11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਲਾਲੜੂ ਦੇ ਦੁੱਧ ਉਤਪਾਦਕਾਂ ਨੂੰ ਦੀਵਾਲੀ ਬੋਨਸ ਵੰਡਿਆ

ਲਾਲੜੂ, 10 ਨਵੰਬਰ (ਰਾਜਬੀਰ ਸਿੰਘ)-ਦੀ ਵੇਰਕਾ ਕੋਆਪਰੇਟਿਵ ਮਿਲਕ ਸੁਸਾਇਟੀ ਧਰਮਗੜ੍ਹ ਵਲੋਂ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਸਾਬਕਾ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਧਰਮਗੜ੍ਹ, ਜਾਸਤਨਾ ਕਲਾਂ, ਜਾਸਤਨਾਂ ਖੁਰਦ, ਰਾਮਗੜ੍ਹ ਰੁੜਕੀ, ਭਾਗਸੀ ਤੇ ਹਸਨਪੁਰ ਦੇ ਦੁੱਧ ਉਤਪਾਦਕਾਂ ਨੂੰ ਦੀਵਾਲੀ ਬੋਨਸ ਵੰਡਿਆ। ਇਸ ਸੰਬੰਧੀ ਸੁਰਿੰਦਰ ਸਿੰਘ ਧਰਮਗੜ੍ਹ ਨੇ ਦੱਸਿਆ ਕਿ ਦੀਵਾਲੀ ਮੌਕੇ ਜਿਥੇ ਦੁੱਧ ਉਤਪਾਦਕਾਂ ਨੂੰ ਕਰੀਬ ਲੱਖ ਰੁ.

Ad Position 21
No active advertisement
ਅਜੀਤ ਡੈਸਕ 11-11-2026
ਲਾਲੜੂ, 10 ਨਵੰਬਰ (ਰਾਜਬੀਰ ਸਿੰਘ)-ਦੀ ਵੇਰਕਾ ਕੋਆਪਰੇਟਿਵ ਮਿਲਕ ਸੁਸਾਇਟੀ ਧਰਮਗੜ੍ਹ ਵਲੋਂ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਸਾਬਕਾ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਧਰਮਗੜ੍ਹ, ਜਾਸਤਨਾ ਕਲਾਂ, ਜਾਸਤਨਾਂ ਖੁਰਦ, ਰਾਮਗੜ੍ਹ ਰੁੜਕੀ, ਭਾਗਸੀ ਤੇ ਹਸਨਪੁਰ ਦੇ ਦੁੱਧ ਉਤਪਾਦਕਾਂ ਨੂੰ ਦੀਵਾਲੀ ਬੋਨਸ ਵੰਡਿਆ। ਇਸ ਸੰਬੰਧੀ ਸੁਰਿੰਦਰ ਸਿੰਘ ਧਰਮਗੜ੍ਹ ਨੇ ਦੱਸਿਆ ਕਿ ਦੀਵਾਲੀ ਮੌਕੇ ਜਿਥੇ ਦੁੱਧ ਉਤਪਾਦਕਾਂ ਨੂੰ ਕਰੀਬ ਲੱਖ ਰੁ. ਦਾ ਬੋਨਸ ਵੰਡਿਆ, ਉਥੇ ਹੀ ਮਿਠਾਈ ਵੀ ਵੰਡੀ ਗਈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦੁੱਧ ਉਤਪਾਦਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਯਤਨਸ਼ੀਲ ਹੈ ਤੇ ਉਨ੍ਹਾਂ ਦੁੱਧ ਉਤਪਾਦਕ ਆਪਣੇ ਦੁੱਧ ਦਾ ਵਧੀਆ ਰੇਟ ਪ੍ਰਾਪਤ ਕਰਨ ਲਈ ਵੇਰਕਾ ਨਾਲ ਜੁੜਨ ਦਾ ਸੱਦਾ ਦਿੱਤਾ ਤੇ ਵੇਰਕਾ ਪਲਾਂਟ ਦੀਆਂ ਵੱਖ-ਵੱਖ ਸੁਵਿਧਾਵਾਂ ਦਾ ਲਾਭ ਉਠਾਉਣ ਲਈ ਅਪੀਲ ਕੀਤੀ। ਇਸ ਲਈ ਉਹ ਦੁੱਧ ਉਤਪਾਦਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਵੱਧ ਤੋਂ ਵੱਧ ਦੁੱਧ ਵੇਰਕਾ ਦੀ ਡੇਅਰੀ ਵਿਚ ਪਾਉਣ, ਜਿਸ ਨਾਲ ਨਾ ਸਿਰਫ ਸੁਸਾਇਟੀ ਨੂੰ ਵਧੀਆ ਦੁੱਧ ਮਿਲ ਸਕੇ, ਸਗੋਂ ਗਾਹਕਾਂ ਨੂੰ ਵੀ ਵਧੀਆ ਡੇਅਰੀ ਉਤਪਾਦ ਮਿਲਣ। ਇਸ ਮੌਕੇ ਡਿਪਟੀ ਮੈਨੇਜਰ ਇਕਬਾਲ ਸਿੰਘ, ਏਰੀਆ ਇੰਚਾਰਜ ਸਿਵਤਾਰ ਸਿੰਘ ਤੇ ਵੱਖ-ਵੱਖ ਪਿੰਡਾਂ ਦੇ ਦੁੱਧ ਉਤਪਾਦਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੰਮਤੀ ਮੈਂਬਰ ਰਾਮ ਸਿੰਘ ਹੁੰਦਲ ਅਗਲੀ ਖ਼ਬਰ ਸੂਬੇ ਦੀਆਂ ਮੰਡੀਆਂ ’ਚ 170.95 ਲੱਖ ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ ਤੇ 165.45 ਲੱਖ ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ
Ad Position 24