26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਡਾਕਟਰ ਤੇ ਹੋਰ ਸਟਾਫ਼ ਨਾਲ ਕੁੱਟਮਾਰ ਤੇ ਦੁਰਵਿਹਾਰ ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾਂ ਪੁਲਿਸ ਰਿਮਾਂਡ ’ਤੇ ਭੇਜਿਆ, ਡਾਕਟਰ ਦੇ ਪਾੜੇ ਕੱਪੜੇ ਤੇ ਪੱਟੇ ਵਾਲ

ਖਰੜ, 25 ਅਕਤੂਬਰ (ਜੰਡਪੁਰੀ)-ਖਰੜ ਸਿਵਲ ਹਸਪਤਾਲ ਵਿਚ ਐਮਰਜੈਂਸੀ ਡਿਊਟੀ ’ਤੇ ਤਨਾਇਤ ਡਾਕਟਰ ਹੋਰ ਸਟਾਫ਼ ਅਤੇ ਡਰਾਈਵਰ ਦੀ ਕੁੱਟਮਾਰ ਕਰਨ ਵਾਲੇ ਮੁਲਜ਼ਮ ਰਜਤਪਾਲ ਸਿੰਘ ਨੂੰ ਖਰੜ ਦੀ ਮਾਨਯੋਗ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ਵਿਚ ਭੇਜਣ ਦੇ ਆਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਖਰੜ ਸਿਟੀ ਪੁਲਿਸ ਨੇ ਗ੍ਰਿਫਤਾਰ ਕਰਕੇ ਉਸ ਦੇ ਖ਼ਿਲਾਫ਼ 115 (2), 132, 221 ,76, ਬੀ. ਐੱਨ.

Ad Position 21
No active advertisement
ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਪੁਲਿਸ ਅਦਾਲਤ ਵਿਚ ਪੇਸ਼ ਕਰਨ ਉਪਰੰਤ ਲੈ ਕੇ ਆਉਂਦੀ ਹੋਈ। (ਸੱਜੇ) ਪੰਚਾਇਤ ਯੂਨੀਅਨ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਦੀ ਤਸਵੀਰ। 26-10-2026
ਖਰੜ, 25 ਅਕਤੂਬਰ (ਜੰਡਪੁਰੀ)-ਖਰੜ ਸਿਵਲ ਹਸਪਤਾਲ ਵਿਚ ਐਮਰਜੈਂਸੀ ਡਿਊਟੀ ’ਤੇ ਤਨਾਇਤ ਡਾਕਟਰ ਹੋਰ ਸਟਾਫ਼ ਅਤੇ ਡਰਾਈਵਰ ਦੀ ਕੁੱਟਮਾਰ ਕਰਨ ਵਾਲੇ ਮੁਲਜ਼ਮ ਰਜਤਪਾਲ ਸਿੰਘ ਨੂੰ ਖਰੜ ਦੀ ਮਾਨਯੋਗ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ਵਿਚ ਭੇਜਣ ਦੇ ਆਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਖਰੜ ਸਿਟੀ ਪੁਲਿਸ ਨੇ ਗ੍ਰਿਫਤਾਰ ਕਰਕੇ ਉਸ ਦੇ ਖ਼ਿਲਾਫ਼ 115 (2), 132, 221 ,76, ਬੀ. ਐੱਨ. ਐੱਸ. ਦੀ ਧਾਰਾ ਅਤੇ ਪਬਲਿਕ ਪ੍ਰਾਪਰਟੀ ਡੈਮੇਜ ਐਕਟ ਦੀ ਧਾਰਾ 3/4 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਸੰਬੰਧੀ ਪੁਲਿਸ ਤੋਂ ਮਿਲੀ ਜਾਣਕਾਰੀ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਮੈਡੀਕਲ ਅਫ਼ਸਰ ਡਾਕਟਰ ਹਰਸ਼ਰਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਰਾਤੀ 8 ਵਜੇ ਦੇ ਕਰੀਬ ਐਮਰਜੈਂਸੀ ਵਿਚ ਡਿਊਟੀ ’ਤੇ ਤੈਨਾਤ ਸੀ ਤਾਂ ਉਨ੍ਹਾਂ ਦੇ ਪਾਸ ਇਕ ਲੜਕੀ ਆਈ ਜਿਸ ਨੇ ਕਿਹਾ ਕਿ ਤੁਸੀਂ ਮਰੀਜ਼ ਰਜਤਪਾਲ ਨੂੰ ਦੇਖੋ ਤਾਂ ਉਨ੍ਹਾਂ ਕਿਹਾ ਕਿ ਉਹ ਐਮਰਜੈਂਸੀ ਡਿਊਟੀ ਰੂਮ ਵਿਚੋਂ ਉੱਠ ਕੇ ਵਾਰਡ ਵਿਚ ਜਾਣ ਲੱਗੀ ਤਾਂ ਵਾਰਡ ਵਿਚ ਜਾ ਕੇ ਉਸ ਨੂੰ ਚੈੱਕ ਕੀਤਾ ਤਾਂ ਉਹ ਠੀਕ ਸੀ ਤੇ ਇਸੇ ਦੌਰਾਨ ਰਜਤਪਾਲ ਇੱਕਦਮ ਲੱਤਾ ਬਾਹਾਂ ਮਾਰਨ ਲੱਗ ਪਿਆ ਤਾਂ ਉਨ੍ਹਾਂ ਨੇ ਸਟਾਫ ਨੂੰ ਕਿਹਾ ਕਿ ਇਸ ਨੂੰ ਮਾਈਨਰ ਓ. ਟੀ. ਪੀ. ਵਿਚ ਲੈ ਕੇ ਜਾਓ ਜਿਸ ’ਤੇ ਸਟਾਫ ਉਨ੍ਹਾਂ ਨੂੰ ਓ. ਟੀ. ਪੀ. ਵਿਚ ਲੈ ਗਿਆ। ਜਿੱਥੇ ਰਜਤਪਾਲ ਸਟਾਫ ਨਾਲ ਦੁਰਵਿਹਾਰ ਕਰਨ ਲੱਗ ਪਿਆ। ਉਹ ਮੇਰੇ ਅਤੇ ਸ਼ਤਾਬਦੀ ਸੁਝਾਣ ਤੋਂ ਵੀ ਆਵਾਜ਼ ਨਹੀਂ ਆਇਆ। ਡਾਕਟਰ ਨੇ ਦੱਸਿਆ ਕਿ ਜਦੋਂ ਉਹ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਵਾਲਾਂ ਤੋਂ ਫੜ ਕੇ ਨੀਚੇ ਸੁੱਟਿਆ ਅਤੇ ਗਲ ਤੋਂ ਫੜ ਕੇ ਕਮੀਜ਼ ਦੇ ਬਟਨ ਤੋੜ ਦਿੱਤੇ ਫਿਰ ਉਸ ਨੇ ਮੈਨੂੰ ਕਮੀਜ ਤੋਂ ਫੜ੍ਹ ਕੇ ਘੁਮਾ ਦਿੱਤਾ, ਜਿਸ ਕਰਕੇ ਮੇਰੇ ਗਲ ਵਿਚ ਪਾਇਆ ਸਕੈਥੋਸਕੋਪ ਵੀ ਟੁੱਟ ਗਈ ਫਿਰ ਉਸ ਨੇ ਮੇਰੇ ਸਟਾਫ ਨਾਲ ਵੀ ਦੁਰਵਿਹਾਰ ਕੀਤਾ ਤੇ ਉਨ੍ਹਾਂ ਨੇ ਆਪਣੇ ਐਬੂਲੈਂਸ ਦੀ ਡਰਾਈਵਰ ਨੂੰ ਆਵਾਜ਼ ਮਾਰੀ ਅਤੇ ਉਹ ਮੌਕੇ ’ਤੇ ਪਹੁੰਚ ਗਿਆ ਤਾਂ ਰਜਤਪਾਲ ਨੇ ਡਰਾਈਵਰ ਸਤਨਾਮ ਸਿੰਘ ਨਾਲ ਵੀ ਹੱਥੋਪਾਈ ਕਰਨ ਲੱਗ ਪਿਆ, ਜਿਸ ਨੇ ਉਸ ਦੇ ਕੱਪੜੇ ਪਾੜ ਦਿੱਤੇ ਤੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਜਾਣਬੁੱਝ ਕੇ ਮੇਰਾ ਕਮੀਜ ਦਾ ਬਟਨ ਤੋੜ ਦਿੱਤਾ ਡਾਕਟਰ ਨੇ ਰੱਜਤਪਾਲ ਤੇ ਕਈ ਤਰ੍ਹਾਂ ਦੀ ਹੋਰ ਗੰਭੀਰ ਦੋਸ਼ ਵੀ ਲਗਾਏ। ਇਸ ਸੰਬੰਧੀ ਜਦੋਂ ਇਸ ਮਾਮਲੇ ਦੇ ਤਫ਼ਤੀਸ਼ੀ ਅਫਸਰ ਰਾਜਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲਈ ਮੰਗ ਕੀਤੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸ ਨੇ ਅਜਿਹਾ ਕਿਉਂ ਕੀਤਾ ਤੇ ਇਸ ਦੇ ਨਾਲ ਹੋਰ ਕੌਣ ਸ਼ਾਮਿਲ ਸੀ। ਪੁਲਿਸ ਚੌਂਕੀ ਦਾ ਪ੍ਰਬੰਧ ਕੀਤਾ ਜਾਵੇ ਐੱਸ . ਐੱਮ . ਓ . ਇਸ ਸੰਬੰਧੀ ਜਦੋਂ ਖਰੜ ਦੀ ਐੱਸ.ਐੱਮ.ਓ. ਡਾਕਟਰ ਸਰੀਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਵਿਚ ਪੁਲਿਸ ਚੌਂਕੀ ਬਣਾਉਣ ਲਈ ਉਨ੍ਹਾਂ ਨੇ ਲਿਖਤੀ ਤੌਰ ਤੇ ਆਪਣੇ ਉੱਚ ਅਧਿਕਾਰੀਆਂ ਨੂੰ ਭੇਜਿਆ ਹੋਇਆ ਹੈ ਉਨ੍ਹਾਂ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਦੇ ਵਿਚ ਪੁਲਿਸ ਚੌਂਕੀ ਬਣਾਈ ਜਾਵੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਵੇ ਸਰਕਾਰ - ਮਾਵੀ ਖਰੜ ਵਸਨੀਕ ਅਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੱਥੇ ਸਰਕਾਰ ਲੋਕਾਂ ਨੂੰ ਮੁਫ਼ਤ ਇਲਾਜ ਦੇ ਰਹੀ ਹੈ ਉਥ ਹਸਪਤਾਲਾਂ ਦੇ ਵਿਚ ਤਨਾਇਤ ਡਾਕਟਰਾਂ ਦੀ ਸੁਰੱਖਿਆ ਨੂੰ ਵੀ ਸਰਕਾਰ ਯਕੀਨੀ ਬਣਾਉਣ ਲਈ ਉਪਰਾਲੇ ਕਰ ਕਰਨ। ਉਨ੍ਹਾਂ ਕਿਹਾ ਅਜਿਹੇ ਹਾਲਾਤਾਂ ਦੇ ਵਿਚ ਡਾਕਟਰ ਜੋਖਮ ਭਰੀ ਡਿਊਟੀ ਨਿਭਾ ਰਹੇ ਹਨ, ਉਨ੍ਹਾਂ ਕਿਹਾ ਕਿ ਖਰੜ ਹਸਪਤਾਲ ਦੇ ਵਿਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਸਰਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੀ ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰੀ ਹਸਪਤਾਲ ਮੁਹਾਲੀ ਦੀ ਤਰਜ ਤੇ ਖਰੜ ਹਸਪਤਾਲ ਦੇ ਵਿਚ ਪੈਸਕੋ ਕਰਮਚਾਰੀ ਦੀ ਸੁਰੱਖਿਆ ਜਾਂ ਪੁਲਿਸ ਚੌਂਕੀ ਦਾ ਪ੍ਰਬੰਧ ਕਰਨ।
Ad Position 22
No active advertisement
ਪਿਛਲੀ ਖ਼ਬਰ ਬਿੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਰੈਸਟੋਰੈਂਟ ਮਾਲਕ ਨਾਲ ਕੁੱਟਮਾਰ ਤੇ ਭੰਨਤੋੜ ਅਗਲੀ ਖ਼ਬਰ ਗੁਰਦਰਸ਼ਨ ਸਿੰਘ ਸੈਣੀ ਦੀ ਹਮਾਇਤ ’ ਚ ਇਕਜੁੱਟ ਹੋਇਆ ਵਾਲਮੀਕਿ ਸਮਾਜ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਜਪਾ ਨੂੰ ਮਜ਼ਬ...
Ad Position 24