ਹਰਿਆਣਾ ਕੋਲਡ ਚੇਨ ਨੀਤੀ ਨੂੰ ਮੁੱਖ ਮੰਤਰੀ ਨੇ ਦਿੱਤੀ ਮਨਜ਼ੂਰੀ, ਖੇਤ ਤੋਂ ਬਾਜ਼ਾਰ ਤੱਕ ਮਜ਼ਬੂਤ ਹੋਵੇਗੀ ਸਪਲਾਈ ਵਿਵਸਥਾ - ਸ਼ਿਆਮ ਸਿੰਘ ਰਾਣਾ
ਚੰਡੀਗੜ੍ਹ, 16 ਨਵੰਬਰ (ਰਾਮ ਸਿੰਘ ਬਰਾੜ)- ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ “ਹਰਿਆਣਾ ਕੋਲਡ ਚੇਨ ਨੀਤੀ” ਸੂਬੇ ਵਿੱਚ ਖੇਤੀਬਾੜੀ ਉਪਜ ਦੇ ਸੰਗ੍ਰਹਿ, ਭੰਡਾਰਨ, ਆਵਾਜਾਈ ਅਤੇ ਮਾਰਕਟਿੰਗ ਨੂੰ ਇੱਕ-ਦੂਜੇ ਨਾਲ ਜੋੜਨ ਦਾ ਆਧਾਰ ਬਣੇਗੀ। ਇਸ ਨੀਤੀ ਦਾ ਉਦੇਸ਼ ਸਿਰਫ਼ ਕੋਲਡ ਸਟੋਰੇਜ ਬਣਾਉਣਾ ਹੀ ਨਹੀਂ, ਸਗੋਂ ਕਿਸਾਨਾਂ ਦੀ ਉਪਜ ਨੂੰ ਬਿਹਤਰ ਗੁਣਵੱਤਾ ਦੇ ਨਾਲ ਵਧੇਰੇ ਲਾਹੇਵੰਦ ਬਾਜ਼ਾਰਾਂ ਤੱਕ ਪਹੁੰਚਾਉਣਾ ਹੈ।
ਚੰਡੀਗੜ੍ਹ, 16 ਨਵੰਬਰ (ਰਾਮ ਸਿੰਘ ਬਰਾੜ)- ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ “ਹਰਿਆਣਾ ਕੋਲਡ ਚੇਨ ਨੀਤੀ” ਸੂਬੇ ਵਿੱਚ ਖੇਤੀਬਾੜੀ ਉਪਜ ਦੇ ਸੰਗ੍ਰਹਿ, ਭੰਡਾਰਨ, ਆਵਾਜਾਈ ਅਤੇ ਮਾਰਕਟਿੰਗ ਨੂੰ ਇੱਕ-ਦੂਜੇ ਨਾਲ ਜੋੜਨ ਦਾ ਆਧਾਰ ਬਣੇਗੀ। ਇਸ ਨੀਤੀ ਦਾ ਉਦੇਸ਼ ਸਿਰਫ਼ ਕੋਲਡ ਸਟੋਰੇਜ ਬਣਾਉਣਾ ਹੀ ਨਹੀਂ, ਸਗੋਂ ਕਿਸਾਨਾਂ ਦੀ ਉਪਜ ਨੂੰ ਬਿਹਤਰ ਗੁਣਵੱਤਾ ਦੇ ਨਾਲ ਵਧੇਰੇ ਲਾਹੇਵੰਦ ਬਾਜ਼ਾਰਾਂ ਤੱਕ ਪਹੁੰਚਾਉਣਾ ਹੈ। ਇਸ ਰਾਹੀਂ ਵਾਢੀ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ, ਕਿਸਾਨਾਂ ਦੀ ਆਮਦਨ ਵਧਾਉਣ, ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਊਰਜਾ-ਕੁਸ਼ਲ ਤੇ ਵਾਤਾਵਰਣ - ਅਨੁਕੂਲ ਤਕਨੀਕਾਂ ਅਪਣਾਉਣ ‘ਤੇ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਇਸ ਨਵੀਂ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ “ਹਰਿਆਣਾ ਕੋਲਡ ਚੇਨ ਨੀਤੀ” ਤਹਿਤ ਸਥਾਨਕ ਉਤਪਾਦਨ ਅਤੇ ਬਾਜ਼ਾਰ ਦੀ ਮੰਗ ਦੇ ਆਧਾਰ ‘ਤੇ ਜ਼ਿਲ੍ਹਾ ਪੱਧਰ ‘ਤੇ ਲੋੜੀਂਦੀਆਂ ਸਹੂਲਤਾਂ ਦੀ ਪਛਾਣ ਕੀਤੀ ਜਾਵੇਗੀ। ਉਤਪਾਦਨ ਕਲੱਸਟਰਾਂ ਵਿੱਚ ਆਧੁਨਿਕ ਪੈਕਹਾਊਸ, ਸੰਗ੍ਰਹਿ ਕੇਂਦਰ, ਪ੍ਰੀ-ਕੂਲਿੰਗ ਯੂਨਿਟਾਂ, ਕੋਲਡ ਸਟੋਰੇਜ ਅਤੇ ਰੈਫ੍ਰਿਜਰੇਟਿਡ ਆਵਾਜਾਈ ਸਹੂਲਤਾਂ ਦੇ ਤਾਲਮੇਲ ਵਾਲੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸ਼ਿਆਮ ਸਿੰਘ ਰਾਣਾ ਨੇ ਇਹ ਵੀ ਦੱਸਿਆ ਕਿ ਮੌਜੂਦਾ ਕੋਲਡ ਸਟੋਰੇਜ ਦੇ ਆਧੁਨਿਕੀਕਰਨ, ਪੁਰਾਣੀਆਂ ਕੂਲਿੰਗ ਪ੍ਰਣਾਲੀਆਂ ਵਿੱਚ ਸੁਧਾਰ, ਸੂਰਜੀ ਅਤੇ ਹੋਰ ਨਵਿਆਉਣਯੋਗ ਊਰਜਾ ਦੀ ਵਰਤੋਂ ਤੇ ਵਾਤਾਵਰਨ-ਅਨੁਕੂਲ ਤਕਨੀਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਊਰਜਾ ਆਡਿਟ, ਡਿਜੀਟਲ ਤਾਪਮਾਨ ਨਿਗਰਾਨੀ ਅਤੇ ਆਵਾਜਾਈ ਦੀ ਟਰੈਕਿੰਗ ਵਰਗੀਆਂ ਵਿਵਸਥਾਵਾਂ ‘ਤੇ ਵੀ ਜ਼ੋਰ ਦਿੱਤਾ ਜਾਵੇਗਾ। ਕੋਲਡ ਚੇਨ ਸਹੂਲਤਾਂ ਦੀ ਕਾਰਜਕੁਸ਼ਲਤਾ, ਊਰਜਾ ਦੀ ਖਪਤ, ਉਤਪਾਦਾਂ ਦੇ ਨੁਕਸਾਨ ਅਤੇ ਸੇਵਾ ਦੀ ਗੁਣਵੱਤਾ ਦੇ ਮੁਲਾਂਕਣ ਲਈ ਕਾਰਗੁਜ਼ਾਰੀ ਮਾਪਦੰਡ ਵਿਕਸਿਤ ਕੀਤੇ ਜਾਣਗੇ। ਇਨ੍ਹਾਂ ਮਾਪਦੰਡਾਂ ਦੇ ਆਧਾਰ ‘ਤੇ ਮਿਲਣ ਵਾਲੀ ਰੇਟਿੰਗ ਨੂੰ ਪ੍ਰੋਤਸਾਹਨ ਅਤੇ ਆਧੁਨਿਕੀਕਰਨ ਸਹਾਇਤਾ ਨਾਲ ਜੋੜਨ ਦੀ ਵਿਵਸਥਾ ਹੈ। 16chd36 ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ