26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸਤਿਗੁਰ ਸਿੰਘ ਬੰਗੜ ਬਣੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੀਤ ਪ੍ਰਧਾਨ

ਚੰਡੀਗੜ੍ਹ, 24 ਅਕਤੂਬਰ (ਪ੍ਰੋ. ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਸਤਿਗੁਰ ਸਿੰਘ ਬੰਗੜ ਨੂੰ ਪਾਰਟੀ ਦਾ ਮੀਤ ਪ੍ਰਧਾਨ ਥਾਪਿਆ ਗਿਆ।

Ad Position 21
No active advertisement
ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਵੇਂ ਚੁਣੇ ਗਏ ਮੀਤ ਪ੍ਰਧਾਨ ਸਤਿਗੁਰ ਸਿੰਘ ਬੰਗੜ ਨੂੰ ਅਹੁਦੇਦਾਰੀ ਪੱਤਰ ਸੌਂਪਦੇ ਹੋਏ। ਅਜੀਤ ਤਸਵੀਰ 25-10-2026
ਚੰਡੀਗੜ੍ਹ, 24 ਅਕਤੂਬਰ (ਪ੍ਰੋ. ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਸਤਿਗੁਰ ਸਿੰਘ ਬੰਗੜ ਨੂੰ ਪਾਰਟੀ ਦਾ ਮੀਤ ਪ੍ਰਧਾਨ ਥਾਪਿਆ ਗਿਆ। ਅੱਜ ਵਿਸ਼ੇਸ਼ ਤੌਰ ’ਤੇ ਪਾਰਟੀ ਪ੍ਰਧਾਨ ਨੇ ਆਪਣੀ ਰਿਹਾਇਸ਼ ਵਿਖੇ ਸਤਿਗੁਰ ਸਿੰਘ ਨੂੰ ਅਹੁਦੇਦਾਰੀ ਦਾ ਪੱਤਰ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਤਿਗੁਰ ਸਿੰਘ ਦੀਆ ਸੇਵਾਵਾਂ ਦੇਖਦੇ ਹੋਏ ਉਹਨੂੰ ਇਹ ਸਨਮਾਨ ਦਿੱਤਾ ਜਾਂਦਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਬ) ਹਮੇਸ਼ਾ ਹੀ ਪਾਰਟੀ ਲਈ ਕੰਮ ਕਰਨ ਵਾਲਿਆ ਦਾ ਸਤਿਕਾਰ ਕਰਦੀ ਹੈ । ਉਨ੍ਹਾਂ ਨੇ ਕਿਹਾ ਕਿ ਸਤਿਗੁਰ ਸਿੰਘ ਨੇ ਹਮੇਸ਼ਾ ਛੋਟੀ ਉਮਰੇ ਹੀ ਅਕਾਲੀ ਦਲ (ਬ) ਦਾ ਝੰਡਾ ਚੁੱਕ ਕੇ ਰੱਖਿਆ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕੀਤਾ । ਵਰਨਣਯੋਗ ਹੈ ਕਿ ਪਿਛਲੇ ਸਮੇਂ ਸਤਿਗੁਰ ਸਿੰਘ ਨੇ ਖਨੌਰੀ ਮੰਡੀ ਵਿਖੇ ਸੁਖਬੀਰ ਸਿੰਘ ਬਾਦਲ ਦੇ ਆਪਣੇ ਗ੍ਰਹਿ ਵਿਖੇ ਆਉਣ ’ਤੇ ਬਹੁਤ ਵਿਸ਼ਾਲ ਇਕੱਠ ਕੀਤਾ ਸੀ। ਭਾਵੇਂ ਸੁਖਬੀਰ ਸਿੰਘ ਬਾਦਲ ਦਾ ਸਤਿਗੁਰ ਦੇ ਘਰ ਆ ਕੇ ਸਿਰਫ਼ ਚਾਹ ਪੀਣ ਦਾ ਪ੍ਰੋਗਰਾਮ ਸੀ, ਪਰ ਸਤਿਗੁਰ ਸਿੰਘ ਨੇ ਆਪਣੀ ਟੀਮ ਤੇ ਪਰਿਵਾਰ ਨਾਲ ਮਿਲਕੇ ਜੋ ਇਕੱਠ ਕਰਿਆ ਉਸਦੀ ਘੱਟ ਹੀ ਮਿਸਾਲ ਮਿਲਦੀ ਹੈ। ਸਿਰਫ਼ ਚਾਹ ਦੀ ਮਿਲਣੀ ਨੂੰ ਇਕ ਵੱਡੇ ਇਕੱਠ ’ਚ ਤਬਦੀਲ ਕਰਨ ਕਰਕੇ ਵੀ ਤੇ ਉਨ੍ਹਾਂ ਦੀ ਬਤੌਰ ਪ੍ਰਧਾਨ ਨਗਰ ਕੌਂਸਲ ਖਨੌਰੀ ਸਮੇਂ ਉਹਦੀ ਸ਼ਹਿਰ ਦੀ ਕੀਤੀ ਸੇਵਾ ਬਦਲੇ ਇਹ ਅਹੁਦਾ ਸਨਮਾਨ ਵਜੋਂ ਦਿੱਤਾ ਗਿਆ ਹੈ । ਸਤਿਗੁਰ ਸਿੰਘ ਮੀਤ ਪ੍ਰਧਾਨ ਨੇ ਚੋਣਵੇਂ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਹਮੇਸ਼ਾ ਹੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਤੇ ਰਹਾਂਗਾ। ਉਨ੍ਹਾਂ ਕਿਹਾ ਕਿ ਪਾਰਟੀ ਮੈਨੂੰ ਜੋ ਵੀ ਹੁਕਮ ਕਰੂਗੀ, ਮੈਂ ਸੇਵਾ ਲਈ ਹਾਜ਼ਰ ਹਾਂ। ਉਨ੍ਹਾਂ ਨੇ ਜ਼ਿਲ੍ਹਾ ਸੰਗਰੂਰ ਦੀ ਸਮੁੱਚੀ ਲੀਡਰਸ਼ਿਪ ਤੇ ਹਲਕਾ ਲਹਿਰਾ ਦੇ ਸਮੁੱਚੇ ਆਗੂਆਂ ਅਤੇ ਵਰਕਰਾਂ ਦਾ ਵੀ ਧੰਨਵਾਦ ਕੀਤਾ। ਸਤਿਗੁਰ ਸਿੰਘ ਨੇ ਦੱਸਿਆ ਕਿ ਜਲਦੀ ਹੀ ਹਲਕਾ ਲਹਿਰਾ ਅੰਦਰ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਅਤੇ ਸੀਨੀਅਰ ਆਗੂਆਂ ਦੀ ਸਲਾਹ ਨਾਲ ਘਰ ਘਰ ਤੱਕ ਪਹੁੰਚ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਘੋਲੂਮਾਜਰਾ ਨੇੜੇ ਵਾਪਰੇ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਸਾਈਬਰ ਠੱਗਾਂ ਨੇ ਦੋ ਵਿਅਕਤੀਆਂ ਨਾਲ 3.97 ਲੱਖ ਰੁਪਏ ਦੀ ਠੱਗੀ ਮਾਰੀ
Ad Position 24