18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਪੁਰਸ਼ ਸੇਪਕਟਕਰਾ ਚੈਂਪੀਅਨਸ਼ਿਪ ’ਚ ਸੋਨੇ ਦਾ ਤਗਮਾ ਜਿੱਤਿਆ

ਚੰਡੀਗੜ੍ਹ, 18 ਨਵੰਬਰ (ਪ੍ਰੋ. ਅਵਤਾਰ ਸਿੰਘ) -ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ‘ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਪੁਰਸ਼ ਸੇਪਕਟਕਰਾ ਚੈਂਪੀਅਨਸ਼ਿਪ’ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26, ਚੰਡੀਗੜ੍ਹ ਦੀ ਟੀਮ ਨੇ ਸੋਨੇ ਦਾ ਤਗਮਾ ਜਿੱਤ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

Ad Position 21
No active advertisement
ਅਜੀਤ ਡੈਸਕ 19-11-2026
ਚੰਡੀਗੜ੍ਹ, 18 ਨਵੰਬਰ (ਪ੍ਰੋ. ਅਵਤਾਰ ਸਿੰਘ) -ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ‘ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਪੁਰਸ਼ ਸੇਪਕਟਕਰਾ ਚੈਂਪੀਅਨਸ਼ਿਪ’ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26, ਚੰਡੀਗੜ੍ਹ ਦੀ ਟੀਮ ਨੇ ਸੋਨੇ ਦਾ ਤਗਮਾ ਜਿੱਤ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਸ਼ਾਨਦਾਰ ਚੁਸਤੀ, ਟੀਮ ਭਾਵਨਾ ਅਤੇ ਖੇਡ ਕੌਸ਼ਲ ਦਾ ਪ੍ਰਦਰਸ਼ਨ ਕਰਦਿਆਂ, ਕਾਲਜ ਦੀ ਟੀਮ ਨੇ ਆਪਣੇ ਵਿਰੋਧੀਆਂ ਨੂੰ ਪਛਾੜਦੇ ਹੋਏ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂ ਕੀਤਾ। ਟੂਰਨਾਮੈਂਟ ਵਿਚ ਦੂਜਾ ਸਥਾਨ ਪੰਜਾਬ ਯੂਨੀਵਰਸਿਟੀ ਕੈਂਪਸ ਦੀ ਟੀਮ ਅਤੇ ਤੀਜਾ ਸਥਾਨ ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ, ਸੈਕਟਰ 46, ਚੰਡੀਗੜ੍ਹ ਨੇ ਹਾਸਲ ਕੀਤਾ।ਜੇਤੂ ਕਾਲਜ ਦੀ ਟੀਮ ਵਿਚ- ਰਿਸ਼ੀ (ਬੀ.ਏ.-1), ਲਕਸ਼ਮਣ (ਬੀ.ਏ.-1), ਅੰਸ਼ੁਮਨ ਯਾਦਵ (ਬੀ.ਏ.-1), ਪ੍ਰਿੰਸ (ਬੀ.ਏ.-1), ਸਾਹਿਲ (ਬੀ.ਏ.-1), ਚਿਤਰੰਜਨ ਕੁਮਾਰ (ਬੀ.ਏ.-1), ਅਮਿਤ ਯਾਦਵ (ਬੀ.ਏ.-1), ਵੀਨੂ (ਬੀ.ਏ.-1), ਦੀਪੂ ਕੁਮਾਰ (ਬੀ.ਏ.-1), ਧਨੰਜੇ (ਬੀ.ਏ.-1), ਪ੍ਰਿੰਸ ਕੁਮਾਰ (ਬੀ.ਏ.-1), ਅਕਬਰ (ਸੀ.ਡਬਲਯੂ.ਐੱਸ.), ਸੁਮਨ ਥਾਪਾ (ਸੀ.ਡਬਲਯੂ.ਐੱਸ), ਜਗਦੀਪ ਵਰਮਾ (ਬੀ.ਏ.-1) ਅਤੇ ਗੁਰਸਹਿਜ ਸਿੰਘ (ਬੀ.ਏ.-2) ਵਿਦਿਆਰਥੀ-ਖਿਡਾਰੀ ਸ਼ਾਮਲ ਸਨ।ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਸੰਸਥਾ ਦਾ ਨਾਂ ਰੌਸ਼ਨ ਕਰਨ ਲਈ ਖਿਡਾਰੀਆਂ ਅਤੇ ਟੀਮ ਇੰਚਾਰਜ ਡਾ. ਮਨਦੀਪ ਥੌਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੋਚ ਭੁਪਿੰਦਰ ਕੁਮਾਰ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਮਨਮੀਤ ਗਿੱਲ ਦੇ ਯਤਨਾਂ ਦੀ ਵੀ ਪ੍ਰਸੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਕਾਹਲੋਂ ਨੇ ਮੇਅਰ ਨੂੰ ਪੱਤਰ ਲਿਖ ਕੇ ਉੱਚੇ ਦਰੱਖ਼ਤਾਂ ਦੀ ਛੰਗਾਈ ਕਰਵਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਪਿੰਡ ਪਲਾਸੀ ਵਿਖੇ ਲਾਲ ਲਕੀਰ ਦੇ ਕਥਿਤ ਗ਼ਲਤ ਮੁਲਾਂਕਣ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ
Ad Position 24