18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਚੰਡੀਗੜ੍ਹ ਵਿਚ ਕਰਵਾਈ ਜਾਵੇਗੀ 20 ਤੋਂ 24 ਨਵੰਬਰ ਤੱਕ ‘ਕੌਮੀ ਫਲੋਰਬਾਲ ਚੈਂਪੀਅਨਸ਼ਿਪ-2026’- ਦਿਲਪ੍ਰੀਤ ਸੇਖੋਂ

ਚੰਡੀਗੜ੍ਹ, 18 ਨਵੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਵਿਚ 20 ਤੋਂ 24 ਨਵੰਬਰ ਤੱਕ ਕੌਮੀ ਫਲੋਰਬਾਲ ਚੈਂਪੀਅਨਸ਼ਿਪ-2026 ਕਰਵਾਈ ਜਾਵੇਗੀ। ਸਪੈਸ਼ਲ ਉਲੰਪਿਕਸ ਭਾਰਤ ਦੇ ਚੰਡੀਗੜ੍ਹ ਚੈਪਟਰ ਵੱਲੋਂ ਕਰਵਾਏ ਜਾ ਰਹੇ ਇਸ ਪੰਜ ਰੋਜ਼ਾ ਮੁਕਾਬਲੇ ਵਿਚ ਦੇਸ਼ ਦੇ 22 ਸੂਬਿਆਂ ਤੋਂ ਵਿਸ਼ੇਸ਼ ਖਿਡਾਰੀ ਹਿੱਸਾ ਲੈਣਗੇ।

Ad Position 21
No active advertisement
ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ‘ਕੌਮੀ ਫਲੋਰਬਾਲ ਚੈਂਪੀਅਨਸ਼ਿਪ-2026’ ਸੰਬੰਧੀ ਪੱਤਰਕਾਰਾਂ ਸੰਮੇਲਨ ਦੌਰਾਨ ਦਿਲਪ੍ਰੀਤ ਕੌਰ ਸੇਖੋਂ, ਸ਼ੀਤਲ ਨੇਗੀ ਸ਼ਰਮਾ, ਪ੍ਰੀਆ, ਸੰਜੀਵ ਗੁਪਤਾ ਅਤੇ ਵਿਨੋਦ ਕੁਮਾਰ ਮਲਿਕ। ਤਸਵੀਰ : ਕਮਲਜੀਤ ਸਿੰਘ 19-11-2026
ਚੰਡੀਗੜ੍ਹ, 18 ਨਵੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਵਿਚ 20 ਤੋਂ 24 ਨਵੰਬਰ ਤੱਕ ਕੌਮੀ ਫਲੋਰਬਾਲ ਚੈਂਪੀਅਨਸ਼ਿਪ-2026 ਕਰਵਾਈ ਜਾਵੇਗੀ। ਸਪੈਸ਼ਲ ਉਲੰਪਿਕਸ ਭਾਰਤ ਦੇ ਚੰਡੀਗੜ੍ਹ ਚੈਪਟਰ ਵੱਲੋਂ ਕਰਵਾਏ ਜਾ ਰਹੇ ਇਸ ਪੰਜ ਰੋਜ਼ਾ ਮੁਕਾਬਲੇ ਵਿਚ ਦੇਸ਼ ਦੇ 22 ਸੂਬਿਆਂ ਤੋਂ ਵਿਸ਼ੇਸ਼ ਖਿਡਾਰੀ ਹਿੱਸਾ ਲੈਣਗੇ। ਇਹ ਮੁਕਾਬਲੇ ਸੈਕਟਰ-10 ਡੀ ਸਥਿਤ ਸਪੋਰਟਸ ਕੰਪਲੈਕਸ ਦੇ ਸਕੇਟਿੰਗ ਰਿੰਕ ਵਿਖੇ ਹੋਣਗੇ। ਇਹ ਐਲਾਨ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕਰਵਾਈ ਪ੍ਰੈੱਸ ਕਾਨਫ਼ਰੰਸ ਦੌਰਾਨ ਸਪੈਸ਼ਲ ਉਲੰਪਿਕਸ ਭਾਰਤ, ਚੰਡੀਗੜ੍ਹ ਚੈਪਟਰ ਦੀ ਏਰੀਆ ਡਾਇਰੈਕਟਰ ਸ਼ੀਤਲ ਨੇਗੀ ਸ਼ਰਮਾ ਨੇ ਦੱਸਿਆ ਕਿ ਸਪੈਸ਼ਲ ਉਲੰਪਿਕਸ ਭਾਰਤ ਚੰਡੀਗੜ੍ਹ ਚੈਪਟਰ ਦੀ ਪ੍ਰਧਾਨ ਦਿਲਪ੍ਰੀਤ ਕੌਰ ਸੇਖੋਂ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਕੌਮੀ ਪੱਧਰ ਦੇ ਖੇਡ ਸਮਾਗਮ ਦਾ ਮੁੱਖ ਉਦੇਸ਼ ਬੌਧਿਕ ਅਸਮਰੱਥਾ ਵਾਲੇ ਖਿਡਾਰੀਆਂ ਨੂੰ ਆਪ ਣੀ ਖੇਡ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਹੈ। ਇਸ ਨਾਲ ਖਿਡਾਰੀਆਂ ਵਿਚ ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਖੇਡਾਂ ਪ੍ਰਤੀ ਉਤਸ਼ਾਹ ਵਧੇਗਾ।ਇਹ ਚੈਂਪੀਅਨਸ਼ਿਪ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ), ਸਪੈਸ਼ਲ ਉਲੰਪਿਕਸ ਭਾਰਤ ਅਤੇ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ। ਲਾਇਨਜ਼ ਕਲੱਬ ਚੰਡੀਗੜ੍ਹ ਸੈਂਟਰਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਖੇਡ ਵਿਭਾਗ ਸਮੇਤ ਕਈ ਸੰਸਥਾਵਾਂ ਇਸ ਦੇ ਸਹਿਯੋਗੀ ਹਨ।ਸਪੈਸ਼ਲ ਉਲੰਪਿਕਸ ਭਾਰਤ, ਚੰਡੀਗੜ੍ਹ ਚੈਪਟਰ ਦੀ ਪ੍ਰਧਾਨ ਦਿਲਪ੍ਰੀਤ ਕੌਰ ਸੇਖੋਂ ਨੇ ਕਿਹਾ ਕਿ ਚੰਡੀਗੜ੍ਹ ਵਿਚ ਇਸ ਕੌਮੀ ਚੈਂਪੀਅਨਸ਼ਿਪ ਦਾ ਹੋਣਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ। ਇਹ ਸਮਾਗਮ ਸਮਾਜ ਵਿਚ ਸਮਾਵੇਸ਼ੀ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਹਰ ਵਿਅਕਤੀ ਨੂੰ ਬਰਾਬਰ ਮੌਕੇ ਦੇਣ ਦੀ ਦਿਸ਼ਾ ਵਿਚ ਅਹਿਮ ਕਦਮ ਹੈ।ਉਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਵਲੰਟੀਅਰਾਂ ਅਤੇ ਸਪੈਸ਼ਲ ਉਲੰਪਿਕਸ ਭਾਰਤ ਦੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੰਸਥਾ ਦੇ ਹੋਰ ਮੈਂਬਰ ਦੇ ਨਾਲ-ਨਾਲ ਪ੍ਰਿੰ. ਪ੍ਰੀਆ,ਸੰਜੀਵ ਗੁਪਤਾ ਅਤੇ ਵਿਨੋਦ ਕੁਮਾਰ, ਮਲਿਕ ਲਾਇਨਜ਼ ਕਲੱਬ ਚੰਡੀਗੜ੍ਹ ਸੈਂਟਰਲ ਆਦਿ ਵਲੋਂ ਵੀ ਸ਼ਿਰਕਤ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪਲਾਸੀ ਵਿਖੇ ਲਾਲ ਲਕੀਰ ਦੇ ਕਥਿਤ ਗ਼ਲਤ ਮੁਲਾਂਕਣ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਅਗਲੀ ਖ਼ਬਰ ਫ੍ਰੀਹੋਲਡ ਅਧਿਕਾਰਾਂ ਸੰਬੰਧੀ ਨੋਟੀਫਿਕੇਸ਼ਨ ਉਨ੍ਹਾਂ ਦੀ 29 ਮਹੀਨਿਆਂ ਦੀ ਲਗਾਤਾਰ ਮੁਹਿੰਮ ਦਾ ਨਤੀਜਾ-ਮਨੀਸ਼ ਤਿਵਾੜੀ
Ad Position 24