08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪਟਾਕਿਆਂ ਦੇ ਸ਼ੋਰ ਨਾਲ ਕੰਨਾਂ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੋਣ ’ਤੇ 24 ਘੰਟਿਆਂ ’ਚ ਪੀ. ਜੀ. ਆਈ. ਪਹੁੰਚਣ

ਚੰਡੀਗੜ੍ਹ, 9 ਨਵੰਬਰ (ਮਾਰਕੰਡਾ)-ਦੀਵਾਲੀ ਮੌਕੇ ਪਟਾਕਿਆਂ ਦੇ ਤੇਜ਼ ਧਮਾਕਿਆਂ ਕਾਰਨ ਕੰਨਾਂ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਮਦਦ ਲਈ ਪੀ. ਜੀ.

Ad Position 21
No active advertisement
ਅਜੀਤ ਡੈਸਕ 10-11-2026
ਚੰਡੀਗੜ੍ਹ, 9 ਨਵੰਬਰ (ਮਾਰਕੰਡਾ)-ਦੀਵਾਲੀ ਮੌਕੇ ਪਟਾਕਿਆਂ ਦੇ ਤੇਜ਼ ਧਮਾਕਿਆਂ ਕਾਰਨ ਕੰਨਾਂ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਮਦਦ ਲਈ ਪੀ. ਜੀ. ਆਈ. ਚੰਡੀਗੜ੍ਹ ਪਹੁੰਚਣ ਦੀ ਸਲਾਹ ਦਿੱਤੀ ਹੈ।ਪੀ. ਜੀ. ਆਈ. ਦੇ ਈ. ਐਨ. ਟੀ. ਵਿਭਾਗ ਅਨੁਸਾਰ ਜੇਕਰ ਕਿਸੇ ਵਿਅਕਤੀ ਨੂੰ ਪਟਾਕਿਆਂ ਦੇ ਸ਼ੋਰ ਕਾਰਨ ਘੱਟ ਸੁਣਾਈ ਦੇਵੇ, ਕੰਨਾਂ ਵਿਚ ਆਵਾਜ਼ਾਂ ਆਉਣ ਜਾਂ ਕੰਨ ਬੰਦ ਹੋਣ ਦੀ ਸਮੱਸਿਆ ਹੋਵੇ ਤਾਂ ਉਹ 24 ਘੰਟਿਆਂ ਦੇ ਅੰਦਰ ਪੀ. ਜੀ. ਆਈ. ਪਹੁੰਚਣ। ਵਿਭਾਗ ਦੀ ਮੁਖੀ ਪ੍ਰੋਫੈਸਰ ਡਾ. ਜੈਮੰਤੀ ਬਖ਼ਸ਼ੀ ਤੇ ਐਸੋਸੀਏਟ ਪ੍ਰੋਫੈਸਰ ਡਾ. ਧਰਮਵੀਰ ਦੀ ਅਗਵਾਈ ਹੇਠ ਮਰੀਜ਼ਾਂ ਦੇ ਕੰਨਾਂ ਦੀ ਜਾਂਚ ਅਤੇ ਸਮੇਂ ਸਿਰ ਇਲਾਜ ਕਰਨ ਵਿਚ ਮਦਦ ਮਿਲੇਗੀ।ਵਿਭਾਗ ਅਨੁਸਾਰ ਪਿਛਲੀ ਦੀਵਾਲੀ ਦੌਰਾਨ ਪਟਾਕਿਆਂ ਦੇ ਸ਼ੋਰ ਕਾਰਨ ਕੰਨਾਂ ਦੀ ਸਮੱਸਿਆ ਨਾਲ ਪੀ. ਜੀ. ਆਈ. ਦੀ ਈ. ਐਨ. ਟੀ. ਓ. ਪੀ. ਡੀ. ਵਿਚ ਲਗਪਗ 7 ਮਰੀਜ਼ ਪਹੁੰਚੇ ਸਨ।
Ad Position 22
No active advertisement
ਪਿਛਲੀ ਖ਼ਬਰ ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 293ਵਾਂ ਦਿਨ: ਪੰਜਾਬ ਪੁਲਿਸ ਵਲੋਂ 431 ਥਾਈਂ ਛਾਪੇਮਾਰੀ, 159 ਕਾਬੂ ਅਗਲੀ ਖ਼ਬਰ ਬਾਪੂ ਧਾਮ ਕਾਲੋਨੀ ਵਿਖੇ ਨਾਜਾਇਜ਼ ਪਟਾਕਿਆਂ ਸਮੇਤ ਵਿਅਕਤੀ ਕਾਬੂ
Ad Position 24