ਸ੍ਰੀ ਗੁਰੂ ਤੇਗ ਬਹਾਦਰ ਯੂਥ ਕਲੱਬ ਵਲੋਂ ਲਗਾਇਆ ਖੂਨਦਾਨ ਕੈਂਪ
ਖਰੜ, 25 ਅਕਤੂਬਰ (ਜੰਡਪੁਰੀ)-ਸ੍ਰੀ ਗੁਰੂ ਤੇਗ ਬਹਾਦਰ ਯੂਥ ਕਲੱਬ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਿਲਸ਼ਰਨਪ੍ਰੀਤ ਸਿੰਘ ਦੇ ਦੱਸਿਆ ਕਿ ਸਰਕਾਰੀ ਹਸਪਤਾਲ ਰੋਪੜ ਦੇ ਡਾਕਟਰਾਂ ਦੀ ਟੀਮ ਦੀ ਸਹਿਯੋਗ ਨਾਲ ਲਗਾਏ ਗਏ, ਇਸ ਕੈਂਪ ਦੇ ਵਿਚ 58 ਖੂਨਦਾਨੀਆਂ ਨੇ ਖੂਨਦਾਨ ਕੀਤਾ।
ਖਰੜ, 25 ਅਕਤੂਬਰ (ਜੰਡਪੁਰੀ)-ਸ੍ਰੀ ਗੁਰੂ ਤੇਗ ਬਹਾਦਰ ਯੂਥ ਕਲੱਬ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਿਲਸ਼ਰਨਪ੍ਰੀਤ ਸਿੰਘ ਦੇ ਦੱਸਿਆ ਕਿ ਸਰਕਾਰੀ ਹਸਪਤਾਲ ਰੋਪੜ ਦੇ ਡਾਕਟਰਾਂ ਦੀ ਟੀਮ ਦੀ ਸਹਿਯੋਗ ਨਾਲ ਲਗਾਏ ਗਏ, ਇਸ ਕੈਂਪ ਦੇ ਵਿਚ 58 ਖੂਨਦਾਨੀਆਂ ਨੇ ਖੂਨਦਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੇ ਵਿਚ ਪੰਜਾਬ ਦੀ ਸਾਬਕਾ ਕੈਬਨਟ ਮੰਤਰੀ ਜਗਮੋਹਨ ਸਿੰਘ ਕੰਗ ਰਣਜੀਤ ਸਿੰਘ ਜੀਤੀ ਸਾਬਕਾ ਪ੍ਰਧਾਨ ਕਾਂਗਰਸ ਜ਼ਿਲ੍ਹਾ ਮੁਹਾਲੀ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ, ਪੰਜਾਬ ਹਰਮਿੰਦਰ ਸਿੰਘ ਮਾਵੀ ਤੋਂ ਇਲਾਵਾ ਕਲੱਬ ਦੇ ਆਗੂ ਹਰਮਨਦੀਪ ਸਿੰਘ, ਜਪਜੀਤ ਸਿੰਘ, ਹਰਕੀਰਤ ਸਿੰਘ, ਜਸਕਰਨ ਸਿੰਘ, ਐਡਵੋਕੇਟ ਕੁਲਵੰਤ ਸਿੰਘ ਸਮੇਤ ਹਰਬੰਸ ਸਿੰਘ ਟੈਂਟ ਵਾਲੇ ਵੀ ਮੌਜੂਦ ਸਨ।