12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਰਿਹਾਇਸ਼ੀ ਇਲਾਕੇ ’ ਚ ਕਮਰਸ਼ੀਅਲ ਨਿਰਮਾਣ ’ ਤੇ ਚੁੱਕੇ ਸਵਾਲ

ਜ਼ੀਰਕਪੁਰ, 11 ਨਵੰਬਰ (ਮਨਿੰਦਰ ਸਿੰਘ)-ਬਲਟਾਣਾ ਦੇ ਯੋਗ ਵਿਹਾਰ ਵਿਚ ਰਿਹਾਇਸ਼ੀ ਪਲਾਟ ’ਤੇ ਕਥਿਤ ਤੌਰ ’ਤੇ ਕੀਤੇ ਜਾ ਰਹੇ ਕਮਰਸ਼ੀਅਲ ਨਿਰਮਾਣ ਨੂੰ ਲੈ ਕੇ ਵਿਵਾਦ ਡੂੰਘਾ ਹੋ ਗਿਆ ਹੈ। ਵਾਰਡ ਨੰ.

Ad Position 21
No active advertisement
ਪ੍ਰੈੱਸ ਕਾਨਫਰੰਸ ਦੌਰਾਨ ਸ਼ਿਕਾਇਤ ਦੀ ਕਾਪੀ ਦਿਖਾਉਂਦਾ ਹੋਇਆ ਸੰਜੇ ਗਿੱਲ ਅਤੇ ਨਿਰਮਾਣ ਅਧੀਨ ਦੁਕਾਨਾਂ ਦਾ ਦ੍ਰਿਸ਼। ਤਸਵੀਰਾਂ : ਮਨਿੰਦਰ ਸਿੰਘ 12-11-2026
ਜ਼ੀਰਕਪੁਰ, 11 ਨਵੰਬਰ (ਮਨਿੰਦਰ ਸਿੰਘ)-ਬਲਟਾਣਾ ਦੇ ਯੋਗ ਵਿਹਾਰ ਵਿਚ ਰਿਹਾਇਸ਼ੀ ਪਲਾਟ ’ਤੇ ਕਥਿਤ ਤੌਰ ’ਤੇ ਕੀਤੇ ਜਾ ਰਹੇ ਕਮਰਸ਼ੀਅਲ ਨਿਰਮਾਣ ਨੂੰ ਲੈ ਕੇ ਵਿਵਾਦ ਡੂੰਘਾ ਹੋ ਗਿਆ ਹੈ। ਵਾਰਡ ਨੰ.5 ਦੇ ਵਸਨੀਕ ਸੰਜੇ ਗਿੱਲ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਨਿਰਮਾਣ ਦੀ ਕਾਨੂੰਨੀ ਸਥਿਤੀ, ਪਾਸ ਕੀਤੇ ਨਕਸ਼ੇ ਅਤੇ ਵਿਭਾਗ ਵਲੋਂ ਕੀਤੀ ਕਾਰਵਾਈ ਦਾ ਰਿਕਾਰਡ ਮੰਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਰਿਹਾਇਸ਼ੀ ਇਲਾਕੇ ਵਿਚ ਨਿਯਮਾਂ ਨੂੰ ਛਿੱਕੇ ਟੰਗ ਕੇ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਲੋਕਾਂ ਦੀ ਸ਼ਿਕਾਇਤ ’ਤੇ ਨਗਰ ਕੌਂਸਲ ਨੇ ਨਿਰਮਾਣ ਦਾ ਇਕ ਹਿੱਸਾ ਤੋੜਿਆ ਸੀ, ਪਰ ਕੁਝ ਸਮੇਂ ਬਾਅਦ ਮੁੜ ਕੰਮ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ 29 ਅਤੇ 30 ਸਤੰਬਰ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਅਧਿਕਾਰੀਆਂ ਨੂੰ ਸੌਂਪੀਆਂ ਹਨ। ਉਨ੍ਹਾਂ 10 ਮਰਲੇ ਦੇ ਰਿਹਾਇਸ਼ੀ ਪਲਾਟ ਦੀ ਵੰਡ ਕਰ ਕੇ ਵੱਖ-ਵੱਖ ਪਲਾਟ ਬਣਾਉਣ ਅਤੇ ਉੱਥੇ ਦੁਕਾਨਾਂ ਬਣਾਉਣ ਦੀ ਮਨਜ਼ੂਰੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਦੁਕਾਨਾਂ ਦੀ ਰਜਿਸਟਰੀ ’ਤੇ ਰੋਕ ਅਤੇ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਇਸ ਮਾਮਲੇ ਸੰਬੰਧੀ ਉਨ੍ਹਾਂ ਕਾਰਵਾਈ ਨਾ ਹੋਣ ’ਤੇ ਹਾਈਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕਰਨ ਦੀ ਚਿਤਾਵਨੀ ਵੀ ਦਿੱਤੀ। ਮਾਮਲੇ ਸੰਬੰਧੀ ਨਿਰਮਾਣ ਕਰਤਾ ਸਵਰਨ ਸਿੰਘ ਕਾਲਾ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਦੁਕਾਨਾਂ ਦਾ ਨਕਸ਼ਾ ਨਗਰ ਕੌਂਸਲ ਤੋਂ ਪਾਸ ਹੈ ਅਤੇ ਸੰਜੇ ਗਿੱਲ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਾਮਲੇ ਸੰਬੰਧੀ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜਕਾਰੀ ਅਧਿਕਾਰੀ ਪਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਉਕਤ ਦੁਕਾਨਾਂ ਦਾ ਨਕਸ਼ਾ ਪਾਸ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਕਸ਼ਾ ਪਾਸ ਹੋਣ ’ ਤੇ ਹੀ ਨਿਰਮਾਣ ਕੀਤਾ ਜਾ ਸਕਦਾ ਹੈ ਅਤੇ ਬਿਨਾਂ ਨਕਸ਼ੇ ਵਾਲੇ ਨਿਰਮਾਣ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਜੁਰਮਾਨੇ ਵਾਲੇ ਬੋਰਡ ਦੇ ਬਿਲਕੁਲ ਅੱਗੇ ਲੱਗਾ ਕੂੜੇ ਦਾ ਢੇਰ ਨਗਰ ਕੌਂਸਲ ਦੇ ਸਫ਼ਾਈ ਪ੍ਰਬੰਧਾਂ ਦੀ ਖੁੱਲ੍ਹੀ ਪੋਲ ਅਗਲੀ ਖ਼ਬਰ ਝੋਨੇ ਦੀ ਸਰਕਾਰੀ ਖ਼ਰੀਦ ਅਚਾਨਕ ਬੰਦ ਕਰਕੇ ‘ਆਪ’ ਸਰਕਾਰ ਖਰੜ ਦੇ ਕਿਸਾਨਾਂ ਨਾਲ ਕਰ ਰਹੀ ਹੈ ਧੋਖਾ - ਵਿਨੀਤ ਜੋਸ਼ੀ
Ad Position 24