26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਲੇਖਕ ਅਵਤਾਰ ਨਗਲੀਆਂ ਦੀ ਪਲੇਠੀ ਕਿਤਾਬ ‘ ਗੁਸਤਾਖੀ ਮਾਫ਼ ’ ਲੋਕ ਅਰਪਣ

ਮੁੱਲਾਂਪੁਰ ਗਰੀਬਦਾਸ, 25 ਅਕਤੂਬਰ (ਦਿਲਬਰ ਸਿੰਘ ਖੈਰਪੁਰ)- ਲੇਖਕ ਅਵਤਾਰ ਨਗਲੀਆਂ ਦੀ ਪਲੇਠੀ ਕਿਤਾਬ ‘ਗੁਸਤਾਖੀ ਮਾਫ਼’ (ਲੇਖ-ਚਿੱਤਰ) ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਸਥਿਤ ਡਾ. ਦੀਵਾਨ ਸਿੰਘ ਕਾਲੇਪਾਣੀ ਮਿਊਜ਼ੀਅਮ, ਸਿਸਵਾਂ ਵਿਖੇ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 26-10-2026
ਮੁੱਲਾਂਪੁਰ ਗਰੀਬਦਾਸ, 25 ਅਕਤੂਬਰ (ਦਿਲਬਰ ਸਿੰਘ ਖੈਰਪੁਰ)- ਲੇਖਕ ਅਵਤਾਰ ਨਗਲੀਆਂ ਦੀ ਪਲੇਠੀ ਕਿਤਾਬ ‘ਗੁਸਤਾਖੀ ਮਾਫ਼’ (ਲੇਖ-ਚਿੱਤਰ) ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਸਥਿਤ ਡਾ. ਦੀਵਾਨ ਸਿੰਘ ਕਾਲੇਪਾਣੀ ਮਿਊਜ਼ੀਅਮ, ਸਿਸਵਾਂ ਵਿਖੇ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਦਲਿਤ ਚੇਤਨਾ ਮੰਚ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਵੱਡੀ ਗਿਣਤੀ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਕਿਤਾਬ ਨੂੰ ਸਪਤਰਿਸ਼ੀ, ਚੰਡੀਗੜ੍ਹ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਡਾ. ਲਾਭ ਸਿੰਘ ਖੀਵਾ ਨੇ ਕੀਤੀ, ਜਦਕਿ ਕਿਤਾਬ ਬਾਰੇ ਪਰਚਾ ਉੱਘੇ ਲੇਖਕ ਰਬਿੰਦਰ ਸਿੰਘ ਰੱਬੀ ਨੇ ਪੜ੍ਹਿਆ। ਮੁੱਖ ਮਹਿਮਾਨਾਂ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਗੁੱਜਰ ਸਮਾਜ ਦੇ ਸੂਬਾਈ ਆਗੂ ਚੌਧਰੀ ਸ਼ਿਆਮ ਲਾਲ ਗੁੜਾ ਅਤੇ ਸਮਾਜ ਸੇਵੀ ਰਵੀ ਸ਼ਰਮਾ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਸੁਰਜੀਤ ਸੁਮਨ ਨੇ ਨਿਭਾਇਆ। ਸਾਹਿਤਕਾਰ ਡਾ. ਲਾਭ ਸਿੰਘ ਖੀਵਾ ਨੇ ਆਖਿਆ ਕਿ ਨੌਜਵਾਨ ਲੇਖਕ ਅਵਤਾਰ ਨਗਲੀਆਂ ਦਾ ਇਹ ਇਕ ਚੰਗਾ ਉਪਰਾਲਾ ਹੈ। ਇਸ ਕਿਤਾਬ ਰਾਹੀਂ ਆਪਣੇ ਲੇਖਾਂ ਵਿਚ ਸਥਾਨਕ ਮਸਲਿਆਂ ਤੋਂ ਇਲਾਵਾ ਹੋਰ ਵਿਸ਼ਿਆਂ ਨੂੰ ਵੀ ਛੋਹਿਆ ਹੈ। ਪੱਤਰਕਾਰ ਰਣਜੀਤ ਸਿੰਘ ਮਾਰਸ਼ਲ ਨੇ ਕਿਹਾ ਕਿ ਸੱਚ ਨੂੰ ਲਿਖਣਾ ਅਤੇ ਲੋਕਾਂ ਸਾਹਮਣੇ ਰੱਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਲੇਖਕ ਰਬਿੰਦਰ ਸਿੰਘ ਰੱਬੀ ਨੇ ਕਿਹਾ ਕਿ ‘ਗੁਸਤਾਖੀ ਮਾਫ਼’ ਸਿਰਫ਼ ਇਕ ਕਿਤਾਬ ਨਹੀਂ, ਸਗੋਂ ਜਾਣਕਾਰੀ ਦਾ ਖ਼ਜ਼ਾਨਾ ਹੈ। ਮੁੱਖ ਮਹਿਮਾਨ ਚੌਧਰੀ ਸ਼ਾਮ ਲਾਲ ਗੁੜਾ, ਰਵੀ ਸ਼ਰਮਾ, ਸਰੂਪ ਸਿਆਲਵੀ, ਪ੍ਰਿੰਸੀਪਲ ਸਤਨਾਮ ਸਿੰਘ ਸ਼ੌਕਰ, ਪਰਮਜੀਤ ਸਿੰਘ ਮਾਨ, ਪ੍ਰਿੰਸੀਪਲ ਸੁਰਿੰਦਰ ਸਿੰਘ ਰਸੂਲਪੁਰ, ਭੁਪਿੰਦਰ ਸਿੰਘ ਮਾਨ, ਲੈਕਚਰਾਰ ਭੁਪਿੰਦਰ ਸਿੰਘ ਭਾਗੋਮਾਜਰਾ, ਸ਼ਮਸ਼ੇਰ ਪੁਰਖਾਲਵੀ, ਸਾਹਿਤਕਾਰ ਮਨਦੀਪ ਰਿੰਪੀ, ਅਵਤਾਰ ਸਿੰਘ ਪਤੰਗ ਅਤੇ ਰਾਜਨ ਸ਼ਰਮਾ ਨੇ ‘ਗੁਸਤਾਖੀ ਮਾਫ਼’ ਦੀ ਪ੍ਰਕਾਸ਼ਨਾ ‘ਤੇ ਅਵਤਾਰ ਨਗਲੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਲੇਖਕ ਨਗਲੀਆਂ ਨੇ ਸਮਾਗਮ ਵਿਚ ਸ਼ਾਮਿਲ ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਿੰਦਰ ਸਿੰਘ ਕਲਸੀ, ਇੰਦਰਜੀਤ ਸਿੰਘ ਪ੍ਰੇਮੀ, ਤਰਸੇਮ ਬਸ਼ਰ, ਸਰਪੰਚ ਗੁਰਿੰਦਰ ਸਿੰਘ ਖਿਜ਼ਰਾਬਾਦ, ਲੇਖਕ ਸੰਤਵੀਰ, ਗੀਤਕਾਰ ਤੇਜਿੰਦਰ ਤੇਜੀ, ਗਾਇਕ ਇੰਦਰਜੀਤ ਗੋਰਖਾ, ਰਾਹੀ ਮਾਣਕਪੁਰ ਸ਼ਰੀਫ਼, ਗਾਇਕ ਬਾਬੂ ਚੰਡੀਗੜ੍ਹੀਆ ਅਤੇ ਹਰਮਨ ਸਹੋਤਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਔਰਤਾਂ ਨੂੰ ਨਸ਼ਿਆਂ ਵਿਰੁੱਧ ਕਰਨਗੇ ਲਾਮਬੰਦ ਐੱਨ.ਕੇ. ਸ਼ਰਮਾ ਨੇ ਪਾਰਟੀ ਆਗੂਆਂ ਦੀਆਂਲਗਾਈਆਂ ਡਿਊਟੀਆ... ਅਗਲੀ ਖ਼ਬਰ ਵਿਧਾਨ ਸਭਾ ਹਲਕਾ ਖਰੜ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ ’ ਚ ਭੁਗਤਣ ਦਾ ਮਨ ਬਣਾਇਆ - ਬੰਨੀ ਕੰਗ ਕਿਹਾ, ਇਸ ਵਾਰ ਬਾਹ...
Ad Position 24