15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

7 ਮਹੀਨਿਆਂ ਤੋਂ ਬੰਦ ਪਏ ਵੀ. ਆਰ. ਪੰਜਾਬ ਮਾਲ ਦੇ ਐਸਕੇਲੇਟਰ ’ਚ ਲੱਗੀ ਅੱਗ ਮੁਹਾਲੀ ਤੇ ਖਰੜ ਤੋਂ ਪੁੱਜੇ ਫਾਇਰ ਟੈਂਡਰਾਂ ਨੇ ਅੱਗ ‘ ਤੇ ਪਾਇਆ ਕਾਬੂ

ਐੱਸ. ਏ.

Ad Position 21
No active advertisement
ਵੀ. ਆਰ. ਪੰਜਾਬ ਮਾਲ ਦੇ ਐਸਕੇਲੇਟਰ ’ਚ ਲੱਗੀ ਅੱਗ ਦਾ ਦ੍ਰਿਸ਼। ਅਜੀਤ ਤਸਵੀਰ 15-11-2026
ਐੱਸ. ਏ. ਐੱਸ. ਨਗਰ, 14 ਨਵੰਬਰ (ਕਪਿਲ ਵਧਵਾ)-ਕਰੀਬ 7 ਮਹੀਨਿਆਂ ਤੋਂ ਬੰਦ ਪਏ ਵੀ. ਆਰ. ਪੰਜਾਬ ਮਾਲ ਦੇ ਐਸਕੇਲੇਟਰ ’ਚ ਸਨਿਚਰਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਸਵੇਰੇ 8.16 ਵਜੇ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਮੁਹਾਲੀ ਤੇ ਖਰੜ ਤੋਂ ਇਕ-ਇਕ ਫਾਇਰ ਟੈਂਡਰ ਮੌਕੇ ‘ਤੇ ਭੇਜਿਆ ਗਿਆ। ਫਾਇਰ ਬ੍ਰਿਗੇਡ ਦੀਆਂ ਦੋਵਾਂ ਟੀਮਾਂ ਨੇ ਸਾਂਝੇ ਯਤਨਾਂ ਨਾਲ ਜਲਦ ਹੀ ਅੱਗ ‘ਤੇ ਕਾਬੂ ਪਾ ਲਿਆ। ਘਟਨਾ ਵਿਚ ਜਾਨੀ ਨੁਕਸਾਨ ਹੋਣ ਜਾਂ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਦੋਵੇਂ ਫਾਇਰ ਟੈਂਡਰ ਸਵੇਰੇ 9.55 ਵਜੇ ਵਾਪਸ ਪਰਤੇ। ਫਾਇਰ ਬ੍ਰਿਗੇਡ ਨੂੰ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਅੱਗ ਮਾਲ ਦੇ ਐਸਕੇਲੇਟਰ ਵਿਚ ਲੱਗੀ ਸੀ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਅਤੇ ਇਸ ਨਾਲ ਹੋਏ ਨੁਕਸਾਨ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਮਾਲ ਪ੍ਰਬੰਧਕਾਂ ਵਲੋਂ ਵੀ ਇਸ ਘਟਨਾ ਸੰਬੰਧੀ ਅਧਿਕਾਰਤ ਤੌਰ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਭੂਚਾਲ ਤੋਂ ਬਾਅਦ ਬੰਦ ਕੀਤਾ ਗਿਆ ਸੀ ਮਾਲ ਜ਼ਿਕਰਯੋਗ ਹੈ ਕਿ ਵੀ. ਆਰ. ਪੰਜਾਬ ਮਾਲ ਨੂੰ 20 ਅਪ੍ਰੈਲ 2026 ਤੋਂ ਆਮ ਲੋਕਾਂ ਲਈ ਬੰਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 3 ਅਪ੍ਰੈਲ ਨੂੰ ਮੁਹਾਲੀ ‘ਚ ਆਏ ਭੂਚਾਲ ਦੇ ਝਟਕਿਆਂ ਤੋਂ ਬਾਅਦ ਇਮਾਰਤ ਦੀ ਸਟਰੱਕਚਰਲ ਸੁਰੱਖਿਆ ਨੂੰ ਲੈ ਕੇ ਸਵਾਲ ਉੱਠੇ ਸਨ। ਇਸ ਦੇ ਮੱਦੇਨਜ਼ਰ ਮਾਲ ਪ੍ਰਬੰਧਕਾਂ ਨੇ 18 ਅਪ੍ਰੈਲ ਨੂੰ ਮਾਲ ਬੰਦ ਕਰਨ ਦਾ ਨੋਟਿਸ ਜਾਰੀ ਕੀਤਾ ਸੀ। ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਸੀ ਕਿ ਇਮਾਰਤ ਦੀ ਸੁਰੱਖਿਆ ਜਾਂਚ ਤੋਂ ਬਾਅਦ ਹੀ ਇਸ ਨੂੰ ਮੁੜ ਖੋਲ੍ਹਣ ਬਾਰੇ ਫ਼ੈਸਲਾ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਘਰ ਦੇ ਤਾਲੇ ਤੋੜ ਕੇ ਸੋਨੇ - ਚਾਂਦੀ ਦੇ ਗਹਿਣੇ ਤੇ ਹੀਰੇ ਦੀ ਅੰਗੂਠੀ ਚੋਰੀ ਅਗਲੀ ਖ਼ਬਰ ਚੰਡੀਗੜ੍ਹ ਪਹੁੰਚੀਆਂ ਸਲਵਾਡੋਰ ਡਾਲੀ ਦੀਆਂ ਦੁਰਲੱਭ ਕਲਾਕ੍ਰਿਤੀਆਂ, 30 ਤੱਕ ਲੱਗੇਗੀ ਵਿਸ਼ੇਸ਼ ਪ੍ਰਦਰਸ਼ਨੀ
Ad Position 24