08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਮੌਕੇ ਜ਼ੀਰਕਪੁਰ ਵਿਚ ਅੱਗ ਲੱਗਣ ਦੀਆਂ ਅੱਠ ਘਟਨਾਵਾਂ ਵਾਪਰੀਆਂ 8 ਲਾਇਸੰਸ ਦੇ ਬਾਵਜੂਦ ਸ਼ਹਿਰ ’ਚ ਲੱਗੀਆਂ 500 ਤੋਂ ਜ਼ਿਆਦਾ ਦੁਕਾਨਾਂ

ਜ਼ੀਰਕਪੁਰ, 9 ਨਵੰਬਰ (ਮਨਿੰਦਰ ਸਿੰਘ)-ਦੀਵਾਲੀ ਮੌਕੇ ਸ਼ਹਿਰ ਵਿਚ ਅੱਗ ਲੱਗਣ ਦੀਆਂ ਅੱਠ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਚ ਢਕੌਲੀ ਥਾਣੇ ਦੇ ਸਾਹਮਣੇ ਪਟਾਕਿਆਂ ਦੇ ਸਟਾਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁ.

Ad Position 21
No active advertisement
ਢਕੌਲੀ ਥਾਣੇ ਸਾਹਮਣੇ ਪਟਾਕਿਆਂ ਦੀ ਦੁਕਾਨ ਵਿਚ ਲੱਗੀ ਅੱਗ ਦਾ ਦ੍ਰਿਸ਼। ਤਸਵੀਰ : ਮਨਿੰਦਰ ਸਿੰਘ 10-11-2026
ਜ਼ੀਰਕਪੁਰ, 9 ਨਵੰਬਰ (ਮਨਿੰਦਰ ਸਿੰਘ)-ਦੀਵਾਲੀ ਮੌਕੇ ਸ਼ਹਿਰ ਵਿਚ ਅੱਗ ਲੱਗਣ ਦੀਆਂ ਅੱਠ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਚ ਢਕੌਲੀ ਥਾਣੇ ਦੇ ਸਾਹਮਣੇ ਪਟਾਕਿਆਂ ਦੇ ਸਟਾਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁ. ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਉਥੇ ਹੀ ਛੱਤ ਦੇ ਨੇੜੇ ਅੱਡਾ ਝੁੱਗੀਆਂ ਵਿਚ ਅੱਗ ਲੱਗਣ ਕਾਰਨ ਇਕ ਗੱਡੀ ਵੀ ਸੜ ਕੇ ਸੁਆਹ ਹੋ ਗਈ। ਇਸ ਤੋਂ ਇਲਾਵਾ ਬਲਟਾਣਾ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਘਾਹ-ਫੂਸ ਨੂੰ ਅੱਗ ਲੱਗਣ ਦੇ ਪੰਜ ਮਾਮਲੇ ਸਾਹਮਣੇ ਆਏ ਹਨ। ਭਬਾਤ ਇਲਾਕੇ ਦੇ ਗੁਦਾਮ ਖੇਤਰ ਵਿਚ ਇਕ ਸ਼ੈੱਡ ਨੂੰ ਵੀ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਫਾਇਰ ਬ੍ਰਿਗੇਡ ਵਿਭਾਗ ਅਨੁਸਾਰ ਸ਼ਹਿਰ ਵਿਚ ਅੱਗ ਲੱਗਣ ਦੀਆਂ ਸੱਤ ਤੋਂ ਅੱਠ ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਵਿਚ ਜ਼ਿਆਦਾਤਰ ਮਾਮਲੇ ਘਾਹ-ਫੂਸ ਨੂੰ ਅੱਗ ਲੱਗਣ ਦੇ ਸਨ। ਢਕੌਲੀ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਗ ਦੀਆਂ ਘਟਨਾਵਾਂ ਦੌਰਾਨ ਦੀਵਾਲੀ ਦੀ ਰਾਤ ਅੱਗ ਨਾਲ ਝੁਲਸੇ ਲੋਕਾਂ ’ਚੋਂ ਦੋ ਵਿਅਕਤੀ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚੇ, ਜਦਕਿ ਬਾਕੀ ਲੋਕਾਂ ਨੇ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾਇਆ। ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਲੱਗੇ ਪਟਾਕਿਆਂ ਦੇ ਸਟਾਲ ਸ਼ਹਿਰ ’ਚ ਪਟਾਕਿਆਂ ਦੇ ਸਟਾਲ ਲਗਾਉਣ ਨੂੰ ਲੈ ਕੇ ਨਗਰ ਕੌਂਸਲ ਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਡੀ. ਸੀ. ਮੁਹਾਲੀ ਵਲੋਂ ਪਟਾਕਿਆਂ ਦੀ ਵਿਕਰੀ ਲਈ ਸਿਰਫ਼ ਅੱਠ ਲਾਇਸੰਸ ਜਾਰੀ ਕੀਤੇ ਗਏ ਸਨ, ਪਰ ਇਸ ਦੇ ਬਾਵਜੂਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਵੱਡੀ ਗਿਣਤੀ ਵਿਚ ਸਟਾਲ ਲਗਾਏ ਗਏ। ਹੈਰਾਨੀ ਦੀ ਗੱਲ ਇਹ ਰਹੀ ਕਿ ਕਈ ਪਟਾਕਿਆਂ ਦੇ ਸਟਾਲਾਂ ’ਤੇ ਅੱਗ ਬੁਝਾਉਣ ਲਈ ਪਾਣੀ ਤੇ ਹੋਰ ਜ਼ਰੂਰੀ ਸੁਰੱਖਿਆ ਪ੍ਰਬੰਧ ਵੀ ਨਹੀਂ ਕੀਤੇ ਗਏ ਸਨ। ਢਕੌਲੀ ਥਾਣੇ ਦੇ ਸਾਹਮਣੇ ਪਟਾਕਿਆਂ ਦੇ ਖੋਖੇ ਨੂੰ ਲੱਗੀ ਅੱਗ ਨੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਵਾਲ ਇਹ ਉੱਠਦਾ ਹੈ ਕਿ ਸਿਰਫ਼ ਅੱਠ ਲਾਇਸੰਸ ਜਾਰੀ ਹੋਣ ਦੇ ਬਾਵਜੂਦ ਇੰਨੀ ਵੱਡੀ ਗਿਣਤੀ ਵਿਚ ਸਟਾਲ ਕਿਵੇਂ ਲੱਗ ਗਏ। ਇਹ ਪੁਲਿਸ ਤੇ ਨਗਰ ਕੌਂਸਲ ਵਲੋਂ ਸਮੇਂ ਸਿਰ ਕੀਤੀ ਕਾਰਵਾਈ ‘ਤੇ ਸਵਾਲੀਆਂ ਚਿੰਨ੍ਹ ਵੀ ਲਗਾਉਂਦਾ ਹੈ। ਮਾਮਲੇ ਸੰਬੰਧੀ ਏ. ਐਸ. ਪੀ. ਜ਼ੀਰਕਪੁਰ ਗਜਲਪ੍ਰੀਤ ਕੌਰ ਨੇ ਦੱਸਿਆ ਕਿ ਉਹ ਛੁੱਟੀ ’ਤੇ ਹਨ ਤੇ ਇਸ ਸੰਬੰਧੀ ਸੰਬੰਧਿਤ ਥਾਣਿਆਂ ਦੇ ਐਸ. ਐਚ. ਓ. ਨਾਲ ਗੱਲ ਕੀਤੀ ਜਾਵੇ, ਪਰ ਇਸ ਮਾਮਲੇ ਸੰਬੰਧੀ ਐਸ. ਐਚ. ਓ. ਨੇ ਵਾਰ ਵਾਰ ਫੋਨ ਕਰਨ ਤੇ ਫੋਨ ਨਹੀਂ ਚੁੱਕਿਆ। ਮਾਮਲੇ ਸੰਬੰਧੀ ਐਸ. ਡੀ. ਐਮ. ਡੇਰਾਬੱਸੀ ਅਮਿਤ ਗੁਪਤਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਉਣਗੇ।
Ad Position 22
No active advertisement
ਪਿਛਲੀ ਖ਼ਬਰ ਕੁੱਤੇ ਨੇ 2 ਸਾਲਾ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ ਚਿਹਰੇ, ਗਰਦਨ ਤੇ ਕੰਨ ’ਤੇ ਵੱਢਿਆ, ਮੋਢੇ ’ਤੇ ਲੱਗੇ ਟਾਂਕੇ ਅਗਲੀ ਖ਼ਬਰ ਜ਼ਿਲ੍ਹਾ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਜਰਾਲ ਤੇ ਪਤਨੀ ਰਵਿੰਦਰ ਕੌਰ ਗੁਜਰਾਲ ਸੈਂਕੜੇ ਸਮਰਥਕਾਂ ਸਮੇਤ ਅਕਾਲ...
Ad Position 24