ਸਾਬਕਾ ਸੰਮਤੀ ਮੈਂਬਰ ਰਾਮ ਸਿੰਘ ਹੁੰਦਲ
ਮੁੱਲਾਂਪੁਰ ਗਰੀਬਦਾਸ-ਜਗੀਰਦਾਰ ਰਾਮ ਸਿੰਘ ਹੁੰਦਲ ਦੇ ਸਦੀਵੀਂ ਵਿਛੋੜੇ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਵ.
ਮੁੱਲਾਂਪੁਰ ਗਰੀਬਦਾਸ-ਜਗੀਰਦਾਰ ਰਾਮ ਸਿੰਘ ਹੁੰਦਲ ਦੇ ਸਦੀਵੀਂ ਵਿਛੋੜੇ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਵ. ਰਾਮ ਸਿੰਘ ਹੁੰਦਲ ਦਾ ਜਨਮ 4 ਮਈ 1947 ਨੂੰ ਪਿਤਾ ਵਰਿਆਮ ਸਿੰਘ ਤੇ ਮਾਤਾ ਬਚਨ ਕੌਰ ਦੇ ਗ੍ਰਹਿ ਵਿਖੇ ਹੋਇਆ। ਜਦੋਂ ਉਹ 9 ਸਾਲਾਂ ਦੇ ਸਨ, ਤਾਂ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਪਰਿਵਾਰ ਵਿਚ ਸਭ ਤੋਂ ਵੱਡੇ ਹੋਣ ਦੇ ਨਾਤੇ, 3 ਭਰਾਵਾਂ ਤੇ 4 ਭੈਣਾਂ ਦੀ ਪਰਵਰਿਸ਼ ਦੀ ਵੱਡੀ ਜ਼ਿੰਮੇਵਾਰੀ ਉਨ੍ਹਾਂ ਦੇ ਨਿੱਕੇ ਮੋਢਿਆਂ ‘ਤੇ ਆ ਪਈ। ਉਨ੍ਹਾਂ ਨੂੰ ਆਪਣੀ ਪੜ੍ਹਾਈ ਅੱਧ ਵਿਚਾਲੇ ਹੀ ਛੱਡਣੀ ਪਈ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਉੱਤਰ ਪ੍ਰਦੇਸ਼ (ਯੂ. ਪੀ.) ਵਿਚ ਜਾ ਕੇ ਟਰੱਕ ਚਲਾਉਣਾ ਪਿਆ। ਕੁਝ ਸਮੇਂ ਦੇ ਸਖ਼ਤ ਸੰਘਰਸ਼ ਤੋਂ ਬਾਅਦ, ਚੰਡੀਗੜ੍ਹ ਵਿਖੇ ‘ਹਾਊਸਫ਼ੈੱਡ’ ‘ਚ ਨੌਕਰੀ ਮਿਲ ਗਈ। ਇਸ ਦੌਰਾਨ ਉਨ੍ਹਾਂ ਦਾ ਵਿਆਹ ਬੀਬੀ ਗੁਰਮੀਤ ਕੌਰ ਨਾਲ ਹੋਇਆ। ਰਾਮ ਸਿੰਘ ਨੇ ਆਪਣੀ ਜੀਵਨ ਸਾਥਣ ਨਾਲ ਮਿਲ ਕੇ ਆਪਣੇ ਸਾਰੇ ਭੈਣ-ਭਰਾਵਾਂ ਨੂੰ ਨਾ ਸਿਰਫ਼ ਪੜ੍ਹਾਇਆ-ਲਿਖਾਇਆ, ਸਗੋਂ ਆਪਣੇ ਫ਼ਰਜ਼ਾਂ ਨੂੰ ਬਾਖ਼ੂਬੀ ਨਿਭਾਇਆ। ਉਨ੍ਹਾਂ ਦੇ ਆਪਣੇ ਪਰਿਵਾਰ ਵਿਚ ਤਿੰਨ ਬੇਟੇ ਤੇ ਬੇਟੀਆਂ ਹਨ। ਇਕ ਪੋਤਰਾ ਕੈਨੇਡਾ ਦੇ ਪ੍ਰਸਿੱਧ ‘ਚੜ੍ਹਦੀ ਕਲਾ ਭੰਗੜਾ ਗਰੁੱਪ, ਸਰੀ’ ਦਾ ਸਰਗਰਮ ਮੈਂਬਰ ਹੈ, ਜੋ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਪੰਜਾਬੀ ਸੱਭਿਆਚਾਰ ਦਾ ਪਰਚਮ ਲਹਿਰਾ ਚੁੱਕਾ ਹੈ। ਸਾਲ 2005 ਵਿਚ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ, ਜਗੀਰਦਾਰ ਰਾਮ ਸਿੰਘ ਨੇ ਲੋਕ ਸੇਵਾ ਨੂੰ ਆਪਣਾ ਜੀਵਨ ਮਨੋਰਥ ਬਣਾਇਆ। ਉਹ ਸਰਗਰਮ ਰਾਜਨੀਤੀ ਵਿਚ ਆਏ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਬਲਾਕ ਸੰਮਤੀ ਮੈਂਬਰ ਚੁਣੇ ਗਏ। ਉਨ੍ਹਾਂ ਨਮਿਤ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਅਕਾਲਗੜ੍ਹ ਸਾਹਿਬ ਪਿੰਡ ਤਿਊੜ (ਨਿਊ ਚੰਡੀਗੜ੍ਹ) ਵਿਖੇ 11 ਨਵੰਬਰ ਨੂੰ ਹੋਵੇਗੀ। -ਦਿਲਬਰ ਸਿੰਘ ਖੈਰਪੁਰ 10 ਐਮਓਐਚ16