾਹਿਲ ਉਰਫ਼ ਸੋਨੂੰ (26) ਵਾਸੀ ਰਾਜਪੁਰਾ, ਦੀਪਕ (24) ਵਾਸੀ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਅਤੇ ਰਵਿੰਦਰ ਸਿੰਘ ਉਰਫ਼ ਬਹਾਦਰ (32) ਵਾਸੀ ਬਨੂੰੜ ਵਜੋਂ ਹੋਈ ਹੈ। ਸਾਹਿਲ ਅਤੇ ਦੀਪਕ ਨੂੰ 17 ਨਵੰਬਰ ਨੂੰ ਰਾਜਪੁਰਾ ਦੇ ਸ਼ਾਮਦੋ ਪੁਲ ਨੇੜੇ ਸਥਿਤ ਭਾਰਤ ਗੈਸ ਏਜੰਸੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਰਵਿੰਦਰ ਸਿੰਘ ਨੂੰ ਉਸ ਦੀ ਬਨੂੰੜ ਸਥਿਤ ਕਾਸਮੈਟਿਕਸ ਦੀ ਦੁਕਾਨ ਤੋਂ ਕਾਬੂ ਕੀਤਾ ਗਿਆ ਸੀ। ਪੁਲਿਸ ਅਨੁਸਾਰ ਸਾਹਿਲ ਵਿਰੁੱਧ ਪਹਿਲਾਂ ਵੀ ਥਾਣਾ ਮਟੌਰ ਅਤੇ ਜ਼ੀਰਕਪੁਰ ਵਿਖੇ ਚੋਰੀ ਦੇ ਦੋ ਮਾਮਲੇ ਦਰਜ ਹਨ। ਦੀਪਕ ਜ਼ੀਰਕਪੁਰ ਇਲਾਕੇ ਵਿਚ ਡਰਾਈ ਫਰੂਟ ਦੀ ਦੁਕਾਨ ਵਿਚ ਸੰਨ੍ਹ ਲਗਾ ਕੇ ਚੋਰੀ ਕਰਨ ਦੇ ਮਾਮਲੇ ਵਿਚ ਵੀ ਭਗੌੜਾ ਚੱਲਿਆ ਆ ਰਿਹਾ ਸੀ, ਜਦਕਿ ਰਵਿੰਦਰ ਸਿੰਘ ਵਿਰੁੱਧ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਕੈਂਟਰ ਚੋਰੀ ਕਰ ਕੇ ਗੁਦਾਮ ‘ਚ ਲਗਾਈ ਸੀ ਸੰਨ੍ਹ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਪੰਜ ਮੈਂਬਰਾਂ ਨੇ ਮਿਲ ਕੇ ਚੋਰੀ ਦੀ ਯੋਜਨਾ ਬਣਾਈ ਸੀ। ਇਨ੍ਹਾਂ ਵਿਚ ਸਾਹਿਲ, ਦੀਪਕ ਅਤੇ ਮਨਜੀਤ ਸਿੰਘ ਉਰਫ਼ ਮਨੀ ਨੇ ਪਹਿਲਾਂ ਗੁਦਾਮ ਇਲਾਕੇ ਵਿਚੋਂ ਹਰਿਆਣਾ ਨੰਬਰੀ ਕੈਂਟਰ ਚੋਰੀ ਕੀਤਾ ਅਤੇ ਬਾਅਦ ਵਿਚ ਇਸੇ ਕੈਂਟਰ ਦੀ ਵਰਤੋਂ ਕਰਕੇ ਮੋਦੀਕੁੰਜ ਸਥਿਤ ਐਲ. ਈ. ਡੀ. ਟੀ. ਵੀ. ਦੇ ਗੁਦਾਮ ਵਿਚ ਸੰਨ੍ਹ ਲਗਾ ਕੇ ਟੀ. ਵੀ. ਚੋਰੀ ਕਰ ਲਏ। ਇਸ ਤੋਂ ਬਾਅਦ ਚੋਰੀ ਕੀਤੇ ਟੀ. ਵੀ. ਬਨੂੰੜ ਇਲਾਕੇ ਵਿਚ ਅੱਗੇ ਵੇਚਣ ਲਈ ਲੁਕਾ ਕੇ ਰੱਖੇ ਗਏ ਸਨ। ਪੁਲਿਸ ਨੇ ਉਥੋਂ 98 ਟੀ. ਵੀ. ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਵਾਰਦਾਤ ਦੌਰਾਨ ਵਰਤਿਆ ਗਿਆ ਕੈਂਟਰ ਵੀ ਮੁਹਾਲੀ ਦੇ ਸੈਕਟਰ-82 ਇਲਾਕੇ ‘ਚੋਂ ਲਾਵਾਰਿਸ ਹਾਲਤ ਵਿਚ ਬਰਾਮਦ ਕੀਤਾ ਗਿਆ ਹੈ। ਪੁਲਿਸ ਅਨੁਸਾਰ ਗਰੋਹ ਦੇ ਦੋ ਹੋਰਨਾਂ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਚੋਰੀ ਕੀਤੇ ਬਾਕੀ ਟੀ. ਵੀ. ਵੀ ਬਰਾਮਦ ਹੋਣ ਦੀ ਸੰਭਾਵਨਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਣ ‘ਤੇ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਕਾਗਜ਼ੀ ਸਮਝੌਤਿਆਂ ਨਾਲ ਨਹੀਂ, ਜ਼ਮੀਨੀ ਨਿਵੇਸ਼ ਨਾਲ ਹੋਵੇਗਾ ਪੰਜਾਬ ਦਾ ਉਦਯੋਗਿਕ ਵਿਕਾਸ-ਹਰਦੀਪ ਸਿੰਘ ਸੈਣੀ ਅਗਲੀ ਖ਼ਬਰ ਕੈਂਸਰ ਖੋਜ ਅਤੇ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਹੋਮੀ ਭਾਭਾ ਹਸਪਤਾਲ ਵਲੋਂ ਅਸ਼ੋਕਾ ਯੂਨੀਵਰਸਿਟੀ ਨਾਲ ਸਮਝੌਤਾ ਸਹੀਬ...
Ad Position 24