19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

5.50 ਗ੍ਰਾਮ ਚਿੱਟੇ ਸਮੇਤ ਦੋ ਨੌਜਵਾਨ ਕਾਬੂ

ਜ਼ੀਰਕਪੁਰ, 18 ਨਵੰਬਰ (ਮਨਿੰਦਰ ਸਿੰਘ)-ਪੁਲਿਸ ਵਲੋਂ ਜ਼ੀਰਕਪੁਰ ਦੀ ਨਿਊ ਡਿਫੈਂਸ ਕਾਲੋਨੀ ‘ਚੋਂ ਦੋ ਨੌਜਵਾਨਾਂ ਨੂੰ 5. 50 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 19-11-2026
ਜ਼ੀਰਕਪੁਰ, 18 ਨਵੰਬਰ (ਮਨਿੰਦਰ ਸਿੰਘ)-ਪੁਲਿਸ ਵਲੋਂ ਜ਼ੀਰਕਪੁਰ ਦੀ ਨਿਊ ਡਿਫੈਂਸ ਕਾਲੋਨੀ ‘ਚੋਂ ਦੋ ਨੌਜਵਾਨਾਂ ਨੂੰ 5.50 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸਲਿੰਦਰ ਸਿੰਘ ਵਾਸੀ ਜਰਨੈਲ ਕਾਲੋਨੀ ਅਤੇ ਨਵੀ ਹਸਨ ਵਾਸੀ ਮੁਰਾਦਾਬਾਦ (ਯੂ. ਪੀ.) ਪ੍ਰਦੇਸ਼ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਨਸ਼ੀਲੇ ਪਦਾਰਥ ਤੋਂ ਇਲਾਵਾ ਇਕ ਇਲੈਕਟ੍ਰੋਨਿਕ ਕੰਡਾ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਜਤਿੰਦਰ ਕੁਮਾਰ ਵਾਸੀ ਮਨੀਮਾਜਰਾ ਨੇ ਦੱਸਿਆ ਕਿ ਉਹ ਰਿਕਵਰੀ ਏਜੰਟ ਵਜੋਂ ਕੰਮ ਕਰਦਾ ਹੈ। 18 ਨਵੰਬਰ ਨੂੰ ਉਹ ਆਪਣੇ ਸਾਥੀ ਵਿਕਾਸ ਸ਼ਰਮਾ ਨਾਲ ਨਿਊ ਡਿਫੈਂਸ ਕਾਲੋਨੀ ਵਿਖੇ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਨੇ ਸ਼ੱਕ ਦੇ ਆਧਾਰ ‘ਤੇ ਉਕਤ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਲਿਫ਼ਾਫ਼ੇ ਸਮੇਤ 5.50 ਗ੍ਰਾਮ ਚਿੱਟਾ ਬਰਾਮਦ ਕੀਤਾ। ਪੁਲਿਸ ਵਲੋਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਲੋਕ ਜੇਕਰ ਸੁਚੱਜੇ ਮੁੱਖ ਮੰਤਰੀ ਦੀ ਚੋਣ ਕਰਨਗੇ ਤਾਂ ਹੀ ਪੰਜਾਬ ਦੀ ਹਰ ਪੱਖੋਂ ਤਰੱਕੀ... ਅਗਲੀ ਖ਼ਬਰ ਚੰਡੀਗੜ੍ਹ ’ਚ ਸੰਯੁਕਤ ਕਿਸਾਨ ਮੋਰਚੇ ਦੀ ਖੇਤੀਬਾੜੀ ਮੁੱਖ ਸਕੱਤਰ ਥਿੰਦ ਨਾਲ ਹੋਈ ਮੀਟਿੰਗ ’ਚ ਅਹਿਮ ਮੁੱਦੇ ਵਿਚਾਰੇ ਗਏ-ਚੌ...
Ad Position 24