08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮੁਹਾਲੀ ਜ਼ਿਲ੍ਹੇ ’ ਚ ਦੀਵਾਲੀ ਮੌਕੇ 40 ਤੋਂ ਵੱਧ ਥਾਵਾਂ ’ ਤੇ ਲੱਗੀ ਅੱਗ ਟੀ. ਡੀ. ਆਈ. ਸਿਟੀ ਦੇ ਸਟੂਡੀਓ ’ਚ 18 ਲਗਜ਼ਰੀ ਗੱਡੀਆਂ ਸੜੀਆਂ

ਐੱਸ. ਏ.

Ad Position 21
No active advertisement
ਅਜੀਤ ਡੈਸਕ 10-11-2026
ਐੱਸ. ਏ. ਐੱਸ. ਨਗਰ, 9 ਨਵੰਬਰ (ਕਪਿਲ ਵਧਵਾ)-ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਜਿਥੇ ਲੋਕ ਤਿਉਹਾਰ ਮਨਾਉਣ ਵਿਚ ਰੁੱਝੇ ਹੋਏ ਸਨ, ਉਥੇ ਹੀ ਪਟਾਕਿਆਂ ਕਾਰਨ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ ਨੇ ਪੁਲਿਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ। ਜ਼ਿਲ੍ਹਾ ਮੁਹਾਲੀ ਵਿਚ 40 ਤੋਂ ਵੱਧ ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਚੋਂ 15 ਘਟਨਾਵਾਂ ਮੁਹਾਲੀ ਸ਼ਹਿਰ, 8 ਜ਼ੀਰਕਪੁਰ ਤੇ ਡੇਰਾਬੱਸੀ ਇਲਾਕੇ ‘ਚ, ਜਦਕਿ 10 ਤੋਂ ਵੱਧ ਘਟਨਾਵਾਂ ਖਰੜ ਅਤੇ ਕੁਰਾਲੀ ਖੇਤਰ ‘ਚ ਵਾਪਰੀਆਂ। ਇਸ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ਵਿਚ ਵੀ ਅੱਗ ਲੱਗਣ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਮੁਹਾਲੀ ਦੇ ਫੇਜ਼-6 ਸਥਿਤ ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਾਕਿਆਂ ਕਾਰਨ ਅੱਗ ਲੱਗਣ ਤੇ ਚਿੰਗਾੜੀਆਂ ਦੀ ਲਪੇਟ ਵਿਚ ਆਉਣ ਨਾਲ 27 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ 10 ਵਿਅਕਤੀਆਂ ਦੀਆਂ ਅੱਖਾਂ ਵਿਚ ਚਿੰਗਾੜੀਆਂ ਪੈਣ ਕਾਰਨ ਉਨ੍ਹਾਂ ਦੀ ਨਜ਼ਰ ਪ੍ਰਭਾਵਿਤ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਜ਼ਖ਼ਮੀਆਂ ਵਿਚ 10 ਸਾਲਾ ਬੱਚਾ ਆਰੀਅਨ ਵੀ ਸ਼ਾਮਿਲ ਹੈ, ਜਿਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫ਼ਰ ਕੀਤਾ ਗਿਆ ਹੈ। ਹਾਲਾਂਕਿ ਸੂਤਰਾਂ ਅਨੁਸਾਰ ਪਰਿਵਾਰ ਵਲੋਂ ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਅੱਗ ਦੀਆਂ ਘਟਨਾਵਾਂ ਵਿਚ ਵੱਡੇ ਪੱਧਰ ‘ਤੇ ਮਾਲੀ ਨੁਕਸਾਨ ਵੀ ਹੋਇਆ। ਫੇਜ਼-7 ਸਥਿਤ ਥਾਣੇ ਦੇ ਮਾਲਖਾਨੇ ’ਚ ਖੜ੍ਹੇ ਕੇਸ ਪ੍ਰਾਪਰਟੀ ਦੇ ਵਾਹਨ ਵੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਸੜ ਕੇ ਸੁਆਹ ਹੋ ਗਏ। ਇਸੇ ਤਰ੍ਹਾਂ ਟੀ. ਡੀ. ਆਈ. ਸਿਟੀ ਦੇ ਵਾਹਨਾਂ ਦੇ ਇਕ ਡਿਟੇਲਿੰਗ ਸਟੂਡੀਓ ਵਿਚ ਖੜ੍ਹੀਆਂ 18 ਲਗਜ਼ਰੀ ਗੱਡੀਆਂ, ਜਿਨ੍ਹਾਂ ‘ਚ ਮਰਸਡੀਜ਼, ਔਡੀ, ਟੋਇਟਾ ਫਰਚੂਨਰ ਆਦਿ ਸ਼ਾਮਿਲ ਹਨ, ਨੂੰ ਅੱਗ ਲੱਗ ਗਈ, ਜਿਸ ਕਾਰਨ ਸਟੂਡੀਓ ਮਾਲਕ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਇਸ ਸੰਬੰਧੀ ਥਾਣਾ ਬਲੌਂਗੀ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਮੁਹਾਲੀ ਦੇ ਫੇਜ਼-2 ਵਿਖੇ ਇਕ ਕੋਠੀ ਦੇ ਵਿਹੜੇ ਵਿਚ ਖੜ੍ਹੀ ਥਾਰ ਗੱਡੀ ਵੀ ਅੱਗ ਦੀ ਲਪੇਟ ਵਿਚ ਆ ਗਈ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਸੁੱਕੀ ਘਾਹ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਕਾਬੂ ਪਾਇਆ। ਹਾਲਾਂਕਿ ਮੁਹਾਲੀ ਪ੍ਰਸ਼ਾਸਨ ਵਲੋਂ ਪਟਾਕੇ ਚਲਾਉਣ ਦੀ ਸਮਾਂ-ਸਾਰਣੀ ਤੈਅ ਕਰਨ ਦੇ ਬਾਵਜੂਦ ਲੋਕਾਂ ਵਲੋਂ ਸਹੀ ਸੰਦੇਸ਼ ਨਾ ਪਹੁੰਚਣ ਕਾਰਨ ਨਿਯਮਾਂ ਦੀ ਉਲੰਘਣਾ ਕੀਤੀ ਗਈ। ਇਸ ਦੇ ਨਤੀਜੇ ਵਜੋਂ ਦੇਰ ਰਾਤ ਤੱਕ ਲੋਕਾਂ ਵਲੋਂ ਪਟਾਕੇ ਚਲਾ ਕੇ ਆਪਣਾ ਉਤਸ਼ਾਹ ਜ਼ਾਹਿਰ ਕੀਤਾ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ ਚ ਪੁਲਿਸ ਦੇ ਹੁਕਮਾਂ ਦੀਆਂ ਉੱਡੀਆਂ ਧੱਜੀਆਂ , ਰਾਤ 1 ਵਜੇ ਤੱਕ ਚੱਲਦੇ ਰਹੇ ਪਟਾਕੇ ਅਗਲੀ ਖ਼ਬਰ ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 293ਵਾਂ ਦਿਨ: ਪੰਜਾਬ ਪੁਲਿਸ ਵਲੋਂ 431 ਥਾਈਂ ਛਾਪੇਮਾਰੀ, 159 ਕਾਬੂ
Ad Position 24