17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪੀ.ਜੀ.ਆਈ. ਚੰਡੀਗੜ੍ਹ ’ਚ ‘ਆਯੁਸ਼ ਸਾਥੀ’ ਐਪ ਦੀ ਹੋਈ ਸ਼ੁਰੂਆਤ ਐਪ ਮਰੀਜ਼ਾਂ ਦੀਆਂ ਸ਼ਿਕਾਇਤਾਂ ਦਾ ਕਰੇਗੀ ਤੁਰੰਤ ਹੱਲ

ਚੰਡੀਗੜ੍ਹ,16 ਨਵੰਬਰ (ਮਾਰਕੰਡਾ)- ਪੀ. ਜੀ.

Ad Position 21
No active advertisement
ਪੀ.ਜੀ.ਆਈ ਚੰਡੀਗੜ੍ਹ ਗੇਟ ਨੰਬਰ 1 ਦੀ ਤਸਵੀਰ 17-11-2026
ਚੰਡੀਗੜ੍ਹ,16 ਨਵੰਬਰ (ਮਾਰਕੰਡਾ)- ਪੀ.ਜੀ.ਆਈ ਚੰਡੀਗੜ੍ਹ ਵਿਖੇ ਆਯੁਸ਼ਮਾਨ ਭਾਰਤ ਯੋਜਨਾ ਦੇ ਲਾਭਪਾਤਰੀਆਂ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਲਈ ‘ਆਯੁਸ਼ਸਾਥੀ’ ਨਾਮ ਦੀ ਨਵੀਂ ਡਿਜੀਟਲ ਸਹੂਲਤ ਦੀ ਸ਼ੁਰੂਆਤ ਕੀਤੀ ਗਈ। ਇਸ ਦੀ ਮਦਦ ਨਾਲ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੁਣ ਹਸਪਤਾਲ ਵਿਚ ਇੱਧਰ-ਉੱਧਰ ਭਟਕਣ ਦੀ ਬਜਾਏ ਵਾਟਸਐਪ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ। ਇਹ ਐਪ ਡਾ. ਗੌਰਵ ਚੌਧਰੀ ਵਲੋਂ ਆਪਣੇ ਐਮ.ਪੀ.ਐਚ ਥੀਸਿਸ ਪ੍ਰੋਜੈਕਟ ਤਹਿਤ ਤਿਆਰ ਕੀਤੀ ਗਈ ਹੈ। ਇਸ ਵਿਚ ਏ.ਆਈ. ਤਕਨੀਕ ਦੀ ਮਦਦ ਨਾਲ ਸ਼ਿਕਾਇਤਾਂ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਈਆਂ ਜਾਣਗੀਆਂ। ਪੀ.ਜੀ.ਆਈ. ਦੇ ਡਾਇਰੈਕਟਰ ਡਾ. ਵਿਵੇਕ ਲਾਲ ਨੇ ਦੱਸਿਆ ਕਿ ਇਸ ਸਹੂਲਤ ਦੀ ਵਰਤੋਂ ਕਰਨੀ ਬਹੁਤ ਆਸਾਨ ਹੈ। ਇਸ ਵਿਚ ਮਰੀਜ਼ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਸਪਤਾਲ ਦੇ ਵਾਰਡਾਂ ਵਿਚ ਲੱਗੇ ਕਿਊਆਰ ਕੋਡ ਨੂੰ ਸਕੈਨ ਕਰਕੇ ਵਾਟਸਐਪ ਰਾਹੀਂ ਆਪਣੀ ਸ਼ਿਕਾਇਤ ਭੇਜ ਸਕਦੇ ਹਨ। ਇਸ ਲਈ ਲਿਖਣ ਦੀ ਵੀ ਲੋੜ ਨਹੀਂ ਹੈ। ਉਹ ਆਪਣੀ ਸਮੱਸਿਆ ਕਿਸੇ ਵੀ ਭਾਸ਼ਾ ਵਿਚ ਆਵਾਜ਼ ਰਿਕਾਰਡ ਕਰਕੇ ਦੱਸ ਸਕਦੇ ਹਨ। ਸ਼ਿਕਾਇਤ ਮਿਲਣ ਤੋਂ ਬਾਅਦ ਹਸਪਤਾਲ ਦੇ ਅਧਿਕਾਰੀ 24 ਘੰਟੇ ਇਸ ਦੀ ਨਿਗਰਾਨੀ ਕਰਦੇ ਰਹਿਨਗੇ। ਮਰੀਜ਼ਾਂ ਨੂੰ ਆਪਣੀ ਸ਼ਿਕਾਇਤ ਬਾਰੇ ਸਮੇਂ-ਸਮੇਂ ’ਤੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਪੀ.ਜੀ.ਆਈ ਵਿਚ ਇਸ ਸਹੂਲਤ ਦੀ ਸ਼ੁਰੂਆਤੀ ਜਾਂਚ ਦੌਰਾਨ ਚੰਗੇ ਨਤੀਜੇ ਸਾਹਮਣੇ ਆਉਣ ਦੇ ਆਸਾਰ ਹਨ ਕਿਉਂਕਿ ਇਸ ਨਾਲ ਦਰਜ ਕੀਤੀਆਂ ਗਈਆਂ 50 ਫੀਸਦੀ ਸ਼ਿਕਾਇਤਾਂ ਦਾ ਹੱਲ ਸਿਰਫ਼ ਦੋ ਘੰਟਿਆਂ ਵਿਚ ਕਰ ਦਿੱਤਾ ਗਿਆ ਹੈ ਜਦਕਿ ਲਗਭਗ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ 24 ਘੰਟਿਆਂ ਦੇ ਅੰਦਰ ਹੋ ਗਿਆ। ਆਯੁਸ਼ਮਾਨ ਭਾਰਤ ਕਮੇਟੀ ਦੇ ਚੇਅਰਮੈਨ ਤੇ ਪ੍ਰੋਜੈਕਟ ਦੇ ਮੁੱਖ ਗਾਈਡ ਡਾ. ਅਰੁਣ ਕੇ. ਅਗਰਵਾਲ ਨੇ ਕਿਹਾ ਕਿ ਇਹ ਸਹੂਲਤ ਮਰੀਜ਼ਾਂ ਤੇ ਹਸਪਤਾਲ ਪ੍ਰਬੰਧਨ ਵਿਚਕਾਰ ਤਾਲਮੇਲ ਵਧਾਉਣ ਵਿਚ ਮਦਦਗਾਰ ਸਾਬਤ ਹੋਵੇਗੀ। ਕਈ ਮਰੀਜ਼ਾਂ ਨੇ ਵੀ ਇਸ ਸਹੂਲਤ ਦੀ ਸ਼ਲਾਘਾ ਕੀਤੀ ਹੈ। ਹੈਪੇਟੋਲੋਜੀ ਵਿਭਾਗ ਵਿਚ ਇੱਕ ਮਰੀਜ਼ ਦੀ ਸਰਜਰੀ ਸਟੈਂਟ ਨਾ ਮਿਲਣ ਕਾਰਨ ਦੋ ਦਿਨਾਂ ਤੋਂ ਰੁਕੀ ਹੋਈ ਸੀ। ਆਯੁਸ਼ਸਾਥੀ ਰਾਹੀਂ ਸ਼ਿਕਾਇਤ ਕਰਨ ਤੋਂ ਬਾਅਦ ਸਿਰਫ਼ ਦੋ ਘੰਟਿਆਂ ਵਿਚ ਸਟੈਂਟ ਮਿਲ ਗਿਆ। ਇਸ ਤੋਂ ਇਲਾਵਾ ਇੱਕ ਬੱਚੇ ਦੇ ਮਾਪਿਆਂ ਨੇ ਵੀ ਦੱਸਿਆ ਕਿ ਜ਼ਰੂਰੀ ਦਵਾਈਆਂ ਤੇ ਟੀਕਿਆਂ ਦੀ ਸਮੇਂ ਸਿਰ ਉਪਲਬਧਤਾ ਵਿਚ ਇਸ ਸਹੂਲਤ ਨੇ ਮਦਦ ਕੀਤੀ। ਪੀ.ਜੀ.ਆਈ. ਦੇ ਸਿਹਤ ਅਰਥਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਡਾ. ਸ਼ੰਕਰ ਪ੍ਰਿੰਜਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਸਹੂਲਤ ਨੂੰ ਪੜਾਅਵਾਰ ਦੇਸ਼ ਦੇ ਹੋਰ ਹਸਪਤਾਲਾਂ ਵਿਚ ਵੀ ਲਾਗੂ ਕੀਤਾ ਜਾ ਸਕਦਾ ਹੈ। ਇਸ ਪਹਿਲਕਦਮੀ ਦਾ ਮੁੱਖ ਮਕਸਦ ਮਰੀਜ਼ਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਸੁਣਨਾ ਅਤੇ ਉਨ੍ਹਾਂ ਦਾ ਹੱਲ ਕਰਨਾ ਹੈ ਤਾਂ ਜੋ ਹਸਪਤਾਲ ਵਿਚ ਇਲਾਜ ਦੌਰਾਨ ਮਰੀਜ਼ਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਕੋਲਡ ਚੇਨ ਨੀਤੀ ਨੂੰ ਮੁੱਖ ਮੰਤਰੀ ਨੇ ਦਿੱਤੀ ਮਨਜ਼ੂਰੀ, ਖੇਤ ਤੋਂ ਬਾਜ਼ਾਰ ਤੱਕ ਮਜ਼ਬੂਤ ਹੋਵੇਗੀ ਸਪਲਾਈ ਵਿਵਸਥਾ... ਅਗਲੀ ਖ਼ਬਰ ਮਹਿੰਦਰਾ ਲਾਸਟ ਮਾਈਲ ਮੋਬਿਲਿਟੀ ਤੇ ਊਬਰ ਨੇ ਪੂਰੇ ਭਾਰਤ ’ਚ ਇਲੈਕਟ੍ਰਿਕ ਵਾਹਨ ਅਪਣਾਉਣ ’ਚ ਤੇਜ਼ੀ ਲਿਆਉਣ ਲਈ ਕੀਤੀ ਸਾਂਝੇ...
Ad Position 24